ਨਹਿਰੀ ਪਟਵਾਰੀ ਯੂਨੀਅਨ ਵੱਲੋ ਕੈਬਨਿਟ ਮੰਤਰੀ ਬ੍ਰਹਮ ਸੰਕਰ ਜਿੰਪਾ ਸਨਮਾਨਿਤ
ਬਠਿੰਡਾ 5 ਅਪ੍ਰੈਲ (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ) ਨਹਿਰੀ ਪਟਵਾਰੀ ਯੂਨੀਅਨ ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ,ਸੀਨੀ: ਮੀਤ ਪ੍ਰਧਾਨ ਰਾਜਦੀਪ ਸਿੰਘ ਚੰਦੀ ਅਤੇ ਕਿਰਪਾਲ ਸਿੰਘ ਪਨੂੰ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਨਹਿਰੀ ਪਟਵਾਰੀਆਂ ਵੱਲੋ ਰੱਖੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਜਲ ਸਰੋਤ ਵਿਭਾਗ ਪੰਜਾਬ ਦੇ ਨਵੇਂ ਬਣੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸੰਕਰ ਜਿੰਪਾ ਨੂੰ ਉਨ੍ਹਾਂ ਦੇ ਜੱਦੀ ਜਿਲ੍ਹਾ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਮੁਬਾਰਕਬਾਦ ਦਿੱਤੀ ਅਤੇ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਯੂਨੀਅਨ ਵੱਲੋ ਖੁੱਲੇ ਪੰਡਾਲ ਵਿੱਚ ਰੱਖੇ ਇਸ ਸਨਮਾਨ ਸਮਾਰੋਹ ਦੌਰਾਨ ਨਹਿਰੀ ਪਟਵਾਰੀਆਂ ਦੀਆਂ ਮੰਗਾਂ ਸੰਬੰਧੀ ਬੋਲਦਿਆਂ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸੰਕਰ ਜਿੰਪਾ ਨੇ ਕਿਹਾ ਕਿ ਪਟਵਾਰੀਆਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਨੂੰ ਹਰ ਹੀਲੇ ਹਲ ਕੀਤਾ ਜਾਵੇਗਾ।ਮਹਿਕਮੇ ਦੇ ਕਿਸੇ ਵੀ ਕਰਮਚਾਰੀ ਅਤੇ ਅਧਿਕਾਰੀ ਨੂੰ ਮਹਿਕਮੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਮੁਸਕਲ ਨਹੀਂ ਆਉਣ ਦਿੱਤੀ ਜਾਵੇਗੀ।ਬਸ਼ਰਤੇ ਕਿ ਉਹ ਮਹਿਕਮੇ ਦੀ ਬਿਹਤਰੀ ਅਤੇ ਚੜ੍ਹਦੀ ਕਲਾ ਲਈ ਪੰਜਾਬ ਸਰਕਾਰ ਦਾ ਸਹਿਯੋਗ ਕਰਨ।ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਰੌਣੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋ ਵੀ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸੰਕਰ ਜਿੰਪਾ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਹੋਰਨਾਂ ਤੋਂ ਇਲਾਵਾ ਇਸ ਮੌਕੇ ਨਹਿਰੀ ਪਟਵਾਰ ਯੂਨੀਅਨ ਦੇ ਸਰਪ੍ਰਸਤ ਸੰਤੋਸ ਕੁਮਾਰ,ਚੇਅਰਮੈਨ ਸੁਭਾਸ਼ ਚੰਦਰ ਮੋਦਗਿੱਲ ਅਤੇ ਪ੍ਰਦੀਪ ਕੁਮਾਰ, ਪਟਵਾਰੀ ਗੁਰਦੀਪ ਸਿੰਘ ਕਾਰਜਕਾਰੀ ਪ੍ਰਧਾਨ ਲਹਿਲ ਡਵੀਜ਼ਨ ਆਈ ਬੀ ਸਰਕਲ ਪਟਿਆਲ਼ਾ ,ਅਮਰਜੀਤ ਧੂਰੀ,ਕਮਲਜੀਤ ਸਿੰਘ,ਰਣਵੀਰ ਸਿੰਘ,ਨਿਸ਼ਾਨ ਸਿੰਘ ਰੰਧਾਵਾ,ਚੰਦਰ ਹੁਸ਼ਿਆਰਪੁਰ,ਦਵਿੰਦਰ ਮੰਡੇਰ,ਰਮਨ ਸਿੰਘ ਰੋਪੜ,ਹਰਪ੍ਰੀਤ ਸਿੰਘ ਬਠਿੰਡਾ, ਜਗਦੀਪ ਰਾਏਕੋਟ,ਰਜਿੰਦਰ ਸਰਮਾ ਪ੍ਰਧਾਨ ਬਠਿੰਡਾ ਡਵੀਜ਼ਨ,ਕੁਲਦੀਪ ਸਿੰਘ ਜਰਨਲ ਸਕੱਤਰ ਬਠਿੰਡਾ ਡਵੀਜ਼ਨ, ਪਟਵਾਰੀ ਜਗਮੋਹਨ ਢਿੱਲੋਂ ਸੂਬਾ ਮੀਤ ਪ੍ਰਧਾਨ,ਸੁਖਜੀਤ ਮੁਕਤਸਰ,ਪੰਕਜ ਸਿੰਗਲਾ,ਵਿਸਾਲ ਮੁਕਤਸਰ,ਉਂਕਾਰ ਸਿੰਘ,ਚੰਦਰਦੀਪ ਸਿੰਘ,ਰਮਨ ਪਰਮਾਰ,ਸੁਰਿੰਦਰਪਾਲ ਸਿੰਘ, ਸਤਿੰਦਰ ਸਿੰਘ,ਸਰਬਜੀਤ ਸਿੰਘ, ਅੰਕਿਤ ਸਰਮਾ,ਅੰਮ੍ਰਿਤਪਾਲ ਸਿੰਘ,ਵਿਸਾਲ ਭਨੋਟ,ਅਸ਼ਵਨੀ ਕੁਮਾਰ,ਰਣਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜ਼ਰ ਸਨ।