Image default
ਤਾਜਾ ਖਬਰਾਂ

ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਕਰਾਂਗੇ ਤਿੱਖਾ ਸੰਘਰਸ਼ :ਬਲਜੀਤ ਸਲਾਣਾ

ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਕਰਾਂਗੇ ਤਿੱਖਾ ਸੰਘਰਸ਼ :ਬਲਜੀਤ ਸਲਾਣਾ

 

 

 

Advertisement

 

ਫ਼ਰੀਦਕੋਟ- ਐੱਸ ਸੀ ਬੀ ਸੀ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਤੇ ਲੁਧਿਆਣਾ ਇਕਾਈ ਦੀ ਸਮੁੱਚੀ ਟੀਮ ਦੇ ਪ੍ਰਬੰਧ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਕਨਵੈਨਸ਼ਨ ਸਫਲਤਾ ਪੂਰਵਕ ਸੰਪੰਨ ਹੋਈ l ਇਸ ਕਨਵੈਨਸ਼ਨ ਵਿੱਚ ਫਰੀਦਕੋਟ ਤੋਂ ਵੱਡੀ ਗਿਣਤੀ ਵਿੱਚ ਐੱਸ ਸੀ ਬੀ ਸੀ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਕਨਵੈਨਸ਼ਨ ਵਿੱਚ ਬਲਜੀਤ ਸਿੰਘ ਸਲਾਣਾ ਸੂਬਾ ਪ੍ਰਧਾਨ ਵਲੋਂ ਸਮੁੱਚੇ ਕਾਡਰ ਨੂੰ ਹਰ ਤਰ੍ਹਾਂ ਦੇ ਅਨਿਆਂ ਖ਼ਿਲਾਫ਼ ਨਿਡਰਤਾ ਨਾਲ ਡਟਣ ਦਾ ਸੁਨੇਹਾ ਦਿੱਤਾ। ਉਨ੍ਹਾਂ ਆਪਣੇ ਸੰਘਰਸ਼ਮਈ ਜੀਵਨ ਦੇ ਕਈ ਬਿਰਤਾਂਤ ਸਾਂਝੇ ਕੀਤੇ ਅਤੇ ਦੱਸਿਆ ਕਿ ਬੇਖੌਫ ਅਤੇ ਇਮਾਨਦਾਰ ਸੋਚ ਦੇ ਧਾਰਨੀ ਹੋ ਕੇ ਚੱਲਣ ਨਾਲ ਰਸਤੇ ਖੁਦ ਬ ਖੁਦ ਬਣਦੇ ਗਏ।

ਇਹ ਵੀ ਪੜ੍ਹੋ-ਮੌਸਮ ਵਿਭਾਗ ਨੇ ਪੰਜਾਬ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਦੀ ਕੀਤੀ ਭਵਿੱਖਬਾਣੀ

ਜ਼ਿਕਰਯੋਗ ਹੈ ਕਿ ਐੱਸ ਸੀ ਬੀ ਸੀ ਅਧਿਆਪਕ ਜਥੇਬੰਦੀ ਪੰਜਾਬ ਵਲੋਂ 24 ਦਸੰਬਰ 2024 ਨੂੰ ਕਨਵੈਨਸ਼ਨ ਕਰਾਈ ਗਈ। ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਤੇ ਸਮਾਜ ਸੇਵੀ ਸ਼ਾਮਲ ਹੋਏ। ਕ੍ਰਿਸ਼ਨ ਸਿੰਘ ਦੁੱਗਾਂ ਕਾਰਜਕਾਰੀ ਸੂਬਾ ਪ੍ਰਧਾਨ ਨੇ ਵਕਤਾ ਵਜੋਂ ਜੰਜੂਆ ਜਜਮੈਂਟ ਉੱਤੇ ਵਿਸਥਾਰ ਨਾਲ ਚਰਚਾ ਕੀਤੀ, ਅਤੇ ਦੱਸਿਆ ਕਿ ਕਿਵੇਂ ਇਸ ਫੈਂਸਲੇ ਨੂੰ ਗ਼ਲਤ ਢੰਗ ਨਾਲ ਵਰਤ ਕਿ ਰਾਖਵੀ ਸ਼੍ਰੇਣੀ ਉਮੀਦਵਾਰਾਂ ਨੂੰ ਤਰੱਕੀਆਂ ਤੋਂ ਦੂਰ ਕੀਤਾ ਜਾ ਰਿਹਾ ਹੈ। ਪਰਵਿੰਦਰ ਭਾਰਤੀ ਸੂਬਾ ਮੀਤ ਪ੍ਰਧਾਨ ਨੇ ਰੋਸਟਰ ਨੁਕਤੇ ਤੇ ਰਾਖਵਾਂਕਰਨ ਨੂੰ ਦਲੀਲਾਂ ਅਤੇ ਸਬੂਤਾਂ ਪੂਰਵਕ ਸ੍ਰੋਤਿਆਂ ਅੱਗੇ ਰੱਖਿਆ। ਉਹਨਾਂ ਵੱਲੋਂ ਸਾਰੇ ਅੰਕੜੇ ਤਿਆਰ ਕੀਤੀ ਗਈ ਪੀ ਪੀ ਟੀ ਰਾਹੀਂ ਸਕਰੀਨ ਦੀ ਵਰਤੋਂ ਕਰਦੇ ਹੋਏ ਰੱਖੇ ਅਤੇ ਸਾਬਿਤ ਕੀਤਾ ਕਿ ਪੰਜਾਬ ਅੰਦਰ ਮੌਜੂਦਾ ਸਮੇਂ ਰਾਖਵਾਂਕਰਨ ਦੀ ਲੁੱਟ ਜ਼ੋਰਾਂ ਤੇ ਚੱਲ ਰਹੀ ਹੈ lਲਛਮਣ ਸਿੰਘ ਨਬੀਪੁਰ ਸੂਬਾ ਜਨਰਲ ਸਕੱਤਰ ਨੇ ਨਵੀਂ ਸਿੱਖਿਆ ਨੀਤੀ 2020 ਦੇ ਸਮਾਜ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਗੱਲ ਕੀਤੀ ਉਹਨਾਂ ਇਸ ਸਿੱਖਿਆ ਨੀਤੀ ਨੂੰ ਕਾਰਪੋਰੇਟ ਘਰਾਣਿਆ ਪੱਖੀ ਦੱਸਦੇ ਹੋਏ, ਸਿੱਖਿਆ ਦੇ ਵਪਾਰੀਕਰਨ ਵਾਲਾ ਕਦਮ ਦੱਸਿਆ ।

Advertisement

ਕਨਵੈਨਸ਼ਨ ਦੇ ਆਖਰੀ ਪਹਿਰ ਨੂੰ ਬਲਜੀਤ ਸਿੰਘ ਸਲਾਣਾ ਨੇ ਪੁਰਾਣੀ ਪੈਨਸ਼ਨ ਅਤੇ ਜਥੇਬੰਦੀ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਤੇ ਜ਼ੋਸ਼ੀਲੇ ਅੰਦਾਜ਼ ਵਿੱਚ ਗੱਲ ਰੱਖਦਿਆਂ ਮਾਹੌਲ ਨੂੰ ਜੋਸ਼ੀਲਾ ਬਣਾ ਦਿੱਤਾ। ਅੰਤ ਵਿੱਚ ਸਮੁੱਚੇ ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦੇ ਮਨਸੂਬੇ ਕਿਸੇ ਵੀ ਹਾਲਤ ਵਿੱਚ ਸਿਰੇ ਨਹੀਂ ਚੜ੍ਹਨ ਦਿੱਤੇ ਜਾਣਗੇ ਅਤੇ ਸਮਾਜ ਦੇ ਸੰਵਿਧਾਨਿਕ ਹੱਕਾਂ ਦੀ ਲੁੱਟ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ l ਇਸ ਦੇ ਨਾਲ ਹੀ,ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਅੰਬੇਡਕਰ ਪ੍ਰਤੀ ਕੀਤੀ ਅਪਮਾਨ ਯੋਗ ਟਿੱਪਣੀ ਤੇ ਨਿੰਦਾ ਪ੍ਰਸਤਾਵ ਪਾਸ ਕੀਤਾ ਅਤੇ ਹਰੇਕ ਜਿਲ੍ਹੇ ਵਿੱਚ ਇਸ ਟਿੱਪਣੀ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ l ਸਟੇਜ ਸਕੱਤਰ ਦੀ ਭੂਮਿਕਾ ਵਿਆਸ ਲਾਲ ਅਤੇ ਦਰਸ਼ਨ ਸਿੰਘ ਡਾਂਗੋ ਵਲੋਂ ਬਾਖੂਬੀ ਨਿਭਾਈ ਗਈ l

ਇਹ ਵੀ ਪੜ੍ਹੋ-SGPC ਪ੍ਰਧਾਨ ਵਲੋਂ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦਾ ਮਾਮਲਾ, ਧਾਮੀ ਅੱਜ ਪੰਜ ਪਿਆਰਿਆਂ ਸਾਹਮਣੇ ਹੋਏ ਪੇਸ਼

ਕਨਵੈਨਸ਼ਨ ਦੇ ਉਸਾਰੂ ਪ੍ਰਭਾਵ ਲੈ ਜਾ ਰਹੇ ਅਧਿਆਪਕ ਕਹਿ ਰਹੇ ਸਨ ਕਿ ਅਜਿਹੇ ਪ੍ਰੋਗਰਾਮ ਤਾਂ ਮਹੀਨੇ ਕੁ ਬਾਅਦ ਕਰਾ ਲੈਣੇ ਚਾਹੀਦੇ ਹਨ। ਸਮੂਹ ਜ਼ਿਲ੍ਹਿਆਂ ਵਲੋਂ ਲੁਧਿਆਣਾ ਜ਼ਿਲੇ ਦੀ ਮੇਜ਼ਬਾਨੀ ਦੀ ਤਾਰੀਫ਼ ਕੀਤੀ। ਇਸ ਕਨਵੈਨਸ਼ਨ ਵਿੱਚ, ਹਰਬੰਸ ਲਾਲ ਪਰਜੀਆਂ ਜਲੰਧਰ, ਬੇਅੰਤ ਸਿੰਘ ਭਾਂਬਰੀ, ਗੁਰਜੇਪਾਲ ਸਿੰਘ ਲੁਧਿਆਣਾ, ਗੁਰਸੇਵਕ ਸਿੰਘ ਕਲੇਰ ਸੰਗਰੂਰ, ਹਰਵਿੰਦਰ ਸਿੰਘ ਮਾਰਸ਼ਲ ਮੋਗਾ, ਸੁਪਿੰਦਰ ਸਿੰਘ ਫਤਹਿਗੜ੍ਹ ਕੁਲਵਿੰਦਰ ਸਿੰਘ ਬਿੱਟੂ, ਲੈਕਚਰਾਰ ਗੁਰਮੀਤ ਸਿੰਘ ਫਰੀਦਕੋਟ, ਹਰਦੀਪ ਸਿੰਘ ਤੂਰ ਫਿਰੋਜ਼ਪੁਰ, ਰਾਮ ਕ੍ਰਿਸ਼ਨ ਭੱਲੀਚਿੱਕੀ ਨਵਾਂਸ਼ਹਿਰ, ਹਰਜਿੰਦਰ ਸਿੰਘ ਪੁਰਾਨੇ ਵਾਲਾ, ਵੀਰ ਸਿੰਘ, ਕੁਲਵਿੰਦਰ ਸਿੰਘ ਰੂਪਨਗਰ,ਅਜੇ ਕੁਮਾਰ, ਹਰਬੰਸ ਲਾਲ ਜਲੰਧਰ, ਸੁਖਵੀਰ ਸਿੰਘ ਛਾਪਾ ਬਰਨਾਲਾ , ਜਸਵੀਰ ਸਿੰਘ ਬੀਹਲਾ, ਗੁਰਟੇਕ ਸਿੰਘ, ਤਰਸੇਮ, ਸਿੰਘ, ਵਿਜੇ ਕੁਮਾਰ ਮਾਨਸਾ,ਸ਼ਾਮ ਸੁੰਦਰ,ਪਰਸਨ ਸਿੰਘ ਬਠਿੰਡਾ, ਅਮਰਿੰਦਰ ਪਾਲ , ਹਰਪਾਲ ਸਿੰਘ ਮੁਕਤਸਰ, ਕਰਮਜੀਤ, ਦੀਪਕ ਕੁਮਾਰ ਵਿਜੇ ਕੁਮਾਰ ਪਠਾਨਕੋਟ,ਹਰਪਾਲ ਸਿੰਘ ਹੁਸ਼ਿਆਰਪੁਰ ਆਦਿ ਸਾਥੀ ਹਾਜ਼ਰ ਹੋਏ।
-(ਪੰਜਾਬ ਡਾਇਰੀ)

Advertisement

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

 

Advertisement

Related posts

ਕਿਸ ਦੀ ਬਣੇਗੀ ਕੇਂਦਰ ਸਰਕਾਰ? ਅੱਜ ਸਪੱਸ਼ਟ ਹੋਵੇਗੀ ਸਥਿਤੀ

punjabdiary

ਅਹਿਮ ਖ਼ਬਰ – ਹਰ ਸਾਲ 1800 ਕਾਂਸਟੇਬਲਾਂ ਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਹੋਇਆ ਕਰੇਗੀ – ਮੰਤਰੀ ਮੀਤੇ ਹੇਅਰ

punjabdiary

ਅਮਰੀਕਾ ਕਰਵਾਏਗਾ ਅੰਮ੍ਰਿਤਪਾਲ ਸਿੰਘ ਦੀ ਰਿਹਾਈ?, ਉਪ-ਰਾਸ਼ਟਰਪਤੀ ਕੋਲ ਪਹੁੰਚਿਆ ਮਾਮਲਾ

punjabdiary

Leave a Comment