ਬੇਅੰਤ ਸਿੰਘ ਕਤਲ ਕਾਂਡ ਬਾਰੇ ਨਵਾਂ ਦਾਅਵਾ! ਸਾਬਕਾ ਗ੍ਰਹਿ ਮੰਤਰਾਲਾ ਅਧਿਕਾਰੀ RVS ਮਣੀ ਦੇ ਬਿਆਨ ਨਾਲ ਛਿੜੀ ਚਰਚਾ
ਇੰਟਰਵਿਊ ਵਿੱਚ ਦਾਅਵਾ ਕੀਤਾ ਹੈ ਕਿ ਇਹ ਹੱਤਿਆਗਰਮਖਿਆਲੀਆਂ ਨਾਲ ਨਹੀਂ, ਸਗੋਂ ਇੱਕ ਔਰਤ ਵੱਲੋਂ ਰਚੀ ਗਈ ਨਿੱਜੀ ਰੰਜਿਸ਼ ਅਤੇ ਸਾਜ਼ਿਸ਼ ਨਾਲ ਜੁੜੀ ਹੋ ਸਕਦੀ ਹੈ।

ਚੰਡੀਗੜ੍ਹ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਨੂੰ ਲੈ ਕੇ ਇੱਕ ਨਵਾਂ ਅਤੇ ਚਰਚਿਤ ਦਾਅਵਾ ਸਾਹਮਣੇ ਆਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ (MHA) ਦੇ ਸਾਬਕਾ ਅੰਡਰ ਸੈਕਟਰੀ ਆਰ.ਵੀ.ਐੱਸ. ਮਣੀ (RVS Mani) ਨੇ ਨਿਊਜ਼ ਏਜੰਸੀ ਏਐਨਆਈ (ANI) ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਹੈ ਕਿ ਇਹ ਹੱਤਿਆ ਖ਼ਾਲਿਸਤਾਨੀ ਅੱਤਵਾਦ ਨਾਲ ਨਹੀਂ, ਸਗੋਂ ਇੱਕ ਔਰਤ ਵੱਲੋਂ ਰਚੀ ਗਈ ਨਿੱਜੀ ਰੰਜਿਸ਼ ਅਤੇ ਸਾਜ਼ਿਸ਼ ਨਾਲ ਜੁੜੀ ਹੋ ਸਕਦੀ ਹੈ।
ਆਰ.ਵੀ.ਐੱਸ. ਮਣੀ ਨੇ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਦੇ ਮੁਤਾਬਕ ਬੇਅੰਤ ਸਿੰਘ ਦੀ ਹੱਤਿਆ ਨੂੰ ਸਿਰਫ਼ ਅੱਤਵਾਦੀ ਘਟਨਾ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਮਾਮਲੇ ਦੇ ਪਿੱਛੇ ਇੱਕ ਔਰਤ ਵੱਲੋਂ ਰਚੀ ਗਈ ਸਾਜ਼ਿਸ਼ ਅਤੇ ਨਿੱਜੀ ਰੰਜਿਸ਼ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਹਾਈ-ਪ੍ਰੋਫਾਈਲ ਹੱਤਿਆਕਾਂਡ ਨਾਲ ਸਬੰਧਤ ਕਈ ਅਜਿਹੇ ਪਹਿਲੂ ਹਨ, ਜਿਨ੍ਹਾਂ ਬਾਰੇ ਉਹ ਖੁਦ ਜਾਣਕਾਰੀ ਰੱਖਦੇ ਹਨ ਅਤੇ ਜੋ ਅਜੇ ਤੱਕ ਜਨਤਕ ਨਹੀਂ ਹੋਏ।
ਮਣੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਚਾਰ ਵਿੱਚ ਇਸ ਘਟਨਾ ਦੇ ਪਿੱਛੇ ਨਿੱਜੀ ਅਤੇ ਸਿਆਸੀ ਦੁਸ਼ਮਣੀ ਦੀ ਭੂਮਿਕਾ ਰਹੀ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਬੇਅੰਤ ਸਿੰਘ ਕਤਲ ਕਾਂਡ ਨੂੰ ਲੈ ਕੇ ਇੱਕ ਵਾਰ ਫਿਰ ਨਵੀਂ ਚਰਚਾ ਸ਼ੁਰੂ ਹੋ ਗਈ ਹੈ।
-(ਬਾਬੂਸ਼ਾਹੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


