ਛੇਵੀਂ ਪੈਰਾ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਸ਼ਾਨੋ ਸ਼ੋਕਤ ਨਾਲ ਸੰਪੰਨ
(ਸੌਰਵ ਠਾਕੁਰ, ਸਚਿਨ ਚਾਮਰੀਆ,ਨਿਵਰਨ ਪੰਮਾ,ਪੂਜਾ ਗੁਪਤਾ,ਨਿਖਿਲ ਨੇ ਗੋਲਡ ਮੈਡਲ ਜਿੱਤੇ)
ਜੈਤੋ 21 ਮਾਰਚ: (ਅਸ਼ੋਕ ਧੀਰ ) : ਪੈਰਾ ਬੋਸ਼ੀਆ ਸਪੋਰਟਸ ਵੈਲਫੇਅਰ ਸੋਸਾਇਟੀ ਇੰਡੀਆ ਵੱਲੋਂ ਮਿਤੀ 17 ਮਾਰਚ ਤੋਂ 21 ਮਾਰਚ 2022 ਤੱਕ ਚਿਤਕਾਰਾ ਯੂਨੀਵਰਸਿਟੀ ਚੰਡੀਗੜ੍ਹ ਰਾਜਪੁਰਾ ਰੋਡ ਪਟਿਆਲਾ ਵਿਖੇ ਕਰਵਾਈ ਗਈ ਛੇਵੀਂ ਪੈਰਾ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਸ਼ਾਨਦਾਰ ਤਰੀਕੇ ਨਾਲ ਸੰਪੰਨ ਹੋਈ। ਸਮੁੱਚੇ ਭਾਰਤ ਦੇ ਵੱਖ ਵੱਖ 19 ਰਾਜਾਂ ਤੋਂ 100 ਦੇ ਲਗਭਗ ਸਟੇਟ ਪੱਧਰ ਦੇ ਜੇਤੂ ਪੈਰਾ ਖਿਡਾਰੀਆਂ ਨੇ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਬੋਸ਼ੀਆ ਇੰਡੀਆ ਦੇ ਪ੍ਰਬੰਧਕਾਂ ਜਸਪ੍ਰੀਤ ਸਿੰਘ ਧਾਲੀਵਾਲ, ਸ਼ਮਿੰਦਰ ਸਿੰਘ ਢਿੱਲੋਂ, ਡਾ. ਰਮਨਦੀਪ ਸਿੰਘ, ਦਵਿੰਦਰ ਸਿੰਘ ਟਫ਼ੀ ਬਰਾੜ, ਪ੍ਰਮੋਦ ਧੀਰ ਅਤੇ ਗੁਰਪ੍ਰੀਤ ਸਿੰਘ ਧਾਲੀਵਾਲ ਆਦਿ ਦੀ ਅਗਵਾਈ ਵਿੱਚ ਕਾਰਵਾਈ ਗਈ ਛੇਵੀਂ ਬੋਸ਼ੀਆ ਨੈਸ਼ਨਲ ਚੈਂਪੀਅਸ਼ਿਪ ਅੱਜ ਸ਼ਾਨੋ ਸ਼ੋਕਤ ਨਾਲ ਸਫ਼ਲਤਾ ਪੂਰਵਕ ਸੰਪੰਨ ਹੋਈ।
ਅੱਜ ਅੰਤਿਮ ਦਿਨ ਕਲੋਜਿੰਗ ਸਰਮਨੀ ਮੌਕੇ ਡਾ. ਮਧੂ ਚਿਤਕਾਰਾ ਪ੍ਰੋ ਚਾਂਸਲਰ, ਡਾ. ਅਰਚਨਾ ਮੰਤਰੀ ਵਾਈਸ ਚਾਂਸਲਰ, ਡਾ. ਐਸ.ਸੀ ਸ਼ਰਮਾ ਰਜਿਸਟਰਾਰ,ਲੈਫ. ਕਰਨਲ ਰਾਕੇਸ਼ ਸ਼ਰਮਾ ਡਾਇਰੈਕਟਰ ਯੂਨੀਵਰਸਿਟੀ ਅਫੇਅਰਜ਼,ਹਰਿੰਦਰਪਾਲ ਸਿੰਘ ਡਾਇਰੈਕਟਰ ਯੂਨੀਵਰਸਿਟੀ ਸਪੋਰਟਸ ਬੋਰਡ,ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ, ਵਿਸ਼ੇਸ਼ ਮਹਿਮਾਨ ਗੁਰਸ਼ਰਨ ਸਿੰਘ ਸੈਕਟਰੀ ਜਨਰਲ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ,ਅਸ਼ੋਕ ਬੇਦੀ ਚੀਫ਼ ਸੀ.ਐਨ.ਐਨ ਅਤੇ ਐਡੀਸ਼ਨਲ ਸੈਕਟਰੀ ਜਨਰਲ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ, ਡਾ. ਸਵਾਏਮਾਨ ਸਿੰਘ ਅਮਰੀਕਾ, ਜਗਦੀਸ਼ ਜੱਗਾ ਰਾਜਪੁਰਾ,ਬਲਵਿੰਦਰ ਸਿੰਘ ਐਸ.ਐਸ.ਪੀ ਪਟਿਆਲਾ,ਗਗਨ ਸਿੰਘ ਬੌਬੀ ਕਾਮਰਾ ਆਦਿ ਨੇ ਇਸ ਛੇਵੀਂ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਲਈ ਬੋਸ਼ੀਆ ਇੰਡੀਆ ਟੀਮ ਦੇ ਪ੍ਰਬੰਧਕਾਂ ਦੀ ਖੂਬ ਪ੍ਰਸੰਸ਼ਾ ਕੀਤੀ ਅਤੇ ਹਿੱਸਾ ਲੈਣ ਪਹੁੰਚੇ ਸਮੂਹ ਪੈਰਾ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਦੇਸ਼ ਲਈ ਵੱਧ ਤੋਂ ਵੱਧ ਮੈਡਲ ਲੈ ਕੇ ਆਉਣ ਦੀ ਪ੍ਰੇਰਨਾ ਦਿੱਤੀ।
ਜਸਪ੍ਰੀਤ ਸਿੰਘ ਧਾਲੀਵਾਲ ਅਤੇ ਸ਼ਮਿੰਦਰ ਸਿੰਘ ਨੇ ਸਾਰੇ ਹੀ ਮਹਿਮਾਨਾਂ, ਖਿਡਾਰੀਆਂ, ਵਲੰਟੀਅਰਾਂ, ਚਿਤਕਾਰਾ ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਨੈਸ਼ਨਲ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਦਾ ਇੱਕ ਨੈਸ਼ਨਲ ਕੋਚਿੰਗ ਕੈਂਪ ਲਗਾਇਆ ਜਾਵੇਗਾ ਅਤੇ ਉਸ ਕੈਂਪ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ ਖਿਡਾਰੀਆਂ ਦੀ ਅੰਤਰ ਰਾਸ਼ਟਰੀ ਬੋਸ਼ੀਆ ਈਵੈਂਟ ਅਤੇ ਆਉਣ ਵਾਲੀਆਂ ਏਸ਼ੀਆ ਪੈਰਾ ਗੇਮਜ 2022 ਜੋ ਕਿ ਚਾਇਨਾ ਵਿੱਚ ਹੋਣ ਜਾ ਰਹੀਆਂ ਹਨ ਲਈ ਚੋਣ ਕੀਤੀ ਜਾਵੇਗੀ।
ਇਸ ਨੈਸ਼ਨਲ ਚੈਪੀਅਨਸ਼ਿਪ ਵਿੱਚ ਬੀਸੀ 2 ਵਿਚੋਂ ਸੌਰਵ ਠਾਕੁਰ ਆਸਾਮ ਨੇ ਗੋਲਡ, ਕੋਸਾ ਮੋਦੀ ਮਹਾਂਰਾਸ਼ਟਰ ਨੇ ਸਿਲਵਰ, ਬੀਸੀ 3 ਮੇਲ ਵਿਚੋਂ ਸਚਿਨ ਚਾਮਰੀਆ ਦਿੱਲੀ ਨੇ ਗੋਲਡ, ਰਾਘਵ ਮਿਸ਼ਰਾ ਦਿੱਲੀ ਨੇ ਸਿਲਵਰ, ਬੀਸੀ3 ਫੀਮੇਲ ਵਿਚੋਂ ਨਿਵਰਨ ਪੰਮਾ ਪੰਜਾਬ ਨੇ ਗੋਲਡ, ਰੀਟਾ ਦਾਸ ਆਸਾਮ ਨੇ ਸਿਲਵਰ,ਪੂਜਾ ਅਧਿਕਾਰੀ ਆਸਾਮ ਨੇ ਬਰੋਨਜ ਮੈਡਲ, ਬੀਸੀ4 ਦੇ ਵੋਮੈਨ ਵਿਚੋਂ ਪੂਜਾ ਗੁਪਤਾ ਹਰਿਆਣਾ ਨੇ ਗੋਲਡ, ਅੰਨਾਪੂਰਨਾ ਕਰਨਾਟਕਾ ਨੇ ਸਿਲਵਰ, ਸੰਧਿਆ ਧਾਰ ਨੇ ਬਰੋਨਜ ਮੈਡਲ, ਬੀਸੀ 4 ਮੈਨ ਵਿਚੋਂ ਨਿਖਿਲ ਹਰਿਆਣਾ ਨੇ ਗੋਲਡ, ਸੰਦੀਪ ਸਿੰਘ ਹਰਿਆਣਾ ਨੇ ਸਿਲਵਰ ਮੈਡਲ ਹਾਸਲ ਕੀਤੇ। ਸਾਰੇ ਹੀ ਜੇਤੂ ਖਿਡਾਰੀਆਂ ਨੂੰ ਬੋਸ਼ੀਆ ਇੰਡੀਆ ਟੀਮ ਵੱਲੋਂ ਮੈਡਲ ਅਤੇ ਸ਼ਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਬੋਨ ਕੰਪਨੀ ਵੱਲੋਂ ਸਮੂਹ ਖਿਡਾਰੀਆਂ ਨੂੰ ਗਿਫ਼ਟ ਵੰਡੇ ਗਏ। ਚਿਤਕਾਰਾ ਯੂਨੀਵਰਸਿਟੀ ਵੱਲੋਂ ਸਮੂਹ ਖਿਡਾਰੀਆਂ ਨੂੰ ਗਿਫ਼ਟ ਵੰਡੇ ਗਏ ਅਤੇ ਨੈਸ਼ਨਲ ਚੈਂਪੀਅਨਸ਼ਿਪ ਕਰਵਾਉਣ ਲਈ ਸਮੁੱਚਾ ਪਬੰਧ ਕੀਤਾ ਗਿਆ। ਇਸ ਚੈਂਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ ਅਮਨਦੀਪ ਸਿੰਘ ਬਰਾੜ, ਜਸਵਿੰਦਰ ਸਿੰਘ ਜੱਸ ਧਾਲੀਵਾਲ, ਮਨਪ੍ਰੀਤ ਸਿੰਘ ਸੇਖੋਂ, ਯਾਦਵਿੰਦਰ ਕੌਰ, ਜਸਪਾਲ ਸਿੰਘ ਬਰਾੜ, ਜਗਰੂਪ ਸਿੰਘ ਸੂਬਾ,ਜਸਵੰਤ ਸਿੰਘ ਢਿੱਲੋਂ, ਗਗਨਪ੍ਰੀਤ ਸਿੰਘ, ਜਸਇੰਦਰ ਸਿੰਘ ਢਿੱਲੋਂ, ਕਰਮਵੀਰ ਸਿੰਘ,ਮਨਦੀਪ ਸਿੰਘ, ਰੀਸ਼ੂ ਗਰਗ, ਗੁਰਜੀਤ ਸਿੰਘ, ਰਮਨਦੀਪ ਸਿੰਘ, ਖੁਸ਼ਦੀਪ ਸਿੰਘ ਆਦਿ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਫੋਟੋ1 : ਛੇਵੀਂ ਪੈਰਾ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਦੀ ਸਮਾਪਤੀ ਮੌਕੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸ਼ਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ, ਡਾ. ਮਧੂ ਚਿਤਕਾਰਾ ਪ੍ਰੋ ਚਾਂਸਲਰ,ਗੁਰਸ਼ਰਨ ਸਿੰਘ ਜਨਰਲ ਸੈਕਟਰੀ,ਅਸ਼ੋਕ ਬੇਦੀ, ਡਾ. ਸਵਾਏਮਾਨ ਸਿੰਘ ਅਤੇ ਬੋਸ਼ੀਆ ਇੰਡੀਆ ਦੇ ਪ੍ਰਬੰਧਕ।
ਫੋਟੋ2 : ਛੇਵੀਂ ਪੈਰਾ ਬੋਸ਼ੀਆ ਨੈਸ਼ਨਲ ਚੈਂਪੀਅਨਸ਼ਿਪ ਦੀ ਸਮਾਪਤੀ ਮੌਕੇ ਗੋਲਡ ਮੈਡਲ ਜੇਤੂ ਖਿਡਾਰੀ ਸਚਿਨ ਚਾਮਰੀਆ ਦਿੱਲੀ ਨੂੰ ਮੈਡਲ ਅਤੇ ਸ਼ਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ, ਡਾ. ਮਧੂ ਚਿਤਕਾਰਾ ਪ੍ਰੋ ਚਾਂਸਲਰ,ਗੁਰਸ਼ਰਨ ਸਿੰਘ ਜਨਰਲ ਸੈਕਟਰੀ,ਅਸ਼ੋਕ ਬੇਦੀ, ਡਾ. ਸਵਾਏਮਾਨ ਸਿੰਘ ਅਤੇ ਬੋਸ਼ੀਆ ਇੰਡੀਆ ਦੇ ਪ੍ਰਬੰਧਕ।