Saturday, April 18, 2026
Google search engine
Homeਅਪਰਾਧਤਰਨ ਤਾਰਨ ਦਰਬਾਰ ਸਾਹਿਬ ਸਰੋਵਰ ‘ਚ ਦੁਖਦਾਈ ਘਟਨਾ: ਸ਼ਰਧਾਲੂ ਨੇ ਛਾਲ ਮਾਰ...

ਤਰਨ ਤਾਰਨ ਦਰਬਾਰ ਸਾਹਿਬ ਸਰੋਵਰ ‘ਚ ਦੁਖਦਾਈ ਘਟਨਾ: ਸ਼ਰਧਾਲੂ ਨੇ ਛਾਲ ਮਾਰ ਕੇ ਗੁਆਈ ਜਾਨ

ਇਹ ਘਟਨਾ ਅਮਾਵੱਸ ਦੇ ਦਿਨ ਵਾਪਰੀ, ਜਿਸ ਕਾਰਨ ਦਰਬਾਰ ਸਾਹਿਬ ਵਿੱਚ ਭਾਰੀ ਭੀੜ ਮੌਜੂਦ ਸੀ ਅਤੇ ਕਈ ਲੋਕ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਸਨ।

ਤਰਨ ਤਾਰਨ – ਤਰਨ ਤਾਰਨ ਦੇ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਸ਼ਰਧਾਲੂ ਨੇ ਅਚਾਨਕ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬਣ ਕਾਰਨ ਉਸਦੀ ਮੌਤ ਹੋ ਗਈ। ਇਹ ਘਟਨਾ ਅਮਾਵੱਸ ਦੇ ਦਿਨ ਵਾਪਰੀ, ਜਿਸ ਕਾਰਨ ਦਰਬਾਰ ਸਾਹਿਬ ਵਿੱਚ ਭਾਰੀ ਭੀੜ ਮੌਜੂਦ ਸੀ ਅਤੇ ਕਈ ਲੋਕ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਸਨ।

ਪ੍ਰਤੱਖਦਰਸ਼ੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੇ ਮੁਤਾਬਕ, ਉਹ ਵਿਅਕਤੀ ਦੀਵਾਨ ਹਾਲ ਦੇ ਕੋਲੋਂ ਸਰੋਵਰ ਵੱਲ ਆਇਆ ਅਤੇ ਬਿਨਾਂ ਕਿਸੇ ਨੂੰ ਕੁਝ ਦੱਸੇ ਸਿੱਧਾ ਪਾਣੀ ਵਿੱਚ ਕੁੱਦ ਪਿਆ। ਮੌਕੇ ‘ਤੇ ਮੌਜੂਦ ਸੇਵਾਦਾਰਾਂ ਨੇ ਤੁਰੰਤ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਰੋਵਰ ਦੇ ਖਤਰਨਾਕ ਹਿੱਸੇ ਵੱਲ ਚਲਾ ਗਿਆ ਅਤੇ ਕੁਝ ਹੀ ਪਲਾਂ ਵਿੱਚ ਡੁੱਬ ਗਿਆ।

ਘਟਨਾ ਬਾਰੇ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਸਰੋਵਰ ਦੀ ਵੱਧ ਗਹਿਰਾਈ ਕਾਰਨ ਰੈਸਕਿਊ ਕਾਰਵਾਈ ਵਿੱਚ ਮੁਸ਼ਕਲਾਂ ਆਈਆਂ, ਜਿਸ ਕਰਕੇ ਹਰਿਕੇ ਪੱਟਣ ਤੋਂ ਮਾਹਿਰ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ। ਕਈ ਘੰਟਿਆਂ ਦੀ ਤਲਾਸ਼ ਦੇ ਬਾਵਜੂਦ ਅਜੇ ਤੱਕ ਲਾਸ਼ ਬਰਾਮਦ ਨਹੀਂ ਹੋ ਸਕੀ।

ਮ੍ਰਿਤਕ ਦੀ ਪਛਾਣ ਹਾਲੇ ਤੱਕ ਨਹੀਂ ਹੋਈ। ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਭਾਲ ਮੁਹਿੰਮ ਜਾਰੀ ਹੈ।

-(ਜੀ ਨਿਊਜ, ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments