ਪੰਜਾਬ ‘ਚ ਅੱਜ ਮੌਸਮ ਦਾ ਮਿਜਾਜ ਬਦਲੇਗਾ, ਤੂਫ਼ਾਨ ਤੇ ਬਾਰਿਸ਼ ਲਈ ਚੇਤਾਵਨੀ ਜਾਰੀ
ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਯੈਲੋ ਅਤੇ ਆਰੇਂਜ ਅਲਰਟ ਜਾਰੀ ਕਰਕੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਕਿਹਾ ਗਿਆ ਹੈ।

ਚੰਡੀਗੜ੍ਹ- ਪੰਜਾਬ ਵਿੱਚ ਅੱਜ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਸੂਬੇ ਦੇ ਕਈ ਇਲਾਕਿਆਂ ਲਈ ਹਨੇਰੀ ਅਤੇ ਤੂਫ਼ਾਨ ਦੀ ਅਗਾਹੀ ਦਿੱਤੀ ਹੈ। ਦਿਨ ਭਰ ਅਸਮਾਨ ‘ਚ ਬਦਲ ਛਾਏ ਰਹਿਣਗੇ, ਗਰਜ-ਚਮਕ ਹੋਵੇਗੀ ਅਤੇ ਤੇਜ਼ ਹਵਾਵਾਂ ਵੀ ਵੱਗਣਗੀਆਂ। ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਯੈਲੋ ਅਤੇ ਆਰੇਂਜ ਅਲਰਟ ਜਾਰੀ ਕਰਕੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਕਿਹਾ ਗਿਆ ਹੈ।
ਆਰੇਂਜ ਅਲਰਟ ਵਾਲੇ ਇਲਾਕੇ
ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਦੇ ਕੁਝ ਹਿੱਸਿਆਂ ਵਿੱਚ ਮੌਸਮ ਦੇ ਜ਼ਿਆਦਾ ਖਰਾਬ ਰਹਿਣ ਦੇ ਆਸਾਰ ਹਨ। ਇਨ੍ਹਾਂ ਇਲਾਕਿਆਂ ਵਿੱਚ ਬਦਲਾਂ ਦੀ ਗਰਜ ਨਾਲ ਬਿਜਲੀ ਚਮਕੇਗੀ ਅਤੇ ਹਵਾਵਾਂ ਦੀ ਰਫ਼ਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਯੈਲੋ ਅਲਰਟ ਵਾਲੇ ਜ਼ਿਲ੍ਹੇ
ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐਸਏਐਸ ਨਗਰ (ਮੁਹਾਲੀ) ਵਿੱਚ ਵੀ ਮੌਸਮ ਵਿੱਚ ਤਬਦੀਲੀ ਰਹੇਗੀ। ਇੱਥੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਅਗਲੇ ਦਿਨਾਂ ਦਾ ਮੌਸਮ ਅਨੁਮਾਨ
29 ਅਪ੍ਰੈਲ ਨੂੰ ਲਗਭਗ 14 ਜ਼ਿਲ੍ਹਿਆਂ ਵਿੱਚ ਹਨੇਰੀ ਅਤੇ ਬਾਰਿਸ਼ ਦੇ ਆਸਾਰ ਬਣੇ ਰਹਿਣਗੇ। 30 ਅਪ੍ਰੈਲ ਨੂੰ ਵੀ ਕਰੀਬ 12 ਜ਼ਿਲ੍ਹਿਆਂ ਵਿੱਚ ਇਹੀ ਹਾਲਾਤ ਜਾਰੀ ਰਹਿਣਗੇ। 1 ਮਈ ਨੂੰ ਜ਼ਿਆਦਾਤਰ ਸੂਬੇ ਵਿੱਚ ਮੌਸਮ ਸਾਫ਼ ਰਹੇਗਾ, ਪਰ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਤਾਪਮਾਨ ਦਾ ਹਾਲ
ਬੀਤੇ ਦਿਨਾਂ ਦੌਰਾਨ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਆਇਆ, ਪਰ ਇਹ ਆਮ ਨਾਲੋਂ ਲਗਭਗ 3 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 43 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਵਿੱਚ ਵੱਧੋ-ਵੱਧ ਤਾਪਮਾਨ 40.2 ਡਿਗਰੀ ਅਤੇ ਏਅਰਪੋਰਟ ‘ਤੇ 39.2 ਡਿਗਰੀ ਦਰਜ ਕੀਤਾ ਗਿਆ।
ਅੰਮ੍ਰਿਤਸਰ ‘ਚ 40.0 ਡਿਗਰੀ, ਲੁਧਿਆਣਾ ‘ਚ 41.0 ਡਿਗਰੀ, ਪਟਿਆਲਾ ‘ਚ 42.1 ਡਿਗਰੀ, ਫਰੀਦਕੋਟ ‘ਚ 41.0 ਡਿਗਰੀ, ਗੁਰਦਾਸਪੁਰ ‘ਚ 40.5 ਡਿਗਰੀ, ਬੱਲੋਵਾਲ ਸੌਂਖੜੀ ‘ਚ 39.6 ਡਿਗਰੀ, ਫਾਜ਼ਿਲਕਾ ‘ਚ 40.8 ਡਿਗਰੀ, ਫਿਰੋਜ਼ਪੁਰ ‘ਚ 40.0 ਡਿਗਰੀ, ਹੁਸ਼ਿਆਰਪੁਰ ‘ਚ 38.6 ਡਿਗਰੀ, ਮੁਹਾਲੀ ‘ਚ 39.1 ਡਿਗਰੀ, ਥੀਨ ਡੈਮ (ਪਠਾਨਕੋਟ) ‘ਚ 38.5 ਡਿਗਰੀ, ਰੋਪੜ ‘ਚ 38.7 ਡਿਗਰੀ ਅਤੇ ਭਾਖੜਾ ਡੈਮ ‘ਚ 41.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


