Friday, November 13, 2026
Google search engine
Homeਤਾਜ਼ਾ ਖਬਰਪੰਜਾਬ ’ਚ ‘ਆਪ’ ਦੇ ਤਿੰਨ ਅਹੁਦੇਦਾਰਾਂ ਨੇ ਦਿੱਤਾ ਅਸਤੀਫ਼ਾ, ਰਾਜਾਸਾਂਸੀ ਹਲਕੇ ’ਚ...

ਪੰਜਾਬ ’ਚ ‘ਆਪ’ ਦੇ ਤਿੰਨ ਅਹੁਦੇਦਾਰਾਂ ਨੇ ਦਿੱਤਾ ਅਸਤੀਫ਼ਾ, ਰਾਜਾਸਾਂਸੀ ਹਲਕੇ ’ਚ ਸਿਆਸੀ ਹਲਚਲ ਤੇਜ਼

ਪੰਜਾਬ ’ਚ ‘ਆਪ’ ਦੇ ਤਿੰਨ ਅਹੁਦੇਦਾਰਾਂ ਨੇ ਦਿੱਤਾ ਅਸਤੀਫ਼ਾ, ਰਾਜਾਸਾਂਸੀ ਹਲਕੇ ’ਚ ਸਿਆਸੀ ਹਲਚਲ ਤੇਜ਼

ਸੁਖਦੀਪ ਸਿੰਘ ਛੀਨਾ ਨੇ ਅਮਨ ਅਰੋੜਾ ਨੂੰ ਭੇਜਿਆ ਅਸਤੀਫ਼ਾ, ਰਾਜਬੀਰ ਛੀਨਾ ਅਤੇ ਗੁਰਦੇਵ ਜੋਬਨ ਝੰਝੋਟੀ ਨੇ ਵੀ ਛੱਡਿਆ ਸਾਥ

ਅੰਮ੍ਰਿਤਸਰ- ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਰਾਜਾਸਾਂਸੀ ਹਲਕੇ ਤੋਂ ਵੱਡਾ ਸਿਆਸੀ ਝਟਕਾ ਲੱਗਾ ਹੈ। ਪਾਰਟੀ ਨਾਲ ਜੁੜੇ ਤਿੰਨ ਆਗੂਆਂ ਨੇ ਅਸਤੀਫ਼ਾ ਦੇ ਕੇ ਆਪਣਾ ਰਾਹ ਵੱਖ ਕਰ ਲਿਆ ਹੈ। ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਸੁਖਦੀਪ ਸਿੰਘ ਛੀਨਾ ਨੇ ਪਾਰਟੀ ਤੋਂ ਅਸਤੀਫ਼ਾ ਦਿੰਦਿਆਂ ਆਪਣਾ ਪੱਤਰ ਪੰਜਾਬ ਪ੍ਰਧਾਨ ਅਮਨ ਅਰੋੜਾ ਨੂੰ ਭੇਜ ਦਿੱਤਾ ਹੈ।

ਸੁਖਦੀਪ ਸਿੰਘ ਛੀਨਾ ਤੋਂ ਇਲਾਵਾ ਰਾਜਾਸਾਂਸੀ ਹਲਕੇ ਦੇ ਸੰਗਠਨ ਇੰਚਾਰਜ ਰਾਜਬੀਰ ਸਿੰਘ ਛੀਨਾ ਅਤੇ ਹਲਕਾ ਐਸਸੀ ਵਿੰਗ ਦੇ ਕੋਆਰਡੀਨੇਟਰ ਗੁਰਦੇਵ ਸਿੰਘ ਜੋਬਨ ਝੰਝੋਟੀ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ।

ਤਿੰਨ ਆਗੂਆਂ ਦੇ ਇਕੱਠੇ ਪਾਰਟੀ ਛੱਡਣ ਨਾਲ ਰਾਜਾਸਾਂਸੀ ਹਲਕੇ ਵਿੱਚ ‘ਆਪ’ ਦੀ ਸਿਆਸੀ ਸਰਗਰਮੀ ਨੂੰ ਝਟਕਾ ਲੱਗਣ ਦੇ ਆਸਾਰ ਹਨ। ਹਾਲਾਂਕਿ, ਇਨ੍ਹਾਂ ਆਗੂਆਂ ਵੱਲੋਂ ਪਾਰਟੀ ਛੱਡਣ ਦੇ ਕਾਰਨਾਂ ਬਾਰੇ ਕੋਈ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

-(ਬਾਬੂਸ਼ਾਹੀ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments