Breaking- ਵਿਧਾਇਕ ਸੇਖੋਂ ਨੇ ਸਾਂਝੇ ਉਪਰਾਲੇ ਦੀਆਂ ਪੁਸਤਕਾਂ ਦੀ ਸਪਲਾਈ ਲਈ ਗੱਡੀ ਨੂੰ ਦਿੱਤੀ ਹਰੀ ਝੰਡੀ
ਸਮੂਹ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਬਾਰਵੀਂ ਤੱਕ ਮੁਫਤ ਦਿੱਤੀਆਂ ਜਾਣਗੀਆਂ ਪੁਸਤਕਾਂ
ਫਰੀਦਕੋਟ ਦੇ 5 ਬਲਾਕਾਂ ਵਿੱਚ 5 ਲੱਖ ਦੇ ਕਰੀਬ ਭੇਜੀਆਂ ਪੁਸਤਕਾਂ
ਫਰੀਦਕੋਟ, 20 ਫਰਵਰੀ – (ਪੰਜਾਬ ਡਾਇਰੀ) ਹਲਕਾ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਅੱਜ ਸੋਮਵਾਰ ਨੂੰ ਖੇਤਰੀ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਫਰੀਦਕੋਟ ਦਾ ਦੌਰਾ ਕਰਕੇ ਫਰੀਦਕੋਟ ਦੇ 5 ਬਲਾਕਾਂ ਵਿੱਚ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆ ਨੂੰ ਸਾਲ 2023-24 ਲਈ 5 ਲੱਖ ਦੇ ਕਰੀਬ ਸਾਂਝੇ ਉਪਰਾਲੇ ਦੀਆ ਪੁਸਤਕਾਂ ਦੀ ਸਪਲਾਈ ਲਈ ਗੱਡੀ ਨੂੰ ਰਸਮੀ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦਿਆਰਥੀਆਂ ਦੀ ਸਿੱਖਿਆ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਸਮੂਹ ਵਿਦਿਆਰਾਥੀਆਂ ਨੂੰ ਮੁਫਤ ਵਿੱਚ ਕਿਤਾਬਾਂ ਦੇਣ ਲਈ ਫਰੀਦਕੋਟ ਦੇ 5 ਬਲਾਕਾਂ ਵਿੱਚ ਇਹ ਪੁਸਤਕਾਂ ਭੇਜੀਆਂ ਗਈਆਂ ਹਨ, ਜਿੰਨਾਂ ਵਿੱਚ 3 ਬਲਾਕ ਫਰੀਦਕੋਟ ਦੇ ਅਤੇ ਕੋਟਕਪੂਰਾ ਅਤੇ ਜੈਤੋ ਦੇ 1-1 ਬਲਾਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਪ੍ਰੇਸ਼ਾਨੀ ਅਤੇ ਦੂਰੀ ਘੱਟ ਕਰਨ ਵਾਸਤੇ ਇਹ ਪੁਸਤਕਾਂ ਬਲਾਕਾਂ ਵਿੱਚ ਭੇਜੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਬੱਚਿਆ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਦੀ ਸਪਲਾਈ ਵਿੱਦਿਅਕ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾ ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਰੀਦਕੋਟ ਸ. ਗੁਰਤੇਜ ਸਿੰਘ ਖੋਸਾ, ਖੇਤਰੀ ਦਫਤਰ ਪੰਜਾਬ ਸਕੂਲ ਸਿਖਿਆ ਬੋਰਡ ਦੇ ਜਿਲ੍ਹਾ ਮੈਨੇਜਰ ਸ੍ਰੀ ਨੱਛਤਰ ਸਿੰਘ ਅਤੇ ਡਿਪਟੀ ਐਨੇਜਰ ਸ੍ਰੀ ਬਲਰਾਜ ਸਿੰਘ, ਅਮਨਦੀਪ ਸਿੰਘ ਬਾਬਾ ,ਆਮ ਆਦਮੀ ਪਾਰਟੀ ਦੀ ਟੀਮ ਅਤੇ ਖੇਤਰੀ ਦਫ਼ਤਰ ਦਾ ਸਮੂਹ ਸਟਾਫ਼ ਹਾਜ਼ਰ ਸੀ।