Thursday, April 16, 2026
Google search engine
Homeਅਪਰਾਧਅੰਮ੍ਰਿਤਸਰ ਵਿੱਚ ਗੋਲੀਬਾਰੀ ਦੀ ਦਹਿਲਾ ਦੇਣ ਵਾਲੀ ਘਟਨਾ: ਕਾਰ ‘ਚ ਬੈਠੇ ਨੌਜਵਾਨ...

ਅੰਮ੍ਰਿਤਸਰ ਵਿੱਚ ਗੋਲੀਬਾਰੀ ਦੀ ਦਹਿਲਾ ਦੇਣ ਵਾਲੀ ਘਟਨਾ: ਕਾਰ ‘ਚ ਬੈਠੇ ਨੌਜਵਾਨ ਦੀ ਹੱਤਿਆ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਨੌਜਵਾਨ ਇੱਕ ਚਿਕਨ ਦੀ ਦੁਕਾਨ ਦੇ ਬਾਹਰ ਆਪਣੀ ਗੱਡੀ ਵਿੱਚ ਬੈਠਾ ਸੀ।

ਸ੍ਰੀ ਅੰਮ੍ਰਿਤਸਰ ਸਾਹਿਬ – ਸ਼ਹਿਰ ਵਿੱਚ ਬੁੱਧਵਾਰ ਰਾਤ ਇੱਕ ਖੌਫਨਾਕ ਵਾਰਦਾਤ ਸਾਹਮਣੇ ਆਈ, ਜਿੱਥੇ ਕਾਰ ਵਿੱਚ ਬੈਠੇ ਇੱਕ ਨੌਜਵਾਨ ਨੂੰ ਅਣਪਛਾਤੇ ਹਮਲਾਵਰਾਂ ਨੇ ਨਿਸ਼ਾਨਾ ਬਣਾ ਕੇ ਗੋਲੀਆਂ ਮਾਰ ਦਿੱਤੀਆਂ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਨੌਜਵਾਨ ਇੱਕ ਚਿਕਨ ਦੀ ਦੁਕਾਨ ਦੇ ਬਾਹਰ ਆਪਣੀ ਗੱਡੀ ਵਿੱਚ ਬੈਠਾ ਸੀ।

ਮ੍ਰਿਤਕ ਦੀ ਪਛਾਣ ਮਨਜੀਤ ਸਿੰਘ (33) ਵਜੋਂ ਹੋਈ ਹੈ, ਜੋ ਭੁੱਲਰ ਪਿੰਡ ਨਾਲ ਸੰਬੰਧਤ ਸੀ। ਗੋਲੀਬਾਰੀ ਦੌਰਾਨ ਗੰਭੀਰ ਜ਼ਖਮੀ ਹੋਏ ਮਨਜੀਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਹ ਰਸਤੇ ਵਿੱਚ ਹੀ ਜ਼ਿੰਦਗੀ ਦੀ ਜੰਗ ਹਾਰ ਗਿਆ।

ਪਰਿਵਾਰਕ ਮੈਂਬਰਾਂ ਦੇ ਮੁਤਾਬਕ, ਇਹ ਕਤਲ ਪੁਰਾਣੀ ਦੁਸ਼ਮਨੀ ਦਾ ਨਤੀਜਾ ਹੈ। ਮਨਜੀਤ ਦੇ ਰਿਸ਼ਤੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਚੁੱਕਾ ਸੀ ਅਤੇ 2024 ਵਿੱਚ ਇਸ ਸਬੰਧੀ ਕੇਸ ਵੀ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਸ਼ੱਕ ਜਤਾਇਆ ਕਿ ਹਮਲਾਵਰਾਂ ਦੇ ਗੈਂਗਸਟਰਾਂ ਨਾਲ ਸੰਬੰਧ ਹੋ ਸਕਦੇ ਹਨ।

ਅੱਖੀਂ ਦੇਖਣ ਵਾਲਿਆਂ ਅਨੁਸਾਰ, ਕਰੀਬ 7 ਤੋਂ 8 ਵਿਅਕਤੀ ਅਚਾਨਕ ਮੌਕੇ ‘ਤੇ ਪਹੁੰਚੇ ਅਤੇ ਮਨਜੀਤ ‘ਤੇ ਲਗਾਤਾਰ 4 ਤੋਂ 5 ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਤਿੰਨ ਗੋਲੀਆਂ ਸਿੱਧਾ ਉਸਨੂੰ ਲੱਗੀਆਂ। ਇਹ ਸਾਰੀ ਘਟਨਾ ਲੋਕਾਂ ਦੇ ਸਾਹਮਣੇ ਹੀ ਵਾਪਰੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।

ਮਨਜੀਤ ਸਿੰਘ ਆਪਣੇ ਪਿੱਛੇ ਚਾਰ ਨਿੱਜੇ ਬੱਚੇ ਛੱਡ ਗਿਆ ਹੈ, ਜਿਸ ਕਾਰਨ ਪਰਿਵਾਰ ਗਹਿਰੇ ਸਦਮੇ ਵਿੱਚ ਹੈ।

ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments