Tuesday, June 16, 2026
Google search engine
Homeਅਪਰਾਧਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਮਗਰੋਂ ਦੁਕਾਨਦਾਰ ਹੋਏ ਸਾਵਧਾਨ, ਗਾਹਕਾਂ ਲਈ ਲਗਾਏ ਨਵੇਂ...

ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਮਗਰੋਂ ਦੁਕਾਨਦਾਰ ਹੋਏ ਸਾਵਧਾਨ, ਗਾਹਕਾਂ ਲਈ ਲਗਾਏ ਨਵੇਂ ਨਿਯਮ

ਇਸ ਦੇ ਨਾਲ ਹੀ ਕਈ ਮੈਡੀਕਲ ਸਟੋਰ ਮਾਲਕ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਖ਼ੁਦ ਵੀ ਕਈ ਕਦਮ ਚੁੱਕ ਰਹੇ ਹਨ। ਸੈਕਟਰ-11 ਦੇ ਕੁਝ ਮੈਡੀਕਲ ਸਟੋਰਾਂ ਨੇ ਗਾਹਕਾਂ ਲਈ ਵਿਸ਼ੇਸ਼ ਨੋਟਿਸ ਲਗਾਏ ਹਨ।

ਚੰਡੀਗੜ੍ਹ
ਚੰਡੀਗੜ੍ਹ ਦੇ ਸੈਕਟਰ-11 ਵਿੱਚ ਮੈਡੀਕਲ ਸਟੋਰ ਅੰਦਰ ਕੈਸ਼ੀਅਰ ਦੇ ਕਤਲ ਦੀ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਮਗਰੋਂ ਸੈਕਟਰ-11 ਦੀਆਂ ਕੈਮਿਸਟ ਦੁਕਾਨਾਂ ਦੇ ਬਾਹਰ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਈ ਮੈਡੀਕਲ ਸਟੋਰ ਮਾਲਕ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਖ਼ੁਦ ਵੀ ਕਈ ਕਦਮ ਚੁੱਕ ਰਹੇ ਹਨ। ਸੈਕਟਰ-11 ਦੇ ਕੁਝ ਮੈਡੀਕਲ ਸਟੋਰਾਂ ਨੇ ਗਾਹਕਾਂ ਲਈ ਵਿਸ਼ੇਸ਼ ਨੋਟਿਸ ਲਗਾਏ ਹਨ।

ਇਨ੍ਹਾਂ ਨੋਟਿਸਾਂ ਵਿੱਚ ਗਾਹਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਦੁਕਾਨ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਉਹ ਆਪਣੀ ਕੈਪ (ਟੋਪੀ), ਹੁੱਡੀ (ਜੈਕਟ ਦੀ ਟੋਪੀ), ਐਨਕ, ਮਾਸਕ ਅਤੇ ਹੈਲਮੈਟ ਉਤਾਰ ਦੇਣ। ਜ਼ਿਕਰਯੋਗ ਹੈ ਕਿ 13 ਜੂਨ ਨੂੰ ਹੋਏ ਕੁਮਾਰ ਮੈਡੀਕਲ ਕਤਲਕਾਂਡ ਦੌਰਾਨ ਦੋ ਹਮਲਾਵਰ ਟੋਪੀ ਅਤੇ ਮਾਸਕ ਪਾ ਕੇ ਮੈਡੀਕਲ ਸਟੋਰ ਵਿੱਚ ਦਾਖ਼ਲ ਹੋਏ ਸਨ, ਜਦਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਦੋ ਪਹੀਆ ਵਾਹਨ ‘ਤੇ ਬਾਹਰ ਖੜ੍ਹਾ ਸੀ। ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਚਿਹਰਾ ਢੱਕ ਕੇ ਦੁਕਾਨ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ।

ਦੱਸ ਦੇਈਏ ਕਿ ਇਸ ਕਤਲ ਮਾਮਲੇ ਵਿੱਚ ਸ਼ੱਕੀ ਹਮਲਾਵਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਵਿੱਚ ਜੁਟੀ ਹੋਈ ਹੈ। ਇਸੇ ਦੌਰਾਨ ਇੱਕ ਆਡੀਓ ਰਿਕਾਰਡਿੰਗ ਵੀ ਸਾਹਮਣੇ ਆਈ ਸੀ, ਜਿਸ ਵਿੱਚ ਬੋਲਣ ਵਾਲਾ ਵਿਅਕਤੀ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੋਇਆ ਆਪਣੀ ਪਛਾਣ ਗੈਂਗਸਟਰ ਗੋਲਡੀ ਢਿੱਲੋਂ ਵਜੋਂ ਕਰਵਾ ਰਿਹਾ ਹੈ। ਆਡੀਓ ਵਿੱਚ ਉਹ ਕਹਿੰਦਾ ਹੈ ਕਿ, “ਮੈਂ ਗੈਂਗਸਟਰ ਗੋਲਡੀ ਢਿੱਲੋਂ ਹਾਂ। ਮੈਂ ਅਤੇ ਮੇਰਾ ਭਰਾ ਰਾਣਾ ਢਿੱਲੋਂ ਬ੍ਰਦਰਜ਼ ਮੈਡੀਕਲ ਸਟੋਰ ‘ਤੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ।”

ਆਡੀਓ ਵਿੱਚ ਬੋਲਣ ਵਾਲੇ ਵਿਅਕਤੀ ਵੱਲੋਂ ਧਮਕੀ ਭਰਿਆ ਸੰਦੇਸ਼ ਵੀ ਦਿੱਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਜਿਹੜੇ ਲੋਕ ਉਨ੍ਹਾਂ ਦੇ ਫੋਨ ਨਹੀਂ ਸੁਣਦੇ, ਉਨ੍ਹਾਂ ਨੂੰ ਗੋਲੀਆਂ ਰਾਹੀਂ ਜਵਾਬ ਦਿੱਤਾ ਜਾਵੇਗਾ। ਨਾਲ ਹੀ ਉਸ ਨੇ ਦਾਅਵਾ ਕੀਤਾ ਕਿ ਜੋ ਲੋਕ ਲਾਰੈਂਸ ਅਤੇ ਉਸ ਦੇ ਗਿਰੋਹ ਨਾਲ ਮਿਲ ਕੇ ਉਨ੍ਹਾਂ ਜਾਂ ਉਨ੍ਹਾਂ ਦੇ ਸਾਥੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ, ਉਹ ਸਾਵਧਾਨ ਰਹਿਣ। ਉਸ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਲਾਰੈਂਸ ਗੈਂਗ ਨੂੰ ਪੈਸੇ ਜਾਂ ਸਮਰਥਨ ਦਿੰਦੇ ਹਨ, ਉਹ ਵੀ ਆਪਣੇ ਨਤੀਜਿਆਂ ਲਈ ਤਿਆਰ ਰਹਿਣ।

-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments