Breaking- Crime News – ਜਗਰਾਂਓ ਪਿੰਡ ਵਿਚ ਵਿਅਕਤੀ ਦੇ ਕੀਤੇ ਗਏ ਕਤਲ ਪਿੱਛੇ ਗੈਂਗਸਟਰ ਅਰਸ਼ ਡਾਲਾ ਦਾ ਹੱਥ, ਪੜ੍ਹੋ ਪੂਰੀ ਖਬਰ
5 ਜਨਵਰੀ – ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਲਗਾਤਾਰ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਪੰਜਾਬ ਦੇ ਜਗਰਾਂਓ ਵਿੱਚ ਪੈਂਦੇ ਪਿੰਡ ਬਾਰਦੇਕੇ ਵਿਖੇ ਘਰ ਵਿੱਚ ਵੜ ਕੇ ਪਰਮਜੀਤ ਸਿੰਘ ਨਾ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪਰਮਜੀਤ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਉਸਦੀ ਮੌਤ ਹੋ ਗਈ। ਪਰਮਜੀਤ ਦੇ ਕਤਲ ਦੀ ਜ਼ਿੰਮੇਵਾਰੀ ਅਰਸ਼ ਡਾਲਾ ਨੇ ਲਈ ਹੈ।
ਅਰਸ਼ ਡਾਲਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪਿੰਡ ਬਾਰਦੇਕੇ ਵਿੱਚ ਜੋ ਕਤਲ ਹੋਇਆ ਹੈ, ਉਹ ਉਸਨੇ ਕਰਵਾਇਆ ਹੈ। ਅਰਸ਼ ਨੇ ਆਪਣੀ ਪੋਸਟ ਵਿੱਚ ਲਿਖਿਆ,”ਮੇਰੇ ਛੋਟੇ ਭਰਾ ਦਿਲਪ੍ਰੀਤ ਧਾਲੀਵਾਲ ਪਿੰਡ ਮਿੰਨੀਆਂ ਨੂੰ ਇਨ੍ਹਾਂ ਲੋਕਾਂ ਨੇ ਬਹੁਤ ਪਰੇਸ਼ਾਨ ਕੀਤਾ ਸੀ। ਦਿਲਪ੍ਰੀਤ ਨੇ ਇਨ੍ਹਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ। ਅਸੀਂ ਆਪਣੇ ਛੋਟੇ ਭਰਾ ਦੀ ਮੌਤ ਦਾ ਬਦਲਾ ਲੈ ਲਿਆ ਹੈ। ਹਾਲੇ ਤਾਂ ਬਸ ਸ਼ੁਰੂਆਤ ਹੈ, ਜਿਸ ਕਿਸੇ ਨੂੰ ਵਹਿਮ ਹੈ ਉਹ ਦੱਸ ਦਵੇ ਕੱਢ ਦਿਆਂਗੇ।” ਗੈਂਗਸਟਰ ਅਰਸ਼ ਡਾਲਾ ਨੇ ਇਹ ਪੋਸਟ ਗੈਂਗਸਟਰ ਜੈਪਾਲ ਜੱਸੀ ਤੇ ਨੂੰ ਟੈਗ ਕੀਤੀ ਹੈ।
ਮ੍ਰਿਤਕ ਪਰਮਜੀਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਹਿਲਾਂ ਕਈ ਵਾਰ ਧਮਕੀ ਮਿਲੀ ਸੀ, ਪਰ ਕਦੇ ਵੀ ਉਸਨੂੰ ਗੰਭੀਰ ਨਹੀਂ ਲਿਆ। ਹੁਣ ਤਾਂ ਸਿੱਧਾ ਹੀ ਹਮਲਾਵਰਾਂ ਨੇ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ। ਇਸ ਵਾਰਦਾਤ ਤੋਂ ਬਾਅਦ ਪੂਰੇ ਜਗਰਾਓਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਦੱਸ ਦੇਈਏ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਹੋ ਸਕੇ। ਜਿਸ ਫੇਸਬੁੱਕ ਆਈਡੀ ਦੀ ਪੜਤਾਲ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸਫ਼ੈਦ ਰੰਗ ਦੀ I-10 ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਜਿਸ ਤੋਂ ਬਾਅਦ ਪੁਲਿਸ ਗੱਡੀ ਨੂੰ ਲੋਕੇਟ ਕਰਨ ਵਿੱਚ ਜੁਟ ਗਈ ਹੈ।