Breaking- ਮੁਲਾਜਮਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਉਪ ਮੁੱਖ ਇੰਜਨੀਅਰ ਨੂੰ ਜਾਣੂ ਕਰਵਾਇਆ ਗਿਆ ।
ਫਰੀਦਕੋਟ, 17 ਸਤੰਬਰ – (ਪੰਜਾਬ ਡਾਇਰੀ) ਆਈ.ਟੀ.ਆਈ. ਇੰਮਪਲਾਈਜ਼ ਐਸੋਸੀਏਸ਼ਨ ਪਾਵਰਕਾਮ ਸਰਕਲ ਕਮੇਟੀ ਫਰੀਦਕੋਟ ਵਲੋਂ ਉਪ ਮੁੱਖ ਇੰਜਨੀਅਰ ਫਰੀਦਕੋਟ ਇੰਜਨੀਅਰ ਕੁਲਵੰਤ ਸਿੰਘ ਸੰਧੂ ਨੂੰ ਮਿਲਿਆ ਗਿਆ। ਸਰਕਲ ਕਮੇਟੀ ਫਰੀਦਕੋਟ ਵਿਚ ਕੁਝ ਕੀਤੀ ਗਈ ਤਬਦੀਲੀ ਅਤੇ ਫੀਲਡ ਵਿੱਚ ਮੁਲਾਜਮਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਉਪ ਮੁੱਖ ਇੰਜਨੀਅਰ ਨੂੰ ਜਾਣੂ ਕਰਵਾਇਆ ਗਿਆ ।
ਸਰਕਲ ਕਮੇਟੀ ਫਰੀਦਕੋਟ ਵਿਚ ਕੀਤੀ ਗਈ ਚੋਣ ਅਨੁਸਾਰ ਪ੍ਰਧਾਨ ਇੰਜਨੀਅਰ ਜੋਗਿੰਦਰ ਸਿੰਘ ਧਰਮਕੋਟ, ਸੀਨੀ, ਮੀਤ ਪ੍ਰਧਾਨ ਸ੍ਰੀ ਹਰਦੇਵ ਸਿੰਘ ਦੇਵ, ਸਕੱਤਰ ਇੰਜਨੀਅਰ ਪਰਮਿੰਦਰ ਸਿੰਘ, ਸਹਾਇਕ ਸਕੱਤਰ ਨਰਿੰਦਰ ਸਿੰਘ, ਜਥੇਬੰਦਕ ਸਕੱਤਰ ਇੰਜਨੀਅਰ ਇਕਬਾਲ ਸਿੰਘ ਧਾਲੀਵਾਲ, ਖਜਾਨਚੀ ਸ੍ਰੀ ਸੁਖਚੈਨ ਸਿੰਘ, ਪ੍ਰੈਸ ਸਕੱਤਰ ਇੰਜਨੀਅਰ ਸ਼ਿਵਤਾਰ ਸਿੰਘ ਢਿੱਲੋਂ ਅਤੇ ਜਥੇਬੰਦੀ ਦੇ ਸਰਪ੍ਰਸਤ ਇੰਜਨੀਅਰ ਨਰਾਇਣ ਦਾਸ ਜੇ.ਈ. ਅਤੇ ਇੰਜ: ਗੁਰਚਰਨ ਸਿੰਘ ਗਿੱਲ ਨੂੰ ਚੁਣਿਆ ਗਿਆ । ਇਸ ਮੌਕੇ ਇੰਜ: ਮਲਕੀਤ ਸਿੰਘ ਜੇ.ਈ. ਸ੍ਰੀ ਸੰਤੋਸ਼ ਕੁਮਾਰ ਡਵੀਜਨ ਪ੍ਰਧਾਨ ਅਤੇ ਪ੍ਰੈਸ ਸਕੱਤਰ ਹਰਿੰਦਰ ਸਿੰਘ ਹੈਪੀ ਹਾਜਰ ਸਨ।