Saturday, November 28, 2026
Google search engine
Homeਤਾਜ਼ਾ ਖਬਰਟੋਲ ਪਲਾਜ਼ਿਆਂ ’ਤੇ ਹੁਣ ਨਹੀਂ ਚੱਲੇਗੀ ਚਲਾਕੀ, ਨੰਬਰ ਪਲੇਟ ਛੁਪਾਉਣ ਵਾਲਿਆਂ ਨੂੰ...

ਟੋਲ ਪਲਾਜ਼ਿਆਂ ’ਤੇ ਹੁਣ ਨਹੀਂ ਚੱਲੇਗੀ ਚਲਾਕੀ, ਨੰਬਰ ਪਲੇਟ ਛੁਪਾਉਣ ਵਾਲਿਆਂ ਨੂੰ ਭਰਨਾ ਪਵੇਗਾ ਭਾਰੀ ਜੁਰਮਾਨਾ

ਟੋਲ ਪਲਾਜ਼ਿਆਂ ’ਤੇ ਹੁਣ ਨਹੀਂ ਚੱਲੇਗੀ ਚਲਾਕੀ, ਨੰਬਰ ਪਲੇਟ ਛੁਪਾਉਣ ਵਾਲਿਆਂ ਨੂੰ ਭਰਨਾ ਪਵੇਗਾ ਭਾਰੀ ਜੁਰਮਾਨਾ

ਟੋਲ ਬਚਾਉਣ ਲਈ FASTag ਤੋਂ ਪਰਹੇਜ਼ ਕਰਨ ਵਾਲਿਆਂ ’ਤੇ ਵੀ ਸ਼ਿਕੰਜਾ; ਨਿਯਮ ਤੋੜਨ ’ਤੇ ਪੰਜ ਗੁਣਾ ਫੀਸ ਦੇਣੀ ਹੋਵੇਗੀ

ਨਵੀਂ ਦਿੱਲੀ : ਟੋਲ ਫੀਸ ਤੋਂ ਬਚਣ ਲਈ ਵਾਹਨ ਦੀ ਨੰਬਰ ਪਲੇਟ ਲੁਕਾਉਣ ਜਾਂ ਉਸ ਨਾਲ ਛੇੜਛਾੜ ਕਰਨ ਵਾਲੇ ਚਾਲਕਾਂ ਨੂੰ ਹੁਣ ਮਹਿੰਗਾ ਪੈ ਸਕਦਾ ਹੈ। ਮਲਟੀ-ਲੇਨ ਫ੍ਰੀ ਫਲੋ ਟੋਲ ਪਲਾਜ਼ਿਆਂ ’ਤੇ ਜਾਣਬੁੱਝ ਕੇ ਨੰਬਰ ਪਲੇਟ ਦੀ ਪਛਾਣ ਲੁਕਾਉਣ ਅਤੇ FASTag ਨਾ ਲਗਾਉਣ ਵਾਲੇ ਵਾਹਨ ਚਾਲਕਾਂ ਲਈ ਪੰਜ ਗੁਣਾ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਐਲਾਨ ਕੀਤਾ।

ਮੰਤਰਾਲੇ ਮੁਤਾਬਕ, ਜੁਰਮਾਨਾ ਭਰਨ ਦੇ ਨਾਲ ਵਾਹਨ ਚਾਲਕ ਨੂੰ ਨਿਰਧਾਰਤ ਟੋਲ ਫੀਸ ਵੀ ਅਦਾ ਕਰਨੀ ਪਵੇਗੀ। ਜੁਰਮਾਨੇ ਦੀ ਰਕਮ ਸਬੰਧਤ ਅਥਾਰਟੀ ਕੋਲ ਜਮ੍ਹਾਂ ਕਰਵਾਈ ਜਾਵੇਗੀ।

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਾਰਵਾਈ ਤਾਂ ਹੀ ਕੀਤੀ ਜਾਵੇਗੀ, ਜਦੋਂ ਇਹ ਸਾਬਤ ਹੋਵੇਗਾ ਕਿ ਨੰਬਰ ਪਲੇਟ ਲੁਕਾਉਣ ਜਾਂ FASTag ਨਾ ਲਗਾਉਣ ਦਾ ਮਕਸਦ ਟੋਲ ਫੀਸ ਤੋਂ ਬਚਣਾ ਸੀ। ਨਿਯਮ ਵਾਹਨ ਦੀ ਅਗਲੀ ਜਾਂ ਪਿਛਲੀ ਨੰਬਰ ਪਲੇਟ, ਜਾਂ ਦੋਵੇਂ ਪਲੇਟਾਂ ਛੁਪਾਉਣ ਦੇ ਮਾਮਲਿਆਂ ਵਿੱਚ ਲਾਗੂ ਹੋਵੇਗਾ।

ਅਜਿਹੇ ਵਾਹਨਾਂ ਦੀ ਪਛਾਣ ਕਰਨ ਲਈ ਤਕਨੀਕ ’ਤੇ ਆਧਾਰਿਤ ਮਜ਼ਬੂਤ ਪ੍ਰਣਾਲੀ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਟੋਲ ਫੀਸ ਦੀ ਚੋਰੀ ਕਰਨ ਵਾਲਿਆਂ ਨੂੰ ਫੜਿਆ ਜਾ ਸਕੇ।

ਬਿਨਾਂ ਰੁਕੇ ਕੱਟੇਗੀ ਟੋਲ ਫੀਸ, ਕੈਮਰੇ ਕਰਨਗੇ ਵਾਹਨਾਂ ਦੀ ਪਛਾਣ

ਮਲਟੀ-ਲੇਨ ਫ੍ਰੀ ਫਲੋ ਇੱਕ ਆਧੁਨਿਕ ਇਲੈਕਟ੍ਰਾਨਿਕ ਟੋਲ ਪ੍ਰਣਾਲੀ ਹੈ। ਇਸ ਵਿੱਚ ਸੜਕ ਦੇ ਉੱਪਰ ਲੱਗੇ FASTag ਰੀਡਰ ਅਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ ਵਾਹਨਾਂ ਦੀ ਪਛਾਣ ਕਰਦੇ ਹਨ। ਇਸ ਤੋਂ ਬਾਅਦ ਟੋਲ ਫੀਸ ਆਪਣੇ-ਆਪ ਕੱਟ ਜਾਂਦੀ ਹੈ ਅਤੇ ਵਾਹਨ ਚਾਲਕਾਂ ਨੂੰ ਟੋਲ ਪਲਾਜ਼ੇ ’ਤੇ ਰੁਕਣ ਦੀ ਲੋੜ ਨਹੀਂ ਪੈਂਦੀ।

ਇਸ ਪ੍ਰਣਾਲੀ ਨਾਲ ਟੋਲ ਪਲਾਜ਼ਿਆਂ ’ਤੇ ਲੰਬੀਆਂ ਕਤਾਰਾਂ ਅਤੇ ਟ੍ਰੈਫਿਕ ਜਾਮ ਘਟਣਗੇ। ਇਸ ਤੋਂ ਇਲਾਵਾ ਬਾਲਣ ਦੀ ਖਪਤ ਅਤੇ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਵਿੱਚ ਵੀ ਕਮੀ ਆਵੇਗੀ।

ਮੰਤਰਾਲੇ ਅਨੁਸਾਰ, ਪੰਜ ਗੁਣਾ ਜੁਰਮਾਨੇ ਦਾ ਇਹ ਨਿਯਮ ਪਹਿਲਾਂ ਤੋਂ ਚੱਲ ਰਹੇ ਅਤੇ ਭਵਿੱਖ ਵਿੱਚ ਸ਼ੁਰੂ ਹੋਣ ਵਾਲੇ ਸਾਰੇ ਮਲਟੀ-ਲੇਨ ਫ੍ਰੀ ਫਲੋ ਟੋਲ ਪਲਾਜ਼ਿਆਂ ’ਤੇ ਲਾਗੂ ਹੋਵੇਗਾ।

-( ਪੰਜਾਬੀ ਜਾਗਰਣ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments