Monday, February 9, 2026
Google search engine
Homeਅਪਰਾਧਚੰਡੀਗੜ੍ਹ ਪੁਲਿਸ ਤੇ 'ਆਪ' ਵਰਕਰਾਂ 'ਚ ਝੜਪ, ਪੁਲਿਸ ਨੇ ਚਲਾਈਆਂ ਪਾਣੀ ਦੀਆਂ...

ਚੰਡੀਗੜ੍ਹ ਪੁਲਿਸ ਤੇ ‘ਆਪ’ ਵਰਕਰਾਂ ‘ਚ ਝੜਪ, ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਕਈ ਆਗੂ ਹਿਰਾਸਤ ‘ਚ ਲਏ

ਚੰਡੀਗੜ੍ਹ ਪੁਲਿਸ ਤੇ ‘ਆਪ’ ਵਰਕਰਾਂ ‘ਚ ਝੜਪ, ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਕਈ ਆਗੂ ਹਿਰਾਸਤ ‘ਚ ਲਏ

ਪੁਲਿਸ ਵੱਲੋਂ ਵਰਕਰਾਂ ਤੇ ਆਗੂਆਂ ਨੂੰ ਐਲਐਲਏ ਹੋਸਟਲ ਵੱਲ ਜਾਣ ਤੋਂ ਰੋਕਣ ਲਈ ਵੱਡੇ ਇੰਤਜ਼ਾਮ ਕੀਤੇ ਗਏ ਸਨ, ਪਰ ਜਦੋਂ ਪ੍ਰਦਰਸ਼ਨਕਾਰੀ ਨਾ ਰੁਕੇ ਤਾਂ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਗਈ। ਇਸ ਦੇ ਨਾਲ ਹੀ ਕਈ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਵੀ ਲਏ ਜਾਣ ਦੀ ਖ਼ਬਰ ਹੈ।

ਚੰਡੀਗੜ – ਆਮ ਆਦਮੀ ਪਾਰਟੀ ਪੰਜਾਬ ਵੱਲੋਂ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ  ਖਿਲਾਫ਼ ਦਿੱਤੇ ਬਿਆਨਾਂ ਨੂੰ ਲੈ ਕੇ ਅੱਜ ਚੰਡੀਗੜ੍ਹ ‘ਚ ਤਿੱਖਾ ਰੋਸ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਪੁਲਿਸ (Chandigarh Police) ਵੱਲੋਂ ਵਰਕਰਾਂ ਤੇ ਆਗੂਆਂ ਨੂੰ ਐਲਐਲਏ ਹੋਸਟਲ ਵੱਲ ਜਾਣ ਤੋਂ ਰੋਕਣ ਲਈ ਵੱਡੇ ਇੰਤਜ਼ਾਮ ਕੀਤੇ ਗਏ ਸਨ, ਪਰ ਜਦੋਂ ਪ੍ਰਦਰਸ਼ਨਕਾਰੀ ਨਾ ਰੁਕੇ ਤਾਂ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਗਈ। ਇਸ ਦੇ ਨਾਲ ਹੀ ਕਈ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਵੀ ਲਏ ਜਾਣ ਦੀ ਖ਼ਬਰ ਹੈ।

ਜਾਣਕਾਰੀ ਅਨੁਸਾਰ, ਪੁਲਿਸ ਵੱਲੋਂ ਆਪ ਵਰਕਰਾਂ ਨੂੰ ਰੋਕਣ ਦੌਰਾਨ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਪੁਲਿਸ ਨੇ ਵਿੱਤ ਮੰਤਰੀ ਚੀਮਾ, ਹਰਭਜਨ ਸਿੰਘ ਈਟੀਓ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਤੇ ਹੋਰ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਹੈ।

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹਰਭਜਨ ਸਿੰਘ ਈਟੀਓ ਪਹਿਲਾਂ ਬੈਂਡ ਵਜਾਉਂਦੇ ਸਨ, ਪਰ ਹੁਣ ਉਹ ਪੰਜਾਬ ਦਾ ਬੈਂਡ ਵਜਾ ਰਹੇ ਹਨ। ਇਸ ਤੋਂ ਬਾਅਦ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੇ ਤੌਰ ‘ਤੇ ਮੰਤਰੀ ਦੀ ਗਰਦਨ ਮਰੋੜਨ ਦੀ ਗੱਲ ਕਹੀ। ਵੜਿੰਗ ਨੇ ਕਿਹਾ ਕਿ ਇਸ ਵਿੱਚ ਸਿਰਫ ਤਿੰਨ ਮਿੰਟ ਲੱਗਦੇ ਹਨ। ਰਾਹੁਲ ਗਾਂਧੀ ਨੇ ਸਾਨੂੰ ਡਰਨਾ ਨਹੀਂ ਸਿਖਾਇਆ ਹੈ। ਇਨ੍ਹਾਂ ਬਿਆਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ‘ਚ ਗੁੱਸੇ ਦੀ ਲਹਿਰ ਹੈ।

ਮੰਤਰੀ ਈਟੀਓ ਨੇ ਧਰਨੇ ਦੌਰਾਨ ਘੇਰੇ ਕਾਂਗਰਸੀ

ਮੰਤਰੀ ਹਰਭਜਨ ਈਟੀਓ ਨੇ ਧਰਨੇ ਦੌਰਾਨ ਕਿਹਾ ਕਿ ਜਿਹੜੇ ਲੋਕ ਕਲਰਕ ਦੀ ਨੌਕਰੀ ਵੀ ਨਹੀਂ ਕਰ ਸਕਦੇ ਸਨ, ਉਹ ਕਾਂਗਰਸ ਪਾਰਟੀ ਵਿੱਚ ਪ੍ਰਮੁੱਖ ਸਿਆਸਤਦਾਨ ਬਣ ਰਹੇ ਹਨ। ਸਾਡੀ ਪਾਰਟੀ ਦੇ ਆਗੂ ਸਿੱਧੇ ਨਹੀਂ ਆਏ ਹਨ, ਉਨ੍ਹਾਂ ਕੋਲ ਕਿਸੇ ਨਾ ਕਿਸੇ ਤਰ੍ਹਾਂ ਦਾ ਅਹੁਦਾ ਸੀ। ਪਾਰਟੀ ਦਾ ਹਰ ਆਗੂ ਕੋਈ ਨਾ ਕੋਈ ਕਾਰੋਬਾਰ, ਕੋਈ ਨਾ ਕੋਈ ਨੌਕਰੀ ਛੱਡ ਕੇ ਆਇਆ ਹੈ।

ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੇ ਪੇਸ਼ੇ ‘ਤੇ ਮਾਣ ਹੈ। ਉਨ੍ਹਾਂ ਕਿਹਾ, “ਮੈਨੂੰ ਇੱਕ ਬੈਂਡ ਵਾਲੇ ਦਾ ਮੁੰਡਾ ਹੋਣ ‘ਤੇ ਮਾਣ ਹੈ। ਮੇਰੇ ਪਿਤਾ ਨੇ ਕਦੇ ਤਸਕਰੀ ਨਹੀਂ ਕੀਤੀ। ਮੈਂ ਪੀਸੀਐਸ ਪ੍ਰੀਖਿਆ ਪਾਸ ਕੀਤੀ ਅਤੇ ਈਟੀਓ ਬਣਿਆ। ਕਾਂਗਰਸੀ ਆਗੂ ਚਾਂਦੀ ਦੇ ਚਮਚਿਆਂ ਨਾਲ ਪੈਦਾ ਹੋਏ ਸਨ, ਇਸ ਲਈ ਉਹ ਸਖ਼ਤ ਮਿਹਨਤ ਕਰਨ ਵਾਲਿਆਂ ਦੀ ਕਦਰ ਨਹੀਂ ਕਰਦੇ।”

(ਪੀਟੀਸੀ ਨਿਊਜ਼)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments