Saturday, August 1, 2026
Google search engine
Homeਤਾਜ਼ਾ ਖਬਰPM ਮੋਦੀ ਦੇ ਬਿਆਨ ‘ਤੇ ਗਾਇਕ ਜਸਬੀਰ ਜੱਸੀ ਦਾ ਪਲਟਵਾਰ, ਕਿਹਾ- ਗਾਲ੍ਹਾਂ...

PM ਮੋਦੀ ਦੇ ਬਿਆਨ ‘ਤੇ ਗਾਇਕ ਜਸਬੀਰ ਜੱਸੀ ਦਾ ਪਲਟਵਾਰ, ਕਿਹਾ- ਗਾਲ੍ਹਾਂ ਤਾਂ ਗੀਤਾਂ ਤੇ OTT ਤੋਂ ਸਿੱਖ ਰਹੇ ਹਨ ਬੱਚੇ

PM ਮੋਦੀ ਦੇ ਬਿਆਨ ‘ਤੇ ਗਾਇਕ ਜਸਬੀਰ ਜੱਸੀ ਦਾ ਪਲਟਵਾਰ, ਕਿਹਾ- ਗਾਲ੍ਹਾਂ ਤਾਂ ਗੀਤਾਂ ਤੇ OTT ਤੋਂ ਸਿੱਖ ਰਹੇ ਹਨ ਬੱਚੇ

ਜਸਬੀਰ ਜੱਸੀ ਨੇ ਆਪਣੇ ਬਿਆਨ ਵਿੱਚ OTT ਪਲੇਟਫਾਰਮਾਂ, ਸੋਸ਼ਲ ਮੀਡੀਆ ਅਤੇ ਗੀਤਾਂ ਵਿੱਚ ਵਧ ਰਹੀ ਅਸ਼ਲੀਲ ਅਤੇ ਅਪਮਾਨਜਨਕ ਸ਼ਬਦਾਵਲੀ ‘ਤੇ ਵੀ ਸਖ਼ਤ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਬੱਚੇ ਇਹੀ ਸਮੱਗਰੀ ਦੇਖ ਕੇ ਅਜਿਹੀ ਭਾਸ਼ਾ ਸਿੱਖ ਰਹੇ ਹਨ, ਇਸ ਲਈ ਇਸ ‘ਤੇ ਰੋਕ ਲਗਾਉਣ ਦੀ ਲੋੜ ਹੈ।

ਚੰਡੀਗੜ੍ਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਵੀਡੀਓ ਸੰਦੇਸ਼ ਵਿੱਚ ਕਾਕਰੋਚ ਜਨਤਾ ਪਾਰਟੀ (CJP) ਨਾਲ ਜੁੜੀ ਇੱਕ ਲੜਕੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ‘ਤੇ ਸਖ਼ਤ ਨਾਰਾਜ਼ਗੀ ਜਤਾਈ ਗਈ ਸੀ। ਇਸ ਤੋਂ ਬਾਅਦ ਉਸ ਲੜਕੀ ਨੇ ਦਿੱਲੀ ਪੁਲਿਸ ਵੱਲੋਂ ਕੇਸ ਦਰਜ ਹੋਣ ਮਗਰੋਂ ਸੋਸ਼ਲ ਮੀਡੀਆ ਰਾਹੀਂ ਮੁਆਫ਼ੀ ਵੀ ਮੰਗ ਲਈ। ਇਸ ਪੂਰੇ ਮਾਮਲੇ ‘ਤੇ ਹੁਣ ਪੰਜਾਬੀ ਗਾਇਕ ਜਸਬੀਰ ਜੱਸੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਬਿਆਨ ‘ਤੇ ਆਪਣਾ ਮਤ ਪ੍ਰਗਟ ਕੀਤਾ।

ਜਸਬੀਰ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿ ਰਹੇ ਸਨ ਕਿ ਅੱਜਕੱਲ੍ਹ ਬੱਚੇ ਬਹੁਤ ਗਾਲ੍ਹਾਂ ਕੱਢਦੇ ਹਨ। ਪਰ ਪ੍ਰਧਾਨ ਮੰਤਰੀ ਜੀ, ਇਹ ਭਾਸ਼ਾ ਬੱਚਿਆਂ ਨੇ ਗੀਤਾਂ ਅਤੇ OTT ਪਲੇਟਫਾਰਮਾਂ ‘ਤੇ ਚੱਲ ਰਹੀ ਸਮੱਗਰੀ ਤੋਂ ਹੀ ਸਿੱਖੀ ਹੈ।”

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇੰਸਟਾਗ੍ਰਾਮ ‘ਤੇ ਜਾਰੀ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ ਸੀ ਕਿ ਇਸ ਘਟਨਾ ਨੂੰ ਪੂਰੇ ਦੇਸ਼ ਅਤੇ ਦੁਨੀਆ ਨੇ ਦੇਖਿਆ ਹੈ ਅਤੇ ਅਜਿਹੀ ਭਾਸ਼ਾ ਕਿਸੇ ਵੀ ਸਭਿਅਕ ਸਮਾਜ ਲਈ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਬੱਚਿਆਂ ਨੇ ਉਨ੍ਹਾਂ ਅਤੇ ਉਨ੍ਹਾਂ ਦੀ ਮਾਤਾ ਲਈ ਵੀ ਅਪਮਾਨਜਨਕ ਸ਼ਬਦ ਵਰਤੇ, ਪਰ ਉਹ ਉਨ੍ਹਾਂ ਨੂੰ ਮੁਆਫ਼ ਕਰਨਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਨੌਜਵਾਨਾਂ ਵੱਲੋਂ ਅਜਿਹੀ ਭਾਸ਼ਾ ਵਰਤਣ ‘ਤੇ ਚਿੰਤਾ ਵੀ ਜਤਾਈ।

‘ਲੋੜ ਪਈ ਤਾਂ 1000 ਗੀਤਾਂ ਦੀ ਸੂਚੀ ਵੀ ਭੇਜ ਦਿਆਂ’

ਜਸਬੀਰ ਜੱਸੀ ਨੇ ਆਪਣੇ ਬਿਆਨ ਵਿੱਚ OTT ਪਲੇਟਫਾਰਮਾਂ, ਸੋਸ਼ਲ ਮੀਡੀਆ ਅਤੇ ਗੀਤਾਂ ਵਿੱਚ ਵਧ ਰਹੀ ਅਸ਼ਲੀਲ ਅਤੇ ਅਪਮਾਨਜਨਕ ਸ਼ਬਦਾਵਲੀ ‘ਤੇ ਵੀ ਸਖ਼ਤ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਬੱਚੇ ਇਹੀ ਸਮੱਗਰੀ ਦੇਖ ਕੇ ਅਜਿਹੀ ਭਾਸ਼ਾ ਸਿੱਖ ਰਹੇ ਹਨ, ਇਸ ਲਈ ਇਸ ‘ਤੇ ਰੋਕ ਲਗਾਉਣ ਦੀ ਲੋੜ ਹੈ।

ਉਨ੍ਹਾਂ ਅੱਗੇ ਲਿਖਿਆ, “ਪ੍ਰਧਾਨ ਮੰਤਰੀ ਜੀ, ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਅਜਿਹੇ 1000 ਗੀਤਾਂ ਦੀ ਸੂਚੀ ਭੇਜ ਸਕਦਾ ਹਾਂ। ਇਹ ਸਿਰਫ਼ ਇੱਕ ਸੱਭਿਆਚਾਰਕ ਝਟਕਾ (Cultural Shock) ਨਹੀਂ, ਸਗੋਂ ਸੱਭਿਆਚਾਰਕ ਅਪਰਾਧ (Cultural Crime) ਹੈ। ਇਸ ਨੂੰ ਕਾਫ਼ੀ ਪਹਿਲਾਂ ਰੋਕਿਆ ਜਾਣਾ ਚਾਹੀਦਾ ਸੀ, ਪਰ ਅਸੀਂ ਅਜੇ ਵੀ ਇਸ ਨੂੰ ਰੋਕਣ ਵਿੱਚ ਨਾਕਾਮ ਰਹੇ ਹਾਂ।”

-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments