Image default
ਤਾਜਾ ਖਬਰਾਂ

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਰਹੇ ਹਨ ਵੱਧ, ਕੇਸਾਂ ਦੀ ਗਿਣਤੀ 1348 ਤੱਕ ਪਹੁੰਚੀ

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਰਹੇ ਹਨ ਵੱਧ, ਕੇਸਾਂ ਦੀ ਗਿਣਤੀ 1348 ਤੱਕ ਪਹੁੰਚੀ

 

 

 

Advertisement

ਚੰਡੀਗੜ੍ਹ, 19 ਅਕਤੂਬਰ (ਪੀਟੀਸੀ ਨਿਊਜ)- ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ। ਹੁਣ ਕੁੱਲ ਕੇਸਾਂ ਦੀ ਗਿਣਤੀ 1348 ਹੋ ਗਈ ਹੈ। ਸ਼ੁੱਕਰਵਾਰ ਨੂੰ 59 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਕਾਰ ਦੇ ਦਾਅਵਿਆਂ ਦੇ ਉਲਟ, ਇਸ ਸੀਜ਼ਨ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਕੁੱਲ ਗਿਣਤੀ 2023 ਦੇ ਪਿਛਲੇ ਰਿਕਾਰਡ ਨੂੰ ਤੋੜਨ ਦੇ ਨੇੜੇ ਹੈ।

ਇਹ ਵੀ ਪੜ੍ਹੋ-ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ, ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੌਣਕਾਂ

ਪਿਛਲੇ ਸਾਲ 2023 ਦੇ 15 ਸਤੰਬਰ ਤੋਂ ਹੁਣ ਤੱਕ ਪਰਾਲੀ ਨੂੰ ਸਾੜਨ ਦੇ ਕੁੱਲ ਮਾਮਲੇ ਦੀ ਗਿਣਤੀ ਹੁਣ 1407 ਤੱਕ ਪਹੁੰਚ ਗਈ।ਬਲਕਿ ਸਾਲ 2022 ਵਿੱਚ ਪਰਾਲੀ ਨੂੰ ਸਾੜਨ ਦੇ 2189 ਮਾਮਲੇ ਹੀ ਸਾਹਮਣੇ ਆਏ ਸਨ। ਅੰਕੜਿਆਂ ਮੁਤਾਬਿਕ ਪੰਜਾਬ ਦੇ ਵਿੱਚ ਸਾਲ 2022 ਚ ਪਰਾਲੀ ਨੂੰ ਸਾੜਨ ਦੇ 342 ਅਤੇ ਸਾਲ 2023 ਚ 18 ਮਾਮਲੇ ਸਾਹਮਣੇ ਆਏ ਸਨ।

 

Advertisement

ਪਰਾਲੀ ਸਾੜਨ ਦੀ ਸਮੱਸਿਆ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਰਾਲੀ ਸਾੜਨ ਦੀ ਸਮੱਸਿਆ ਲਈ ਇਕੱਲੇ ਪੰਜਾਬ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਮਾਨ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਯੂਕਰੇਨ ਦੀ ਜੰਗ ਨੂੰ ਰੋਕ ਸਕਦੇ ਹਨ ਤਾਂ ਪਰਾਲੀ ਦਾ ਧੂੰਆਂ ਕਿਉਂ ਨਹੀਂ।

ਇਹ ਵੀ ਪੜ੍ਹੋ- ਕੁਲ੍ਹੱੜ ਪੀਜ਼ਾ ਜੋੜੇ ‘ਤੇ ਜਲਦ ਹੋ ਸਕਦੀ ਹੈ ਕਾਰਵਾਈ’ ਨਿਹੰਗ ਮਾਨ ਸਿੰਘ ਨੇ ਨੇਹਾ ਕੱਕੜ ਅਤੇ ਕੰਗਨਾ ਬਾਰੇ ਵੀ ਕਿਹਾ ਵੱਡੀਆਂ ਗੱਲਾਂ

ਸੀਐਮ ਮਾਨ ਨੇ ਕਿਹਾ ਕਿ ਪਰਾਲੀ ਸਾੜਨ ਦੀ ਸਮੱਸਿਆ ਪੂਰੇ ਉੱਤਰ ਭਾਰਤ ਦੀ ਸਮੱਸਿਆ ਹੈ। ਇਸ ਦੇ ਲਈ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨੂੰ ਉੱਤਰੀ ਭਾਰਤ ਦੇ ਸਾਰੇ ਰਾਜਾਂ ਦੀ ਮੀਟਿੰਗ ਬੁਲਾ ਕੇ ਕੋਈ ਹੱਲ ਕੱਢਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਝੋਨਾ ਨਹੀਂ ਲਗਾਉਣਾ ਚਾਹੁੰਦੇ ਕਿਉਂਕਿ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ। ਸੂਬੇ ਦੇ ਕਿਸਾਨ ਝੋਨੇ ਦੀ ਥਾਂ ਬਦਲਵੀਂ ਖੇਤੀ ਲੱਭ ਰਹੇ ਹਨ ਪਰ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਇਸ ਦਾ ਸਹੀ ਸਮਰਥਨ ਮੁੱਲ ਨਹੀਂ ਦਿੱਤਾ ਜਾ ਰਿਹਾ।

 

Advertisement

ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮਿਲ ਕੇ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਅਜਿਹਾ ਨਾ ਕਰਨ। ਉਨ੍ਹਾਂ ਕਿਹਾ- ਦਿੱਲੀ ਵਿੱਚ ਬੈਠੇ ਕਈ ਲੋਕ ਕਹਿੰਦੇ ਹਨ ਕਿ ਪਰਾਲੀ ਸਾੜਨ ਨਾਲ ਪੰਜਾਬ ਵਿੱਚ ਪ੍ਰਦੂਸ਼ਣ ਹੁੰਦਾ ਹੈ, ਜਦੋਂ ਕਿ ਐਨਜੀਟੀ ਦੇ ਇੱਕ ਸਾਬਕਾ ਸੇਵਾਮੁਕਤ ਜੱਜ ਨੇ ਹਾਲ ਹੀ ਵਿੱਚ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਨਾਲ ਦਿੱਲੀ ਵਿੱਚ ਪ੍ਰਦੂਸ਼ਣ ਨਹੀਂ ਹੁੰਦਾ।

ਇਹ ਵੀ ਪੜ੍ਹੋ- ਗੁਰਮੀਤ ਰਾਮ ਰਹੀਮ ਨੂੰ ਝਟਕਾ, ਸੁਪਰੀਮ ਕੋਰਟ ਨੇ 2015 ਦੇ ਬੇਅਦਬੀ ਮਾਮਲਿਆਂ ‘ਤੇ ਲੱਗੀ ਰੋਕ ਹਟਾਈ

ਪੀਲੇ ਜ਼ੋਨ ਵਿੱਚ AQI
ਲਗਾਤਾਰ ਪਰਾਲੀ ਸਾੜਨ ਕਾਰਨ ਪੰਜਾਬ ਦੇ ਛੇ ਸ਼ਹਿਰਾਂ ਦਾ AQI ਸ਼ੁੱਕਰਵਾਰ ਨੂੰ ਵੀ ਯੈਲੋ ਜ਼ੋਨ ਵਿੱਚ ਰਿਹਾ। ਇਨ੍ਹਾਂ ਵਿੱਚੋਂ ਮੰਡੀ ਗੋਬਿੰਦਗੜ੍ਹ ਵਿੱਚ ਸਭ ਤੋਂ ਵੱਧ 174 AQI ਦਰਜ ਕੀਤਾ ਗਿਆ, ਜਦੋਂ ਕਿ ਅੰਮ੍ਰਿਤਸਰ ਵਿੱਚ 154, ਬਠਿੰਡਾ 115, ਜਲੰਧਰ 110, ਖੰਨਾ 109 ਅਤੇ ਪਟਿਆਲਾ ਵਿੱਚ 114 ਰਿਕਾਰਡ ਕੀਤੇ ਗਏ। ਜਦਕਿ ਲੁਧਿਆਣਾ ਦਾ AQI 98 ਦਰਜ ਕੀਤਾ ਗਿਆ। ਇੱਥੇ AQI ਮੱਧਮ ਰੇਂਜ ਵਿੱਚ ਹੈ। ਡਾਕਟਰਾਂ ਦੇ ਅਨੁਸਾਰ, ਇਹ AQI ਸਾਹ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ, ਖਾਸ ਤੌਰ ‘ਤੇ ਦਮੇ, ਫੇਫੜੇ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ।

 

Advertisement

ਸ਼ੁੱਕਰਵਾਰ ਨੂੰ ਪੰਜਾਬ ‘ਚ ਪਰਾਲੀ ਸਾੜਨ ਦੇ 59 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਸਭ ਤੋਂ ਵੱਧ 13 ਮਾਮਲੇ ਪਟਿਆਲਾ ਜ਼ਿਲ੍ਹੇ ਦੇ ਹਨ। ਇਸ ਦੇ ਨਾਲ ਹੀ ਕਪੂਰਥਲਾ ਤੋਂ ਤਿੰਨ, ਫ਼ਿਰੋਜ਼ਪੁਰ ਤੋਂ ਪੰਜ, ਸੰਗਰੂਰ ਤੋਂ ਸੱਤ, ਫਤਿਹਗੜ੍ਹ ਸਾਹਿਬ ਤੋਂ ਦੋ, ਅੰਮ੍ਰਿਤਸਰ ਤੋਂ ਛੇ, ਗੁਰਦਾਸਪੁਰ ਤੋਂ ਇੱਕ, ਬਠਿੰਡਾ ਤੋਂ ਇੱਕ, ਜਲੰਧਰ ਤੋਂ ਦੋ, ਲੁਧਿਆਣਾ ਤੋਂ ਦੋ, ਤਰਨਤਾਰਨ ਤੋਂ 11, ਮਾਨਸਾ ਤੋਂ ਚਾਰ। ਇੱਕ ਮਾਮਲਾ ਇੱਕ ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਤੋਂ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ- ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਵਲੋਂ ਹਰੀ ਝੰਡੀ ਦੇਣ ਤੇ ਐਸਜੀਪੀਸੀ ਨੇ ਕੀਤੀ ਨਿਖੇਧੀ, ਪੰਜਾਬ ਚ ਨਾ ਚੱਲਣ ਦਿੱਤੀ ਜਾਵੇ, ਸਰਕਾਰ ਨੂੰ ਕੀਤੀ ਅਪੀਲ

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੁਣ ਤੱਕ 423 ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਬਾਅਦ ਤਰਨਤਾਰਨ ਵਿੱਚ 285, ਸੰਗਰੂਰ ਵਿੱਚ 123, ਐਸਏਐਸ ਨਗਰ ਵਿੱਚ 26, ਮਲੇਰਕੋਟਲਾ ਵਿੱਚ 23, ਪਟਿਆਲਾ ਵਿੱਚ 155, ਰੂਪਨਗਰ ਵਿੱਚ ਦੋ, ਐਸਬੀਐਸ ਨਗਰ ਵਿੱਚ ਤਿੰਨ, ਮੁਕਤਸਰ ਵਿੱਚ 8 ਮਾਮਲੇ ਸਾਹਮਣੇ ਆਏ ਹਨ। ਮਾਨਸਾ ਵਿੱਚ 25, ਲੁਧਿਆਣਾ ਵਿੱਚ 27, ਕਪੂਰਥਲਾ ਵਿੱਚ 61, ਜਲੰਧਰ ਵਿੱਚ 15, ਗੁਰਦਾਸਪੁਰ ਵਿੱਚ 43, ਫ਼ਿਰੋਜ਼ਪੁਰ ਵਿੱਚ 81, ਫ਼ਾਜ਼ਿਲਕਾ ਵਿੱਚ 8, ਫ਼ਤਹਿਗੜ੍ਹ ਸਾਹਿਬ ਵਿੱਚ 24, ਫ਼ਰੀਦਕੋਟ ਵਿੱਚ 2, ਬਠਿੰਡਾ ਅਤੇ ਬਰਨਾਲਾ ਵਿੱਚ 6-6 ਮੌਤਾਂ ਹੋਈਆਂ ਹਨ। ਪੀਪੀਸੀਬੀ ਦੇ ਚੇਅਰਮੈਨ ਆਦਰਸ਼ ਪਾਲ ਵਿਗ ਅਨੁਸਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਫੀਲਡ ਵਿੱਚ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।

 

Advertisement

ਉਨ੍ਹਾਂ ਮੰਨਿਆ ਕਿ ਆਉਣ ਵਾਲੇ ਦਿਨਾਂ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਧ ਸਕਦੇ ਹਨ ਪਰ ਬੋਰਡ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਇਸ ਲਈ ਸਖ਼ਤ ਕਦਮ ਚੁੱਕਣੇ ਪਏ ਤਾਂ ਉਹ ਵੀ ਚੁੱਕੇ ਜਾਣਗੇ। ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Related posts

ਰਾਮ ਰਹੀਮ ਨੂੰ 11ਵੀਂ ਵਾਰ ਮਿਲੀ ਪੈਰੋਲ, ਆਖਰ ਚੋਣਾਂ ਦੌਰਾਨ ਹੀ ਕਿਉ ਮਿਲਦੀ ਹੈ ਉਸ ਨੂੰ ਪੈਰੋਲ ਜਾਂ ਫਰਲੋ

Balwinder hali

ਫਰੀਦਕੋਟ ਦੀ ਮਾਡਰਨ ਜੇਲ੍ਹ ਤੇ ਪੁਲਸ ਦੀ ਰੇਡ

punjabdiary

Big News- ‘SYL’ ਗਾਣੇ ‘ਤੇ ਬੈਨ ਤੋਂ ਬਾਅਦ ‘ਰਿਹਾਈ’ ਗਾਣਾ’ ‘YOU TUBE’ ਨੇ ਭਾਰਤ ‘ਚ ਕੀਤਾ ਬੈਨ

punjabdiary

Leave a Comment