ਹਾਈਵੇਅ ‘ਤੇ ਸਫ਼ਰ ਹੋਇਆ ਮਹਿੰਗਾ! ਪੰਜਾਬ-ਹਰਿਆਣਾ ਦੇ 8 ਟੋਲ ਪਲਾਜ਼ਿਆਂ ‘ਤੇ ਵਧਿਆ ਟੋਲ ਟੈਕਸ, ਦੇਖੋ ਪੂਰੀ ਸੂਚੀ
NHAI ਨੇ ਆਪਣੇ ਟੋਲਿੰਗ ਫਰੇਮਵਰਕ ਵਿੱਚ ਸੋਧ ਕਰਦੇ ਹੋਏ ਟੋਲ ਦੀ ਗਣਨਾ ਲਈ 1.641 ਦੇ ਹੋਲਸੇਲ ਪ੍ਰਾਈਸ ਇੰਡੈਕਸ (WPI) ਲਿੰਕਿੰਗ ਫੈਕਟਰ ਨੂੰ ਮੁੜ ਲਾਗੂ ਕੀਤਾ ਹੈ। ਇਸੇ ਦੇ ਆਧਾਰ ‘ਤੇ ਟੋਲ ਫੀਸ ਵਿੱਚ ਇਹ ਤਬਦੀਲੀ ਕੀਤੀ ਗਈ ਹੈ।

ਚੰਡੀਗੜ੍ਹ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ ‘ਤੇ ਟੋਲ ਟੈਕਸ ਵਿੱਚ 5 ਤੋਂ 10 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ ਮੰਗਲਵਾਰ ਤੋਂ ਲਾਗੂ ਹੋ ਚੁੱਕੀਆਂ ਹਨ। ਨਵੇਂ ਰੇਟਾਂ ਅਨੁਸਾਰ ਜ਼ਿਆਦਾਤਰ ਟੋਲ ਪਲਾਜ਼ਿਆਂ ‘ਤੇ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ (LMV) ਲਈ 5 ਤੋਂ 10 ਰੁਪਏ ਵੱਧ ਟੋਲ ਦੇਣਾ ਪਵੇਗਾ, ਜਦਕਿ ਬੱਸਾਂ ਅਤੇ ਟਰੱਕਾਂ ਲਈ ਵੀ ਟੋਲ ਫੀਸ ਵਿੱਚ ਸੋਧ ਕੀਤੀ ਗਈ ਹੈ। 50 ਤੋਂ ਵੱਧ ਟੋਲ ਪਲਾਜ਼ਿਆਂ ਲਈ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਹਨ, ਹਾਲਾਂਕਿ ਬਹੁਤੀਆਂ ਥਾਵਾਂ ‘ਤੇ ਵਾਧਾ ਸੀਮਤ ਰੱਖਿਆ ਗਿਆ ਹੈ।
ਪੰਜਾਬ ਵਿੱਚ ਇਨ੍ਹਾਂ ਰੂਟਾਂ ‘ਤੇ ਵਧਿਆ ਟੋਲ
ਪੰਜਾਬ ਵਿੱਚ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਬਠਿੰਡਾ, ਅਬੋਹਰ, ਮੌੜ ਅਤੇ ਸੰਗਰੂਰ ਰੂਟਾਂ ‘ਤੇ ਸਫ਼ਰ ਕਰਨ ਵਾਲੇ ਨਿੱਜੀ ਕਾਰ ਅਤੇ ਹਲਕੇ ਮੋਟਰ ਵਾਹਨਾਂ ਦੇ ਚਾਲਕਾਂ ਨੂੰ ਹੁਣ ਪਹਿਲਾਂ ਨਾਲੋਂ 5 ਤੋਂ 10 ਰੁਪਏ ਵੱਧ ਟੋਲ ਅਦਾ ਕਰਨਾ ਪਵੇਗਾ।
ਇਨ੍ਹਾਂ ਟੋਲ ਪਲਾਜ਼ਿਆਂ ‘ਤੇ ਲਾਗੂ ਹੋਈਆਂ ਨਵੀਆਂ ਦਰਾਂ
- ਘੁਲਾਲ ਟੋਲ ਪਲਾਜ਼ਾ (ਚੰਡੀਗੜ੍ਹ-ਖਰੜ-ਲੁਧਿਆਣਾ, NH-5)
- ਕੋਟ ਕਰੋੜ ਟੋਲ ਪਲਾਜ਼ਾ (ਅੰਮ੍ਰਿਤਸਰ-ਤਰਨਤਾਰਨ-ਹਰੀਕੇ-ਫਰੀਦਕੋਟ-ਬਠਿੰਡਾ, NH-15)
- ਕਾਲਾ ਟਿੱਬਾ ਟੋਲ ਪਲਾਜ਼ਾ (ਅਬੋਹਰ-ਸੀਤੋ ਗੁਣੋ-ਡੱਬਵਾਲੀ ਰੋਡ)
- ਸ਼ੇਖਪੁਰਾ ਟੋਲ ਪਲਾਜ਼ਾ (ਮੌੜ-ਰੋਮਾਣਾ ਮੰਡੀ, NH-254)
- ਲਹਿਰਾ ਬੇਗਾ ਟੋਲ ਪਲਾਜ਼ਾ (ਤਪਾ-ਬਠਿੰਡਾ, NH-7)
- ਖੂਈਆਂ ਸਰਵਰ ਟੋਲ ਪਲਾਜ਼ਾ (ਮਲੋਟ-ਅਬੋਹਰ ਬਾਈਪਾਸ-ਸਾਧੂਵਾਲੀ, NH-7)
- ਕਾਲਾਝਾਰ ਟੋਲ ਪਲਾਜ਼ਾ (ਪਟਿਆਲਾ ਬਾਈਪਾਸ, NH-64)
- ਪੇਇੰਡ ਟੋਲ ਪਲਾਜ਼ਾ (ਸੰਗਰੂਰ-ਦੋਗਲ ਕਲਾਂ, NH-52)
ਕਿਉਂ ਵਧਾਇਆ ਗਿਆ ਟੋਲ ਟੈਕਸ?
NHAI ਨੇ ਆਪਣੇ ਟੋਲਿੰਗ ਫਰੇਮਵਰਕ ਵਿੱਚ ਸੋਧ ਕਰਦੇ ਹੋਏ ਟੋਲ ਦੀ ਗਣਨਾ ਲਈ 1.641 ਦੇ ਹੋਲਸੇਲ ਪ੍ਰਾਈਸ ਇੰਡੈਕਸ (WPI) ਲਿੰਕਿੰਗ ਫੈਕਟਰ ਨੂੰ ਮੁੜ ਲਾਗੂ ਕੀਤਾ ਹੈ। ਇਸੇ ਦੇ ਆਧਾਰ ‘ਤੇ ਟੋਲ ਫੀਸ ਵਿੱਚ ਇਹ ਤਬਦੀਲੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ, ਪਿਛਲੇ ਸਾਲ ਕੁਝ ਟੋਲ ਪਲਾਜ਼ਿਆਂ ‘ਤੇ ਯੂਜ਼ਰ ਫੀਸ ਘਟਾਈ ਗਈ ਸੀ। ਹੁਣ ਸੋਧੇ ਗਏ ਫਰੇਮਵਰਕ ਤਹਿਤ ਪੁਰਾਣੀਆਂ ਦਰਾਂ ਮੁੜ ਲਾਗੂ ਕਰ ਦਿੱਤੀਆਂ ਗਈਆਂ ਹਨ, ਜਿਸ ਤੋਂ ਬਾਅਦ 50 ਤੋਂ ਵੱਧ ਟੋਲ ਪਲਾਜ਼ਿਆਂ ਲਈ ਸੋਧੀਆਂ ਹੋਈਆਂ ਟੋਲ ਦਰਾਂ ਨੂੰ ਨੋਟੀਫਾਈ ਕਰ ਦਿੱਤਾ ਗਿਆ ਹੈ।
–(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


