Friday, August 21, 2026
Google search engine
Homeਤਾਜ਼ਾ ਖਬਰ‘ਪੰਜਾਬ ਬੰਦ’ ਦਾ ਕਈ ਥਾਵਾਂ ’ਤੇ ਦਿਖਿਆ ਅਸਰ, ਅੰਮ੍ਰਿਤਸਰ ’ਚ ਆਵਾਜਾਈ ਰੁਕੀ;...

‘ਪੰਜਾਬ ਬੰਦ’ ਦਾ ਕਈ ਥਾਵਾਂ ’ਤੇ ਦਿਖਿਆ ਅਸਰ, ਅੰਮ੍ਰਿਤਸਰ ’ਚ ਆਵਾਜਾਈ ਰੁਕੀ; ਲੁਧਿਆਣਾ ’ਚ ਕਿਤੇ ਖੁੱਲ੍ਹੇ ਤੇ ਕਿਤੇ ਬੰਦ ਅਦਾਰੇ

‘ਪੰਜਾਬ ਬੰਦ’ ਦਾ ਕਈ ਥਾਵਾਂ ’ਤੇ ਦਿਖਿਆ ਅਸਰ, ਅੰਮ੍ਰਿਤਸਰ ’ਚ ਆਵਾਜਾਈ ਰੁਕੀ; ਲੁਧਿਆਣਾ ’ਚ ਕਿਤੇ ਖੁੱਲ੍ਹੇ ਤੇ ਕਿਤੇ ਬੰਦ ਅਦਾਰੇ

ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਤੋਂ ਬਾਅਦ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਦਾ ਪ੍ਰਭਾਵ ਦਿਖਾਈ ਦੇਣ ਲੱਗਾ ਹੈ।

ਚੰਡੀਗੜ੍ਹ

ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਤੋਂ ਬਾਅਦ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਦਾ ਪ੍ਰਭਾਵ ਦਿਖਾਈ ਦੇਣ ਲੱਗਾ ਹੈ। ਅੰਮ੍ਰਿਤਸਰ ਵਿੱਚ ਬੱਸ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਲੁਧਿਆਣਾ ਵਿੱਚ ਬੰਦ ਦਾ ਅਸਰ ਮਿਲਿਆ-ਜੁਲਿਆ ਰਿਹਾ।

ਅੰਮ੍ਰਿਤਸਰ ਬੱਸ ਅੱਡੇ ’ਤੇ ਯਾਤਰੀ ਹੋਏ ਪਰੇਸ਼ਾਨ

ਅੰਮ੍ਰਿਤਸਰ ਵਿੱਚ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਰਹਿਣ ਕਾਰਨ ਬੱਸ ਅੱਡੇ ’ਤੇ ਦੂਰ-ਦੁਰਾਡੇ ਜਾਣ ਵਾਲੇ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ। ਕਈ ਲੋਕ ਸਵੇਰ ਤੋਂ ਹੀ ਆਪਣੀਆਂ ਬੱਸਾਂ ਦੀ ਉਡੀਕ ਕਰਦੇ ਰਹੇ, ਪਰ ਲੰਮਾ ਸਮਾਂ ਬੀਤਣ ਦੇ ਬਾਵਜੂਦ ਉਨ੍ਹਾਂ ਨੂੰ ਆਵਾਜਾਈ ਦੇ ਸਾਧਨ ਨਹੀਂ ਮਿਲ ਸਕੇ।

ਬੱਸ ਅੱਡੇ ’ਤੇ ਮੌਜੂਦ ਜਸਕੀਰਤ ਕੌਰ ਨੇ ਦੱਸਿਆ ਕਿ ਉਹ ਦੇਹਰਾਦੂਨ ਤੋਂ ਅੰਮ੍ਰਿਤਸਰ ਆਈ ਹੈ ਅਤੇ ਉਸ ਨੇ ਸ੍ਰੀ ਹਰਗੋਬਿੰਦਪੁਰ ਜਾਣਾ ਹੈ। ਉਸ ਮੁਤਾਬਕ ਸਵੇਰ ਤੋਂ ਉਡੀਕ ਕਰਨ ਦੇ ਬਾਵਜੂਦ ਉਸ ਨੂੰ ਅੱਗੇ ਜਾਣ ਲਈ ਬੱਸ ਨਹੀਂ ਮਿਲੀ।

ਇਸੇ ਤਰ੍ਹਾਂ ਕਈ ਹੋਰ ਯਾਤਰੀ ਵੀ ਆਪਣੇ ਸਾਮਾਨ ਸਮੇਤ ਬੱਸਾਂ ਦੇ ਚੱਲਣ ਦੀ ਉਡੀਕ ਕਰਦੇ ਨਜ਼ਰ ਆਏ। ਕੁਝ ਲੋਕ ਆਵਾਜਾਈ ਦੇ ਵਿਕਲਪਾਂ ਅਤੇ ਵੱਖ-ਵੱਖ ਰੂਟਾਂ ਬਾਰੇ ਜਾਣਕਾਰੀ ਲੈਣ ਲਈ ਪੁੱਛਗਿੱਛ ਕਾਊਂਟਰਾਂ ’ਤੇ ਪਹੁੰਚਦੇ ਰਹੇ।

ਲੁਧਿਆਣਾ ਵਿੱਚ ਬੰਦ ਦਾ ਮਿਲਿਆ-ਜੁਲਿਆ ਅਸਰ

ਲੁਧਿਆਣਾ ਵਿੱਚ ‘ਪੰਜਾਬ ਬੰਦ’ ਦਾ ਪ੍ਰਭਾਵ ਹਰ ਥਾਂ ਇੱਕੋ ਜਿਹਾ ਨਹੀਂ ਰਿਹਾ। ਬੱਚਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਕੁਝ ਨਿੱਜੀ ਸਕੂਲਾਂ ਨੇ ਛੁੱਟੀ ਕਰ ਦਿੱਤੀ, ਜਦਕਿ ਕਈ ਹੋਰ ਸਕੂਲ ਅਤੇ ਕਾਲਜ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ।

ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਅਤੇ ਪ੍ਰਮੁੱਖ ਚੌਕਾਂ ’ਤੇ ਵਾਧੂ ਬਲ ਤਾਇਨਾਤ ਕੀਤਾ ਗਿਆ। ਘੰਟਾ ਘਰ ਅਤੇ ਚੌੜਾ ਬਾਜ਼ਾਰ ਸਮੇਤ ਕਈ ਮਹੱਤਵਪੂਰਨ ਥਾਵਾਂ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਰਹੇ।

ਮੁੱਖ ਸੜਕਾਂ ’ਤੇ ਆਵਾਜਾਈ ਰਹੀ ਜਾਰੀ

ਲੁਧਿਆਣਾ ਵਿੱਚ ਨੈਸ਼ਨਲ ਹਾਈਵੇਅ-44, ਦਿੱਲੀ ਰੋਡ, ਚੰਡੀਗੜ੍ਹ ਰੋਡ ਅਤੇ ਫ਼ਿਰੋਜ਼ਪੁਰ ਰੋਡ ’ਤੇ ਵਾਹਨਾਂ ਦੀ ਆਵਾਜਾਈ ਆਮ ਤਰੀਕੇ ਨਾਲ ਚੱਲਦੀ ਰਹੀ। ਰੇਲ ਗੱਡੀਆਂ ਦੀ ਆਵਾਜਾਈ ਰੋਕੇ ਜਾਣ ਦੀ ਵੀ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਹਾਲਾਂਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਸਵੇਰੇ 7 ਵਜੇ ਤੋਂ ਸੜਕਾਂ ਅਤੇ ਰੇਲਵੇ ਟਰੈਫਿਕ ਨੂੰ ਰੋਕਣ ਦਾ ਸੱਦਾ ਦਿੱਤਾ ਗਿਆ ਸੀ।

ਸਕੂਲਾਂ ਵਿੱਚ ਹਾਜ਼ਰੀ ਘਟੀ, ਖੇਡ ਮੁਕਾਬਲੇ ਵੀ ਅੱਗੇ ਕੀਤੇ

ਸਰਕਾਰੀ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਦੀ ਹਾਜ਼ਰੀ ਆਮ ਨਾਲੋਂ ਘੱਟ ਰਹੀ। ਕਈ ਮਾਪਿਆਂ ਨੇ ਸਥਿਤੀ ਨੂੰ ਦੇਖਦਿਆਂ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਦਾ ਫੈਸਲਾ ਕੀਤਾ।

ਇਸ ਦੇ ਨਾਲ ਹੀ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ, ਜੋ ਅੱਜ ਤੋਂ ਸ਼ੁਰੂ ਹੋਣੀਆਂ ਸਨ, ਉਨ੍ਹਾਂ ਨੂੰ ਵੀ ਇੱਕ ਦਿਨ ਲਈ ਅੱਗੇ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਜਾਰੀ ਹੁਕਮਾਂ ਮੁਤਾਬਕ ਹੁਣ ਇਹ ਖੇਡ ਮੁਕਾਬਲੇ 22 ਅਗਸਤ ਤੋਂ ਸ਼ੁਰੂ ਹੋਣਗੇ।

-(ਟੀਵੀ 9 ਪੰਜਾਬੀ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments