Thursday, July 16, 2026
Google search engine
Homeਤਾਜ਼ਾ ਖਬਰਵੋਟਰ ਸੂਚੀ 'ਚ ਵੱਡਾ ਬਦਲਾਅ, ਪਹਿਲੇ ਪੜਾਅ 'ਚ 66 ਹਜ਼ਾਰ ਤੋਂ ਵੱਧ...

ਵੋਟਰ ਸੂਚੀ ‘ਚ ਵੱਡਾ ਬਦਲਾਅ, ਪਹਿਲੇ ਪੜਾਅ ‘ਚ 66 ਹਜ਼ਾਰ ਤੋਂ ਵੱਧ ਨਾਮ ਹਟੇ; 21 ਜੁਲਾਈ ਨੂੰ ਆਵੇਗੀ ਡ੍ਰਾਫਟ ਲਿਸਟ

ਵੋਟਰ ਸੂਚੀ ‘ਚ ਵੱਡਾ ਬਦਲਾਅ, ਪਹਿਲੇ ਪੜਾਅ ‘ਚ 66 ਹਜ਼ਾਰ ਤੋਂ ਵੱਧ ਨਾਮ ਹਟੇ; 21 ਜੁਲਾਈ ਨੂੰ ਆਵੇਗੀ ਡ੍ਰਾਫਟ ਲਿਸਟ

ਚੋਣ ਕਮਿਸ਼ਨ 21 ਜੁਲਾਈ ਨੂੰ ਪਹਿਲੀ ਡ੍ਰਾਫਟ ਵੋਟਰ ਸੂਚੀ ਜਾਰੀ ਕਰੇਗਾ, ਜਿਸ ਵਿੱਚ ਕਰੀਬ 4,50,324 ਵੋਟਰਾਂ ਦੇ ਨਾਮ ਹੋਣਗੇ। ਇਸ ਵੇਲੇ ਚੰਡੀਗੜ੍ਹ ਵਿੱਚ ਕੁੱਲ 5,16,470 ਰਜਿਸਟਰਡ ਵੋਟਰ ਦਰਜ ਹਨ।

ਚੰਡੀਗੜ੍ਹ

ਚੰਡੀਗੜ੍ਹ ਵਿੱਚ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐਸਆਈਆਰ) ਦੇ ਪਹਿਲੇ ਪੜਾਅ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੋਟਰ ਸੂਚੀ ਵਿੱਚ ਵੱਡੇ ਪੱਧਰ ‘ਤੇ ਤਬਦੀਲੀਆਂ ਸਾਹਮਣੇ ਆਈਆਂ ਹਨ। ਚੋਣ ਅਧਿਕਾਰੀਆਂ ਮੁਤਾਬਕ ਮਤਦਾਤਾ ਤਸਦੀਕ ਮੁਹਿੰਮ ਦੌਰਾਨ 66,146 ਵੋਟਰਾਂ ਦੇ ਨਾਮ ਸੂਚੀ ਵਿੱਚੋਂ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ। ਚੋਣ ਕਮਿਸ਼ਨ 21 ਜੁਲਾਈ ਨੂੰ ਪਹਿਲੀ ਡ੍ਰਾਫਟ ਵੋਟਰ ਸੂਚੀ ਜਾਰੀ ਕਰੇਗਾ, ਜਿਸ ਵਿੱਚ ਕਰੀਬ 4,50,324 ਵੋਟਰਾਂ ਦੇ ਨਾਮ ਹੋਣਗੇ। ਇਸ ਵੇਲੇ ਚੰਡੀਗੜ੍ਹ ਵਿੱਚ ਕੁੱਲ 5,16,470 ਰਜਿਸਟਰਡ ਵੋਟਰ ਦਰਜ ਹਨ।

66 ਹਜ਼ਾਰ ਤੋਂ ਵੱਧ ਨਾਮ ਕਿਉਂ ਕੀਤੇ ਗਏ ਰੱਦ?

ਚੋਣ ਅਧਿਕਾਰੀ ਦੇ ਅਨੁਸਾਰ ਐਸਆਈਆਰ ਮੁਹਿੰਮ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਏ, ਜਿੱਥੇ ਵੋਟਰ ਹੁਣ ਚੰਡੀਗੜ੍ਹ ਵਿੱਚ ਨਹੀਂ ਰਹਿ ਰਹੇ ਸਨ ਜਾਂ ਉਨ੍ਹਾਂ ਦੀ ਤਸਦੀਕ ਸੰਭਵ ਨਹੀਂ ਹੋ ਸਕੀ। ਜਾਂਚ ਵਿੱਚ ਪਤਾ ਲੱਗਾ ਕਿ 43,724 ਵੋਟਰ ਸਥਾਈ ਤੌਰ ‘ਤੇ ਚੰਡੀਗੜ੍ਹ ਛੱਡ ਚੁੱਕੇ ਹਨ। ਇਸ ਤੋਂ ਇਲਾਵਾ ਲਗਭਗ 12,500 ਵੋਟਰ ਕਈ ਵਾਰ ਘਰ ਜਾਣ ਦੇ ਬਾਵਜੂਦ ਨਹੀਂ ਮਿਲੇ। ਕਰੀਬ 3,500 ਵੋਟਰਾਂ ਦੀ ਮੌਤ ਹੋ ਚੁੱਕੀ ਸੀ, 2,590 ਨਾਮ ਡੁਪਲੀਕੇਟ ਪਾਏ ਗਏ, ਜਦਕਿ ਲਗਭਗ 700 ਨਾਮ ਹੋਰ ਸ਼੍ਰੇਣੀਆਂ ਦੇ ਕਾਰਨਾਂ ਕਰਕੇ ਸੂਚੀ ਵਿੱਚੋਂ ਹਟਾਏ ਗਏ।

ਐਸਆਈਆਰ ਦੌਰਾਨ 69,451 ਵੋਟਰਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾਏ, ਪਰ ਉਨ੍ਹਾਂ ਦੇ ਵੇਰਵਿਆਂ ਦੀ ਪੁਰਾਣੇ ਰਿਕਾਰਡਾਂ ਨਾਲ ਸਹੀ ਤਰ੍ਹਾਂ ਮੈਪਿੰਗ ਨਹੀਂ ਹੋ ਸਕੀ। ਹੁਣ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਸਾਰੇ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਅਤੇ ਤਸਦੀਕ ਤੋਂ ਬਾਅਦ ਹੀ ਉਨ੍ਹਾਂ ਦੇ ਨਾਮ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ।

ਯੋਗ ਵੋਟਰਾਂ ਨੂੰ ਮਿਲੇਗਾ ਨਾਮ ਸ਼ਾਮਲ ਕਰਵਾਉਣ ਦਾ ਮੌਕਾ

ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਯੋਗ ਵੋਟਰ ਦਾ ਨਾਮ ਨਿਯਮਾਂ ਅਨੁਸਾਰ ਪੂਰੀ ਪ੍ਰਕਿਰਿਆ ਅਤੇ ਸੁਣਵਾਈ ਦਾ ਮੌਕਾ ਦਿੱਤੇ ਬਿਨਾਂ ਸੂਚੀ ਵਿੱਚੋਂ ਨਹੀਂ ਹਟਾਇਆ ਜਾਵੇਗਾ। ਜਿਨ੍ਹਾਂ ਲੋਕਾਂ ਦੇ ਨਾਮ 21 ਜੁਲਾਈ ਨੂੰ ਜਾਰੀ ਹੋਣ ਵਾਲੀ ਡ੍ਰਾਫਟ ਵੋਟਰ ਸੂਚੀ ਵਿੱਚ ਨਹੀਂ ਹੋਣਗੇ, ਉਹ 20 ਅਗਸਤ ਤੱਕ ਆਪਣੇ ਦਾਅਵੇ ਜਾਂ ਇਤਰਾਜ਼ ਦਰਜ ਕਰਵਾ ਸਕਣਗੇ। ਇਸ ਲਈ ਉਹ ਫਾਰਮ-6 ਭਰ ਕੇ ਆਪਣੇ ਨਾਮ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ।

ਚੰਡੀਗੜ੍ਹ ਦੀ ਚੋਣ ਅਧਿਕਾਰੀ ਪ੍ਰੇਰਨਾ ਪੁਰੀ ਨੇ ਦੱਸਿਆ ਕਿ ਐਸਆਈਆਰ ਮੁਹਿੰਮ ਤਹਿਤ ਸਾਰੇ ਰਜਿਸਟਰਡ ਵੋਟਰਾਂ ਨੂੰ ਗਣਨਾ ਫਾਰਮ ਵੰਡੇ ਗਏ ਸਨ। ਇਨ੍ਹਾਂ ਵਿੱਚੋਂ 4,50,324 ਵੋਟਰਾਂ ਨੇ ਆਪਣੇ ਫਾਰਮ ਨਿਰਧਾਰਤ ਸਮੇਂ ਅੰਦਰ ਜਮ੍ਹਾਂ ਕਰਵਾ ਦਿੱਤੇ, ਜਦਕਿ 66,146 ਲੋਕਾਂ ਨੇ ਫਾਰਮ ਵਾਪਸ ਨਹੀਂ ਕੀਤੇ। ਉਨ੍ਹਾਂ ਨੇ ਅਪੀਲ ਕੀਤੀ ਕਿ ਜਿਨ੍ਹਾਂ ਯੋਗ ਵੋਟਰਾਂ ਦੇ ਨਾਮ ਡ੍ਰਾਫਟ ਸੂਚੀ ਵਿੱਚ ਨਹੀਂ ਆਉਂਦੇ, ਉਹ ਸਮਾਂ ਸੀਮਾ ਦੇ ਅੰਦਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣੇ ਦਾਅਵੇ ਜ਼ਰੂਰ ਜਮ੍ਹਾਂ ਕਰਵਾਉਣ, ਤਾਂ ਜੋ ਉਨ੍ਹਾਂ ਦੇ ਨਾਮ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾ ਸਕਣ।

(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments