Monday, April 27, 2026
Google search engine
Homeਤਾਜ਼ਾ ਖਬਰਦਿਲਜੀਤ ਦੋਸਾਂਝ ਦੇ ਕੰਸਰਟ ‘ਚ ਖਾਲਿਸਤਾਨੀ ਨਾਅਰੇ, ਸਮਰਥਕਾਂ ਤੇ ਸੁਰੱਖਿਆ ਟੀਮ ਵਿਚਾਲੇ...

ਦਿਲਜੀਤ ਦੋਸਾਂਝ ਦੇ ਕੰਸਰਟ ‘ਚ ਖਾਲਿਸਤਾਨੀ ਨਾਅਰੇ, ਸਮਰਥਕਾਂ ਤੇ ਸੁਰੱਖਿਆ ਟੀਮ ਵਿਚਾਲੇ ਝੜਪ

ਸਮਰਥਕਾਂ ਨੇ ਦੋਸ਼ ਲਗਾਇਆ ਕਿ ਦਿਲਜੀਤ ਵਿਦੇਸ਼ਾਂ ‘ਚ ਰਹਿੰਦੇ ਸਿੱਖਾਂ ਨੂੰ ਭਾਜਪਾ-ਆਰਐਸਐਸ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਦਿੱਲੀ– ਕੈਨੇਡਾ ਵਿੱਚ ਪੰਜਾਬੀ ਤੇ ਬਾਲੀਵੁੱਡ ਗਾਇਕ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਦੌਰਾਨ ਹੰਗਾਮਾ ਹੋ ਗਿਆ। ਵੈਨਕੂਵਰ ਵਿੱਚ ਹੋਏ “ਔਰਾ 2026” ਕੰਸਰਟ ਵਿੱਚ ਕੁਝ ਖਾਲਿਸਤਾਨ ਸਮਰਥਕ ਪਹੁੰਚੇ ਅਤੇ ਉਨ੍ਹਾਂ ਨੇ ਨਾਅਰੇਬਾਜ਼ੀ ਕਰਨੀ ਤੇ ਝੰਡੇ ਲਹਿਰਾਉਣੇ ਸ਼ੁਰੂ ਕਰ ਦਿੱਤੇ। ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਧਿਰਾਂ ਵਿਚਾਲੇ ਬਹਿਸ ਹੋਣ ਲੱਗੀ। ਇਸ ਤੋਂ ਬਾਅਦ ਇੱਕ ਪੋਸਟਰ ਵੀ ਸਾਹਮਣੇ ਆਇਆ ਜਿਸ ਵਿੱਚ ਦਿਲਜੀਤ ਦੋਸਾਂਝ ਨੂੰ ਭਾਜਪਾ-ਆਰਐਸਐਸ ਦਾ ਏਜੰਟ ਕਰਾਰ ਦਿੱਤਾ ਗਿਆ। ਸਮਰਥਕਾਂ ਨੇ ਦੋਸ਼ ਲਗਾਇਆ ਕਿ ਦਿਲਜੀਤ ਵਿਦੇਸ਼ਾਂ ‘ਚ ਰਹਿੰਦੇ ਸਿੱਖਾਂ ਨੂੰ ਭਾਜਪਾ-ਆਰਐਸਐਸ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਖਾਲਿਸਤਾਨ ਸਮਰਥਕ ਇਥੇ ਨਹੀਂ ਰੁਕੇ, ਉਨ੍ਹਾਂ ਨੇ ਦਿਲਜੀਤ ਦੇ ਆਉਣ ਵਾਲੇ ਮਿਊਜ਼ਿਕ ਸ਼ੋਅਜ਼ ਵਿੱਚ ਵੀ ਵਿਘਨ ਪਾਉਣ ਦੀ ਧਮਕੀ ਦਿੱਤੀ। ਰਿਪੋਰਟਾਂ ਮੁਤਾਬਕ ਪਵਨਦੀਪ ਸਿੰਘ ਬੱਸੀ ਅਤੇ ਮਨਦੀਪ ਸਿੰਘ ਰਵੀ, ਜੋ ਗੁਰਪਤਵੰਤ ਸਿੰਘ ਪੰਨੂ ਦੇ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਜੁੜੇ ਹਨ, ਵੈਨਕੂਵਰ ਵਿੱਚ ਨਾਅਰੇਬਾਜ਼ੀ ਦੀ ਅਗਵਾਈ ਕਰ ਰਹੇ ਸਨ।

ਜਾਣੋ ਪੂਰਾ ਮਾਮਲਾ
ਦਰਅਸਲ 23 ਅਪ੍ਰੈਲ ਨੂੰ ਵੈਨਕੂਵਰ ਵਿੱਚ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ ਕਰਵਾਇਆ ਗਿਆ ਸੀ। ਇਸ ਦੌਰਾਨ ਖਾਲਿਸਤਾਨ ਸਮਰਥਕਾਂ ਨੇ “ਖਾਲਿਸਤਾਨ ਜ਼ਿੰਦਾਬਾਦ” ਸਮੇਤ ਭਾਰਤ ਵਿਰੋਧੀ ਨਾਅਰੇ ਲਗਾਏ ਅਤੇ ਬਾਅਦ ਵਿੱਚ ਦਿਲਜੀਤ ਦੋਸਾਂਝ ‘ਤੇ ਨਿਸ਼ਾਨਾ ਸਾਧਦੇ ਹੋਏ ਇੱਕ ਵੀਡੀਓ ਵੀ ਜਾਰੀ ਕੀਤੀ।

ਅਗਲੇ ਸ਼ੋਅਜ਼ ਵਿੱਚ ਹੰਗਾਮੇ ਦੀ ਚੇਤਾਵਨੀ
ਖਾਲਿਸਤਾਨ ਸਮਰਥਕਾਂ ਨੇ ਦਿਲਜੀਤ ਦੋਸਾਂਝ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਲਈ ਦੇਸ਼ ਅਤੇ ਵਿਦੇਸ਼ ਵਿੱਚ ਆਰਐਸਐਸ-ਭਾਜਪਾ ਦਾ ਪ੍ਰਭਾਵ ਵਧਾ ਰਿਹਾ ਹੈ। ਉਨ੍ਹਾਂ ਨੇ ਦਿਲਜੀਤ ਦੇ ਹੋਰ ਸ਼ੋਅਜ਼ ਵਿੱਚ ਵੀ ਪਹੁੰਚ ਕੇ ਇਸੇ ਤਰ੍ਹਾਂ ਦਾ ਵਿਰੋਧ ਕਰਨ ਦੀ ਚੇਤਾਵਨੀ ਦਿੱਤੀ। ਸਮਰਥਕਾਂ ਨੇ ਕਿਹਾ ਕਿ ਵੈਨਕੂਵਰ ਤੋਂ ਸ਼ੁਰੂ ਹੋਇਆ ਇਹ ਪ੍ਰਦਰਸ਼ਨ ਹੋਰ ਸ਼ਹਿਰਾਂ ਵਿੱਚ ਵੀ ਜਾਰੀ ਰਹੇਗਾ।

ਖਾਲਿਸਤਾਨ ਸਮਰਥਕਾਂ ਦਾ ਦਾਅਵਾ ਹੈ ਕਿ ਕੈਲਗਰੀ, ਐਡਮਿੰਟਨ, ਵਿਨੀਪੈਗ, ਟੋਰਾਂਟੋ, ਇਲੀਨੋਇਸ, ਫਲੋਰੀਡਾ, ਟੈਕਸਾਸ, ਨਿਊਯਾਰਕ ਅਤੇ ਕੈਲੀਫੋਰਨੀਆ ਵਿੱਚ ਵੀ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।

-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments