ਅਹਿਮ ਖ਼ਬਰ – ਅਕਾਲੀਆਂ ਦੀ ਸਰਕਾਰ ‘ਚ ਸਰਕਾਰੀ ਦਫ਼ਤਰਾਂ ‘ਚ ਪ੍ਰਕਾਸ਼ ਬਾਦਲ ਦੀ ਤਸਵੀਰ ਲਾਉਣ ਦੇ ਹੁਕਮ ਦਿੱਤੇ ਗਏ ਸੀ – ਗੁਰਮੀਤ ਸਿੰਘ ਮੀਤ ਹੇਅਰ
ਚੰਡੀਗੜ੍ਹ, 7 ਮਾਰਚ – ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਕਾਲੀਆਂ ਦੀ ਸਰਕਾਰ ‘ਚ ਸਰਕਾਰੀ ਦਫ਼ਤਰਾਂ ‘ਚ ਪ੍ਰਕਾਸ਼ ਬਾਦਲ ਦੀ ਤਸਵੀਰ ਲਾਉਣ ਦੇ ਹੁਕਮ ਦਿੱਤੇ ਗਏ ਸੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਰਾਜ ਸਭਾ ‘ਚ ਕੋਈ ਦਲਿਤ ਨਹੀਂ ਭੇਜਿਆ ਆਮ ਆਦਮੀ ਪਾਰਟੀ ਨੇ ਅੰਬੇਡਕਰ ਜੀ ਨੂੰ ਪੂਰਾ ਮਾਨ ਸਨਮਾਨ ਦਿੱਤਾ ਹੈ, ਸਾਰੇ ਸਰਕਾਰੀ ਦਫ਼ਤਰਾਂ ‘ਚ ਉਨ੍ਹਾਂ ਦੀ ਤਸਵੀਰ ਲਗਾਈ ਗਈ ਹੈ ।
ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਆਮ ਲੋਕਾਂ ਲਈ ਰੇਤ ਖੱਡਾਂ ਖੋਲ੍ਹੀਆਂ ਗਈਆਂ ਨੇ ਜਿਨ੍ਹਾਂ ਤੋਂ 5.50 ਪ੍ਰਤੀ ਫੁੱਟ ਰੇਤਾ ਆਮ ਲੋਕਾਂ ਨੂੰ ਮਿਲ ਰਿਹਾ ਹੈ, ਇਨ੍ਹਾਂ ਖੱਡਾਂ ਦੇ ਖੁੱਲ੍ਹਣ ਦੇ ਨਾਲ ਲੋਕਾਂ ਨੂੰ ਸਸਤਾ ਰੇਤਾ ਵੀ ਮਿਲ ਰਿਹਾ ਤੇ ਰੁਜ਼ਗਾਰ ਵੀ ਮਿਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਅਖ਼ੀਰਲੇ 6 ਮਹੀਨਿਆਂ ‘ਚ ਕਰਦੀਆਂ ਸੀ ਸਾਡੀ ਸਰਕਾਰ ਨੇ ਪਹਿਲੇ 6 ਮਹੀਨਿਆਂ ‘ਚ ਹੀ ਕਰ ਦਿੱਤੇ ਨੇ ਅਸੀਂ 1 ਸਾਲ ਅੰਦਰ 27000 ਦੇ ਕਰੀਬ ਨੌਕਰੀਆਂ ਦੇ ਚੁੱਕੇ ਹਾਂ ਤੇ ਹੋਰ ਵੀ ਅਸਾਮੀਆਂ ਕੱਢ ਰਹੇ ਹਾਂ ।