Friday, May 29, 2026
Google search engine
Homeਤਾਜ਼ਾ ਖਬਰਟੀ ਬੀ ਮੁਕਤ ਭਾਰਤ ਅਭਿਆਨ ਤਹਿਤ ਕੈਂਪ ਲਗਾਇਆ

ਟੀ ਬੀ ਮੁਕਤ ਭਾਰਤ ਅਭਿਆਨ ਤਹਿਤ ਕੈਂਪ ਲਗਾਇਆ

ਪਿੰਡ ਬਾਜਾਖਾਨਾ ਵਿਖ਼ੇ 100 ਦਿਨਾਂ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਕੈਪ ਲਗਾਇਆ ਗਿਆ

ਫਰੀਦਕੋਟ
ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ, ਫਰੀਦਕੋਟ ਡਾ. ਰਮਨਦੀਪ ਸਿੰਗਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਨਵਪ੍ਰੀਤ ਗਰੇਵਾਲ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਬਾਜਾਖਾਨਾ ਤੇ ਜ਼ਿਲ੍ਹਾ ਟੀ. ਬੀ. ਅਫ਼ਸਰ, ਫਰੀਦਕੋਟ ਡਾ. ਸਰਵਦੀਪ ਸਿੰਘ ਰੋਮਾਣਾ ਦੀ ਰਹਿਨੁਮਈ ਹੇਠ ਅਤੇ ਡਾ. ਹਰਮੀਤ ਸਿੰਘ ਮੈਡੀਕਲ ਅਫ਼ਸਰ ਦੀ ਯੋਗ ਅਗਵਾਈ ਵਿੱਚ ਪਿੰਡ ਬਾਜਾਖਾਨਾ ਵਿਖ਼ੇ 100 ਦਿਨਾਂ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਕੈਪ ਲਗਾਇਆ ਗਿਆl

ਇਸ ਮੌਕੇ ਡਾ. ਨਵਪ੍ਰੀਤ ਗਰੇਵਾਲ ਨੇ ਦੱਸਿਆ ਕਿ 2 ਹਫਤੇ ਤੋਂ ਵੱਧ ਖਾਂਸੀ ਟੀ.ਬੀ.ਹੋ ਸਕਦੀ ਹੈ। ਸ਼ਾਮ ਵੇਲੇ ਹਲਕਾ ਬੁਖਾਰ, ਭਾਰ ਦਾ ਘੱਟਣਾ, ਭੁੱਖ ਘੱਟ ਲੱਗਣੀ ਆਦਿ ਇਸ ਦੇ ਖਾਸ ਲੱਛਣ ਹਨ। ਤਪਦਿਕ ਇਕ ਅਜਿਹੀ ਬਿਮਾਰੀ ਹੈ ਜਿਸ ਦਾ ਇਲਾਜ ਅਤੇ ਰੋਕਥਾਮ ਕੀਤੀ ਜਾ ਸਕਦੀ ਹੈ। ਡਾ. ਹਰਮੀਤ ਸਿੰਘ ਨੇ ਕਿਹਾ ਕਿ ਜੇਕਰ ਖੰਘ ਹਫਤੇ ਤੋਂ ਵੱਧ ਰਹਿੰਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ, ਟੀ.ਬੀ. ਤੋਂ ਪੀੜਤ ਵਿਅਕਤੀ ਤੁਹਾਡੇ ਘਰ ਵਿੱਚ ਜਾਂ ਆਲੇ ਦੁਆਲੇ ਰਹਿੰਦੇ ਹਨ ਤਾਂ ਉਨਾਂ ਤੋਂ ਦੂਰੀ ਬਣਾ ਕੇ ਰੱਖੋ। ਉਨਾਂ ਨੂੰ ਹਸਪਤਾਲ ਜਾਣ ਦੀ ਸਲਾਹ ਦਿਓ। ਜੇਕਰ ਤੁਸੀਂ ਕਿਸੇ ਬਿਮਾਰ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਆਪਣੇ ਹੱਥ ਅਤੇ ਮੂੰਹ ਚੰਗੀ ਤਰਾਂ ਸਾਫ ਕਰੋ। ਉਨਾਂ ਕਿਹਾ ਕਿ ਖਾਣੇ ਵਿੱਚ ਅਜਿਹਾ ਪੋਸ਼ਟਿਕ ਭੋਜਣ ਲਵੋ, ਜਿਸ ਵਿੱਚ ਵਿਟਾਮਿਨ, ਖਣਿਜ, ਲੂਣ, ਕੈਲਸ਼ੀਅਮ, ਪ੍ਰੋਟੀਨ ਅਤੇ ਫਾਈਬਰ ਕਾਫੀ ਮਾਤਰਾ ਵਿਚ ਮੌਜੂਦ ਹੋਣ।

ਬੀ ਈ ਈ ਸੁਰਿੰਦਰ ਕੌਰ ਅਤੇ ਫਲੈਗ ਚਾਵਲਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਬਲਗਮ ਟੈਸਟ, ਐਕਸਰੇ ਦੀ ਸੁਵਿਧਾ ਅਤੇ ਟੀ.ਬੀ. ਦੀ ਦਵਾਈ ਮੁਫ਼ਤ ਮਿਲਦੀ ਹੈ। ਇਸ ਮੌਕੇ ਰਮਨਦੀਪ ਸਿੰਘ ਐਸ. ਟੀ. ਐਸ. ਅਤੇ ਲਖ਼ਵਿੰਦਰ ਕੁਮਾਰ ਰੇਡੀਓਗ੍ਰਾਫਰ ਨੇ ਕਿਹਾ ਕਿ ਟੀ.ਬੀ.ਦੇ ਮਰੀਜ਼ ਨੂੰ ਕੋਰਸ ਪੂਰਾ ਕਰਨਾ ਚਾਹੀਦਾ ਹੈ ਜੇਕਰ ਇਸ ਅਧੂਰਾ ਛੱਡਿਆ ਜਾਵੇ ਤਾਂ ਮਰੀਜ਼ ਨੂੰ ਐਸ.ਡੀ.ਆਰ.ਟੀ.ਬੀ. ਹੋ ਸਕਦੀ ਹੈ।

ਇਸ ਮੌਕੇ ਮੈਡੀਕਲ ਅਫ਼ਸਰ ਡਾ. ਕਿਰਨਦੀਪ ਕੌਰ, ਡਾ. ਪਲਕ, ਡਾ. ਹਰਮੀਤ ਸਿੰਘ, ਸੀਨੀਅਰ ਫਾਰਮੇਸੀ ਅਫ਼ਸਰ ਗੋਪਾਲ ਕ੍ਰਿਸ਼ਨ, ਬੀ ਈ ਈ ਸੁਰਿੰਦਰ ਕੌਰ, ਫਲੈਗ ਚਾਵਲਾ, ਸਿਹਤ ਸੁਪਰਵਾਈਜਰ ਕੰਵਲਜੀਤ ਕੌਰ, ਐਸ. ਟੀ. ਐਸ. ਰਮਨਦੀਪ ਸਿੰਘ, ਮਨਪ੍ਰੀਤ ਸਿੰਘ, ਰੇਡੀਓਗ੍ਰਾਫਰ ਲਖ਼ਵਿੰਦਰ ਕੁਮਾਰ, ਸਿਹਤ ਵਰਕਰ ਅਮਰਜੀਤ ਕੌਰ, ਮੋਨੀਕਾ,ਸਮੂਹ ਸਿਹਤ ਅਧਿਕਾਰੀ, ਕਰਮਚਾਰੀ ਤੇ ਆਸ਼ਾ ਆਦਿ ਹਾਜਰ ਸਨ।

-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments