ਬਾਬਾ ਸ਼ੇਖ ਫਰੀਦ ਜੀ ਦੀ 850 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਆਲ ਇੰਡੀਆ ਮੁਸ਼ਾਇਰਾ ‘ਬਜ਼ਮ ਏ ਫ਼ਰੀਦ’ ਆਯੋਜਿਤ
ਫ਼ਰੀਦਕੋਟ, 18 ਸਤੰਬਰ (ਪੰਜਾਬ ਡਾਇਰੀ)- ਫ਼ਰੀਦਕੋਟ ਜ਼ਿਲ੍ਹੇ ਦੀਆਂ ਦੀਆਂ ਸਮੂਹ ਐੱਨ.ਜੀ.ਓਜ਼ ਦੁਆਰਾ ਸੂਫੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਸਥਾਨਕ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਖ਼ੂਬਸੂਰਤ ਆਡੀਟੋਰੀਅਮ ਵਿਖੇ ਇੱਕ ਸ਼ਾਨਦਾਰ ਆਲ ਇੰਡੀਆ ਮੁਸ਼ਾਇਰੇ ‘ਬਜ਼ਮ ਏ ਫ਼ਰੀਦ’ ਦਾ ਆਯੋਜਨ ਕੀਤਾ ਗਿਆ । ਇਹ ਮੁਸ਼ਾਇਰਾ ਉਰਦੂ ਦੇ ਪ੍ਰਸਿੱਧ ਸ਼ਾਇਰ ਜਨਾਬ ਉਦੇ ਸਿੰਘ ਸ਼ਾਇਕ ਦੀ ਨਿੱਘੀ ਯਾਦ ਨੂੰ ਸਮਰਪਿਤ ਸੀ ।
ਇਸ ਮੌਕੇ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ । ਮੁਸ਼ਾਇਰੇ ਦੀ ਸ਼ੁਰੂਆਤ ਵੱਖ-ਵੱਖ ਨਾਮਵਰ ਸ਼ਖ਼ਸੀਅਤਾਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ । ਉਪਰੰਤ ਵੱਖ-ਵੱਖ ਸ਼ਾਇਰਾਂ ਨੇ ਆਪਣੀ ਸ਼ਾਇਰੀ ਨਾਲ ਖ਼ੂਬ ਰੰਗ ਬੰਨ੍ਹਿਆ । ਇਸ ਕਾਵਿ-ਮਹਿਫਲ ਵਿੱਚ ਮੁਹੰਮਦ ਫਾਇਆਜ਼ ਫਰੂਕੀ ਆਈ.ਪੀ.ਐਸ, ਅਡੀਸ਼ਨਲ ਡੀ.ਜੀ.ਪੀ., ਸ੍ਰੀ ਅਜੈ ਮਲੂਜਾ, ਆਈ. ਪੀ. ਐੱਸ. ਡੀ. ਆਈ. ਜੀ., ਫ਼ਰੀਦਕੋਟ ਰੇਂਜ, ਸ੍ਰੀ ਚੰਦਰ ਗੇਂਡ ਆਈ. ਏ. ਐੱਸ., ਕਮਿਸ਼ਨਰ ਫ਼ਰੀਦਕੋਟ, ਸ੍ਰੀ ਵਨੀਤ ਕੁਮਾਰ, ਆਈ.ਏ.ਐੱਸ., ਡੀ.ਸੀ. ਫ਼ਰੀਦਕੋਟ, ਸ. ਹਰਜੀਤ ਸਿੰਘ, ਆਈ. ਪੀ. ਐੱਸ., ਐੱਸ. ਐੱਸ. ਪੀ., ਫ਼ਰੀਦਕੋਟ ਆਦਿ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ ।
ਅੰਤ ਵਿੱਚ ਬਾਬਾ ਫ਼ਰੀਦ ਸੰਸਥਾਵਾਂ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਅਤੇ ਪ੍ਰਧਾਨ ਡਾ. ਗੁਰਇੰਦਰ ਮੋਹਨ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।