Thursday, November 12, 2026
Google search engine
Homeਤਾਜ਼ਾ ਖਬਰਹੁਣ ਪੰਜਾਬ ’ਚ ਮਜ਼ਦੂਰਾਂ ਨੂੰ ਨਕਦ ਨਹੀਂ ਮਿਲੇਗੀ ਤਨਖ਼ਾਹ, ਸਰਕਾਰ ਨੇ ਬਦਲੇ...

ਹੁਣ ਪੰਜਾਬ ’ਚ ਮਜ਼ਦੂਰਾਂ ਨੂੰ ਨਕਦ ਨਹੀਂ ਮਿਲੇਗੀ ਤਨਖ਼ਾਹ, ਸਰਕਾਰ ਨੇ ਬਦਲੇ ਭੁਗਤਾਨ ਦੇ ਨਿਯਮ

ਹੁਣ ਪੰਜਾਬ ’ਚ ਮਜ਼ਦੂਰਾਂ ਨੂੰ ਨਕਦ ਨਹੀਂ ਮਿਲੇਗੀ ਤਨਖ਼ਾਹ, ਸਰਕਾਰ ਨੇ ਬਦਲੇ ਭੁਗਤਾਨ ਦੇ ਨਿਯਮ

ਕਿਰਤ ਵਿਭਾਗ ਨੇ ਚੈੱਕ, ਬੈਂਕ ਖਾਤੇ ਜਾਂ ਡਿਜੀਟਲ ਮਾਧਿਅਮ ਰਾਹੀਂ ਵੇਤਨ ਦੇਣਾ ਕੀਤਾ ਲਾਜ਼ਮੀ; ਛੋਟੇ ਕਾਰੋਬਾਰਾਂ ਅਤੇ ਠੇਕਾ ਮੁਲਾਜ਼ਮਾਂ ਲਈ ਛੋਟ ਬਾਰੇ ਕੋਈ ਸਪੱਸ਼ਟਤਾ ਨਹੀਂ

ਫਰੀਦਕੋਟ : ਪੰਜਾਬ ਵਿੱਚ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਤਨਖ਼ਾਹ ਅਦਾ ਕਰਨ ਦੇ ਤਰੀਕੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਸੂਬਾ ਸਰਕਾਰ ਦੇ ਕਿਰਤ ਵਿਭਾਗ ਨੇ ਸਾਰੇ ਅਦਾਰਿਆਂ ਅਤੇ ਫੈਕਟਰੀਆਂ ਲਈ ਵੇਤਨ ਦਾ ਭੁਗਤਾਨ ਚੈੱਕ, ਬੈਂਕ ਖਾਤੇ ਜਾਂ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਸਬੰਧੀ ਵੇਤਨ ਸੰਹਿਤਾ, 2019 ਦੀ ਧਾਰਾ 15 ਤਹਿਤ ਅਧਿਸੂਚਨਾ ਜਾਰੀ ਕੀਤੀ ਗਈ ਹੈ, ਜਿਸ ਨਾਲ ਨਕਦ ਤਨਖ਼ਾਹ ਦੇਣ ਦਾ ਵਿਕਲਪ ਖ਼ਤਮ ਹੋ ਗਿਆ ਹੈ।

ਸਰਕਾਰ ਦੀ ਇਸ ਪਹਿਲ ਦਾ ਮੁੱਖ ਉਦੇਸ਼ ਤਨਖ਼ਾਹ ਦੀ ਅਦਾਇਗੀ ਨੂੰ ਪਾਰਦਰਸ਼ੀ ਬਣਾਉਣਾ ਅਤੇ ਇਸ ਦਾ ਪੱਕਾ ਰਿਕਾਰਡ ਤਿਆਰ ਕਰਨਾ ਹੈ। ਨਵੀਂ ਵਿਵਸਥਾ ਨਾਲ ਮੁਲਾਜ਼ਮਾਂ ਨੂੰ ਕਦੋਂ ਅਤੇ ਕਿੰਨੀ ਤਨਖ਼ਾਹ ਮਿਲੀ, ਇਸ ਦਾ ਵੇਰਵਾ ਸੁਰੱਖਿਅਤ ਰਹੇਗਾ। ਇਸ ਤੋਂ ਇਲਾਵਾ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਦੌਰਾਨ ਭੁਗਤਾਨ ਸਬੰਧੀ ਜਾਣਕਾਰੀ ਹਾਸਲ ਕਰਨ ਵਿੱਚ ਵੀ ਸਹੂਲਤ ਹੋਵੇਗੀ।

ਪਹਿਲਾਂ ਵੀ ਹੋ ਚੁੱਕੀ ਹੈ ਕੋਸ਼ਿਸ਼, ਉਦਯੋਗਿਕ ਸੰਗਠਨਾਂ ਨੇ ਉਠਾਏ ਸਨ ਸਵਾਲ

ਪੰਜਾਬ ਸਰਕਾਰ ਨੇ ਜੁਲਾਈ 2015 ਵਿੱਚ ਵੀ ਫੈਕਟਰੀਆਂ ਅਤੇ ਵਪਾਰਕ ਅਦਾਰਿਆਂ ਨੂੰ ਚੈੱਕ ਜਾਂ ਬੈਂਕ ਖਾਤਿਆਂ ਰਾਹੀਂ ਤਨਖ਼ਾਹ ਦੇਣ ਦੇ ਹੁਕਮ ਜਾਰੀ ਕੀਤੇ ਸਨ। ਉਸ ਸਮੇਂ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਨੇ ਇਸ ਵਿਵਸਥਾ ਦਾ ਵਿਰੋਧ ਕਰਦਿਆਂ ਅਧਿਸੂਚਨਾ ਵਾਪਸ ਲੈਣ ਦੀ ਮੰਗ ਕੀਤੀ ਸੀ।

ਸੰਗਠਨ ਦਾ ਕਹਿਣਾ ਸੀ ਕਿ ਕਈ ਮਜ਼ਦੂਰਾਂ ਕੋਲ ਬੈਂਕ ਖਾਤੇ ਨਹੀਂ ਹਨ, ਜਦਕਿ ਉਦਯੋਗ ਪਹਿਲਾਂ ਹੀ ਆਰਥਿਕ ਚੁਣੌਤੀਆਂ ਨਾਲ ਜੂਝ ਰਹੇ ਹਨ। ਅਜਿਹੇ ਹਾਲਾਤ ਵਿੱਚ ਨਵੇਂ ਨਿਯਮਾਂ ਨੂੰ ਲਾਗੂ ਕਰਨਾ ਮੁਸ਼ਕਲ ਹੋ ਸਕਦਾ ਹੈ।

ਤਾਜ਼ਾ ਅਧਿਸੂਚਨਾ ਵਿੱਚ ਨਿਯਮ ਲਾਗੂ ਕਰਨ ਦੀ ਤਰੀਕ ਅਤੇ ਇਸ ਦੀ ਵਿਹਾਰਕ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ। ਛੋਟੀਆਂ ਉਦਯੋਗਿਕ ਇਕਾਈਆਂ, ਦੁਕਾਨਾਂ, ਖੇਤੀਬਾੜੀ ਨਾਲ ਜੁੜੇ ਅਦਾਰਿਆਂ ਅਤੇ ਠੇਕਾ ਮਜ਼ਦੂਰਾਂ ਨੂੰ ਕੋਈ ਰਾਹਤ ਜਾਂ ਵਾਧੂ ਸਮਾਂ ਮਿਲੇਗਾ ਜਾਂ ਨਹੀਂ, ਇਹ ਵੀ ਅਜੇ ਸਪੱਸ਼ਟ ਨਹੀਂ ਹੋ ਸਕਿਆ।

-(ਪੰਜਾਬੀ ਜਾਗਰਣ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments