Tuesday, November 3, 2026
Google search engine
Homeਤਾਜ਼ਾ ਖਬਰਦਲਜੀਤ ਦੀ ਮੌਤ ਦੇ ਭੇਤ ਖੋਲ੍ਹਣ ਲਈ PGI ’ਚ ਹੋਵੇਗੀ ਮੁੜ ਜਾਂਚ,...

ਦਲਜੀਤ ਦੀ ਮੌਤ ਦੇ ਭੇਤ ਖੋਲ੍ਹਣ ਲਈ PGI ’ਚ ਹੋਵੇਗੀ ਮੁੜ ਜਾਂਚ, ਹਾਈ ਕੋਰਟ ਨੇ ਦਿੱਤੇ ਨਵੇਂ ਹੁਕਮ

ਦਲਜੀਤ ਦੀ ਮੌਤ ਦੇ ਭੇਤ ਖੋਲ੍ਹਣ ਲਈ PGI ’ਚ ਹੋਵੇਗੀ ਮੁੜ ਜਾਂਚ, ਹਾਈ ਕੋਰਟ ਨੇ ਦਿੱਤੇ ਨਵੇਂ ਹੁਕਮ

15 ਘੰਟਿਆਂ ’ਚ ਦੇਹ PGI ਪਹੁੰਚਾਉਣ ਦੇ ਨਿਰਦੇਸ਼, ਪਰਸੋਂ ਦੁਪਹਿਰ 1:45 ਵਜੇ ਤੱਕ ਅਦਾਲਤ ’ਚ ਦੇਣੀ ਹੋਵੇਗੀ ਰਿਪੋਰਟ; ਸੈਕਟਰ-25 ’ਚ ਪਰਿਵਾਰ ਦੀ ਮੌਜੂਦਗੀ ’ਚ ਹੋਵੇਗਾ ਸਸਕਾਰ

ਚੰਡੀਗੜ੍ਹ: ਮਾਨਸਾ ਦੇ ਪਿੰਡ ਭੰਮੇ ਕਲਾਂ ਨਾਲ ਸਬੰਧਤ ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁੜ ਪੋਸਟਮਾਰਟਮ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਮ੍ਰਿਤਕ ਦੀ ਦੇਹ ਚੰਡੀਗੜ੍ਹ ਸਥਿਤ ਪੀ.ਜੀ.ਆਈ. (PGI) ਵਿਖੇ ਲਿਜਾ ਕੇ ਦੁਬਾਰਾ ਜਾਂਚ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਅੰਤਿਮ ਸਸਕਾਰ ਨੂੰ ਲੈ ਕੇ ਵੀ ਸੁਰੱਖਿਆ ਪ੍ਰਬੰਧਾਂ ਦੀ ਰੂਪਰੇਖਾ ਤੈਅ ਕੀਤੀ ਗਈ ਹੈ।

ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ ਮ੍ਰਿਤਕ ਦੀ ਦੇਹ 15 ਘੰਟਿਆਂ ਦੇ ਅੰਦਰ PGI ਪ੍ਰਸ਼ਾਸਨ ਦੇ ਹਵਾਲੇ ਕੀਤੀ ਜਾਵੇ। ਮੁੜ ਪੋਸਟਮਾਰਟਮ ਦੀ ਰਿਪੋਰਟ ਪਰਸੋਂ ਦੁਪਹਿਰ 1:45 ਵਜੇ ਤੱਕ ਅਦਾਲਤ ਦੇ ਬੈਂਚ ਸਾਹਮਣੇ ਪੇਸ਼ ਕਰਨੀ ਲਾਜ਼ਮੀ ਹੋਵੇਗੀ।

ਸਰੀਰ ’ਤੇ ਸੱਟਾਂ ਦੇ ਨਿਸ਼ਾਨਾਂ ਨੇ ਖੜ੍ਹੇ ਕੀਤੇ ਸਵਾਲ

ਅਦਾਲਤ ਵਿੱਚ ਪੰਜਾਬ ਸਰਕਾਰ ਵੱਲੋਂ ਏਮਜ਼ ਬਠਿੰਡਾ ਦੀ ਪਹਿਲੀ ਪੋਸਟਮਾਰਟਮ ਰਿਪੋਰਟ ਪੇਸ਼ ਕੀਤੀ ਗਈ। ਇਸ ਵਿੱਚ ਦਲਜੀਤ ਸਿੰਘ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਰਿਪੋਰਟ ਦੇ ਆਧਾਰ ’ਤੇ ਹਾਈ ਕੋਰਟ ਨੇ ਪੁੱਛਿਆ ਕਿ ਇਹ ਸੱਟਾਂ ਮੌਤ ਤੋਂ ਪਹਿਲਾਂ ਲੱਗੀਆਂ ਸਨ ਜਾਂ ਬਾਅਦ ਵਿੱਚ।

ਅਦਾਲਤ ਨੇ ਮਾਮਲੇ ਨਾਲ ਜੁੜੀਆਂ ਅਸਪੱਸ਼ਟਤਾਵਾਂ ਦੂਰ ਕਰਨ ਲਈ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ PGI ਵਿੱਚ ਦੂਜਾ ਪੋਸਟਮਾਰਟਮ ਕਰਵਾਉਣ ਨੂੰ ਉਚਿਤ ਦੱਸਿਆ। ਬੈਂਚ ਨੇ ਇਹ ਵੀ ਕਿਹਾ ਕਿ ਹਰੇਕ ਮ੍ਰਿਤਕ ਦਾ ਅੰਤਿਮ ਸਸਕਾਰ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਕੀਤਾ ਜਾਣਾ ਚਾਹੀਦਾ ਹੈ।

ਸੈਕਟਰ-25 ਦੇ ਸ਼ਮਸ਼ਾਨਘਾਟ ’ਚ ਰਹੇਗੀ ਸਖ਼ਤ ਨਿਗਰਾਨੀ

ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਪੋਸਟਮਾਰਟਮ ਤੋਂ ਬਾਅਦ ਦਲਜੀਤ ਸਿੰਘ ਦਾ ਅੰਤਿਮ ਸਸਕਾਰ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਇਸ ਦੀਆਂ ਤਿਆਰੀਆਂ ਪੰਜਾਬ ਅਤੇ ਚੰਡੀਗੜ੍ਹ ਦੇ DGP ਸਾਂਝੇ ਤੌਰ ’ਤੇ ਕਰਵਾਉਣਗੇ।

ਸਸਕਾਰ ਦੌਰਾਨ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਰਹਿਣਗੇ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਰਿਸ਼ਤੇਦਾਰ ਹੀ ਅੰਤਿਮ ਵਿਦਾਈ ਵਿੱਚ ਸ਼ਾਮਲ ਹੋ ਸਕਣਗੇ। ਕਿਸੇ ਸਿਆਸੀ ਆਗੂ ਜਾਂ ਹੋਰ ਬਾਹਰੀ ਵਿਅਕਤੀ ਨੂੰ ਸ਼ਮਸ਼ਾਨਘਾਟ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਮੌਤ ਦੇ ਕਾਰਨ ਨੂੰ ਲੈ ਕੇ ਪਰਿਵਾਰ ਅਤੇ ਪੁਲਿਸ ਦੇ ਵੱਖਰੇ ਦਾਅਵੇ

35 ਸਾਲਾ ਦਲਜੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਵੱਧ ਵਰਤੋਂ ਕਾਰਨ ਉਸ ਦੀ ਮੌਤ ਹੋਈ। ਪਰਿਵਾਰ ਨੇ ਪੁਲਿਸ ’ਤੇ ਇਹ ਦੋਸ਼ ਵੀ ਲਾਇਆ ਕਿ ਮ੍ਰਿਤਕ ਦੀ ਦੇਹ ਲਿਜਾਣ ਸਮੇਂ ਪੁਲਿਸ ਨੇ ਜ਼ਬਰਦਸਤੀ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।

ਦੂਜੇ ਪਾਸੇ, ਪੁਲਿਸ ਨੇ ਪਰਿਵਾਰ ਨੂੰ ਦੇਹ ਨਸ਼ਾ ਵਿਰੋਧੀ ਧਰਨੇ ਵਿੱਚ ਲਿਜਾਣ ਤੋਂ ਰੋਕਦਿਆਂ ਮਾਮਲੇ ਨੂੰ ਕਤਲ ਦੇ ਸ਼ੱਕ ਨਾਲ ਜੋੜ ਕੇ ਜਾਂਚ ਕਰਨ ਦੀ ਗੱਲ ਕਹੀ ਸੀ।

ਇਸ ਪੂਰੇ ਮਾਮਲੇ, ਪੁਲਿਸ ਕਾਰਵਾਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਘਟਨਾ ਦਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ (NHRC) ਵੀ ਨੋਟਿਸ ਲੈ ਚੁੱਕਾ ਹੈ।

-(ਟੀਵੀ 9 ਪੰਜਾਬੀ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments