Monday, June 29, 2026
Google search engine
Homeਤਾਜ਼ਾ ਖਬਰਰਾਜ ਸਭਾ ਦੇ ਨਵੇਂ ਮੈਂਬਰਾਂ ਨੇ ਸੰਭਾਲਿਆ ਅਹੁਦਾ, ਤਰੁਣ ਚੁੱਘ ਸਮੇਤ 8...

ਰਾਜ ਸਭਾ ਦੇ ਨਵੇਂ ਮੈਂਬਰਾਂ ਨੇ ਸੰਭਾਲਿਆ ਅਹੁਦਾ, ਤਰੁਣ ਚੁੱਘ ਸਮੇਤ 8 ਸੰਸਦ ਮੈਂਬਰਾਂ ਨੇ ਚੁੱਕੀ ਸਹੁੰ; ਜਾਣੋ ਪੂਰੀ ਸੂਚੀ

ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸੋਮਵਾਰ ਨੂੰ ਨਵੇਂ ਚੁਣੇ ਗਏ ਅੱਠ ਸੰਸਦ ਮੈਂਬਰਾਂ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁਕਵਾਈ।

ਦਿੱਲੀ
ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸੋਮਵਾਰ ਨੂੰ ਨਵੇਂ ਚੁਣੇ ਗਏ ਅੱਠ ਸੰਸਦ ਮੈਂਬਰਾਂ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁਕਵਾਈ। ਸਹੁੰ ਚੁੱਕਣ ਵਾਲਿਆਂ ਵਿੱਚ ਮਾਨਸਿੰਘ ਮੇਰਮਨ ਪਰਮਾਰ, ਤਰੁਣ ਚੁੱਘ, ਡਾ. ਅਲਕਾ ਸਿੰਘ, ਜਤਿੰਦਰ ਮੇਘਜੀਭਾਈ ਕੰਜਾਰੀਆ, ਰਾਜੇਂਦਰ ਹੀਰਾਲਾਲ ਜੈਨ, ਐੱਮ. ਨਾਗਰਾਜਾ, ਅਧਿਕਾਰਿਮਾਯੁਮ ਸ਼ਾਰਦਾ ਦੇਵੀ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਸ਼ਾਮਲ ਰਹੇ।

ਦੱਸਣਯੋਗ ਹੈ ਕਿ ਰਾਜ ਸਭਾ ਲਈ ਹਾਲ ਹੀ ਵਿੱਚ ਚੁਣੇ ਗਏ ਇਨ੍ਹਾਂ ਅੱਠ ਮੈਂਬਰਾਂ ਨੇ ਉੱਚ ਸਦਨ ਦੇ ਮੈਂਬਰ ਵਜੋਂ ਆਪਣਾ ਕਾਰਜਕਾਲ ਸ਼ੁਰੂ ਕਰਨ ਲਈ ਸਹੁੰ ਚੁੱਕੀ। ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਇਸ ਸਮਾਗਮ ਦੇ ਮੁੱਖ ਆਕਰਸ਼ਣ ਰਹੇ। ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸਾਰੇ ਮੈਂਬਰਾਂ ਨੂੰ ਸਹੁੰ ਚੁਕਵਾਈ। ਮਲਿਕਾਰਜੁਨ ਖੜਗੇ ਨੇ ਚੇਅਰਮੈਨ ਦੇ ਚੈਂਬਰ ਵਿੱਚ ਵੱਖਰੇ ਤੌਰ ‘ਤੇ ਸਹੁੰ ਲਈ, ਜਦਕਿ ਬਾਕੀ ਸੱਤ ਮੈਂਬਰਾਂ ਨੇ ਸਦਨ ਦੇ ਅੰਦਰ ਸਹੁੰ ਚੁੱਕੀ।

ਤਰੁਣ ਚੁੱਘ ਤੋਂ ਇਲਾਵਾ ਇਨ੍ਹਾਂ ਆਗੂਆਂ ਨੇ ਵੀ ਸੰਭਾਲੀ ਜ਼ਿੰਮੇਵਾਰੀ
ਤਰੁਣ ਚੁੱਘ ਅਤੇ ਮਲਿਕਾਰਜੁਨ ਖੜਗੇ ਤੋਂ ਇਲਾਵਾ ਜਿਨ੍ਹਾਂ ਛੇ ਹੋਰ ਮੈਂਬਰਾਂ ਨੇ ਸਹੁੰ ਚੁੱਕੀ, ਉਨ੍ਹਾਂ ਵਿੱਚ ਗੁਜਰਾਤ ਤੋਂ ਜਤਿੰਦਰ ਮੇਘਜੀਭਾਈ ਕੰਜਾਰੀਆ ਅਤੇ ਮਾਨਸਿੰਘ ਮੇਰਮਨ ਪਰਮਾਰ, ਕਰਨਾਟਕ ਤੋਂ ਐੱਮ. ਨਾਗਰਾਜਾ, ਮਹਾਰਾਸ਼ਟਰ ਤੋਂ ਰਾਜੇਂਦਰ ਹੀਰਾਲਾਲ ਜੈਨ, ਮਣੀਪੁਰ ਤੋਂ ਅਧਿਕਾਰਿਮਾਯੁਮ ਸ਼ਾਰਦਾ ਦੇਵੀ ਅਤੇ ਰਾਜਸਥਾਨ ਤੋਂ ਡਾ. ਅਲਕਾ ਸਿੰਘ ਸ਼ਾਮਲ ਹਨ।

ਸਹੁੰ ਚੁੱਕ ਸਮਾਗਮ ਦੌਰਾਨ ਰਾਜ ਸਭਾ ਦੇ ਉਪ ਚੇਅਰਮੈਨ ਹਰੀਵੰਸ਼, ਸਦਨ ਦੇ ਨੇਤਾ ਜੇ.ਪੀ. ਨੱਢਾ, ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਅਤੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਮੌਜੂਦ ਰਹੇ। ਉਹ ਚੇਅਰਮੈਨ ਦੇ ਚੈਂਬਰ ਅਤੇ ਸਦਨ ਦੋਵੇਂ ਥਾਵਾਂ ‘ਤੇ ਹਾਜ਼ਰ ਰਹੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਪਣੇ ਹੱਥ ਵਿੱਚ ਭਾਰਤ ਦੇ ਸੰਵਿਧਾਨ ਦੀ ਕਾਪੀ ਫੜ ਕੇ ਹਿੰਦੀ ਵਿੱਚ ਸਹੁੰ ਚੁੱਕੀ। ਇਸ ਮੌਕੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਸਮਾਗਮ ਦੇ ਅੰਤ ਵਿੱਚ ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸਾਰੇ ਨਵੇਂ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉੱਚ ਸਦਨ ਵਿੱਚ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ।

-(ਏਬੀਪੀ ਸਾਂਝਾ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments