ਫ਼ਰੀਦਕੋਟ ਤੋਂ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅੰਮ੍ਰਿਤਸਰ ਲਈ ਹੋਏ ਰਵਾਨਾ
ਫ਼ਰੀਦਕੋਟ, 13 ਸਤੰਬਰ (ਪੰਜਾਬ ਡਾਇਰੀ)- ਜਿਲ੍ਹਾ ਯੂਥ ਪ੍ਰਧਾਨ ਸੁਖਵੰਤ ਸਿੰਘ ਪੱਕਾ ਦੀ ਅਗਵਾਈ ਹੇਠ ਭਾਰੀ ਗਿਣਤੀ ਚ ਨੌਜਵਾਨ, ਵਰਕਰ ਅਤੇ ਅਹੁਦੇਦਾਰ ਅੱਜ ਅੰਮ੍ਰਿਤਸਰ ਸਾਹਿਬ ਸਕੂਲ ਫਾਰ ਐਮੀਨਸ ਸਮਾਗਮ ਚ ਹਿੱਸਾ ਲੈਣ ਲਈ ਰਵਾਨਾ ਹੋਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਜਿਲ੍ਹਾ ਯੂਥ ਪ੍ਰਧਾਨ ਸੁਖਵੰਤ ਸਿੰਘ ਪੱਕਾਨੇ ਦੱਸਿਆਂ ਕਿ ਅੱਜ ਅੰਮ੍ਰਿਤਸਰ ਦੇ ਛਹਿਰਟੇ ਵਿਖੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਸਕੂਲ ਆਫ ਐਮੀਨਾਸ ਦੇ ਉਦਘਾਟਨ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆਂ ਕਿ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਚ ਕੁੱਲ 9 ਸਕੂਲ ਆਫ ਐਮੀਨਾਸ ਬਣਾਏ ਗਏ ਹਨ ਅਤੇ ਹਰੇਕ ਕਲਾਸ ਵਿਚ 36 ਬੱਚੇ ਹੋਣਗੇ। ਇਸ ਮੌਕੇ ਬੱਬੂ ਸੇਖੋਂ, ਦੀਪਕ ਮੌਂਗਾ, ਜਗਦੇਵ ਸਿੰਘ ਮਿਸ਼੍ਰੀਵਾਲਾ, ਗੁਰਜਿੰਦਰ ਪੱਕਾ, ਜਗਦੀਪ ਸਿੰਘ ਸਿਰਸਿੜੀ, ਦੀਪੂ ਭਾਣਾ, ਜਗਸੀਰ ਸਿੰਘ ਚਾਹਲ, ਪ੍ਰਦੀਪ ਸਿੰਘ ਨੱਥੇਵਾਲਾ,ਹਾਜ਼ਰ ਸਨ।