ਨਸੀਬ ਚੰਦ ਸ਼ਰਮਾ ਸਰਬਸੰਮਤੀ ਨਾਲ ਯੂਥ ਦੇ ਸੂਬਾਈ ਪ੍ਰਧਾਨ ਨਿਯੁਕਤ
ਕੋਟਕਪੂਰਾ, 19 ਮਈ :- ਆਰ.ਟੀ.ਆਈ. ਐਂਡ ਹਿਊਮਨ ਰਾਈਟਸ ਦੀ ਯੂਥ ਦੀ ਸੂਬਾ ਪੱਧਰੀ ਖਾਲੀ ਹੋਏ ਅਹੁਦੇ ਨੂੰ ਭਰਨ ਸਬੰਧੀ ਇਕ ਮੀਟਿੰਗ ਕੀਤੀ ਗਈ। ਜਥੇਬੰਦੀ ਦੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਨੇ ਦੱਸਿਆ ਕਿ ਟਰਾਂਸਪੋਰਟ ਸੈੱਲ ਦੇ ਜਿਲਾ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਰਬਸੰਮਤੀ ਨਾਲ ਸੰਸਥਾ ਦੇ ਸਰਗਰਮ ਮੈਂਬਰ ਨਸੀਬ ਚੰਦ ਸ਼ਰਮਾ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾ ਦੱਸਿਆ ਕਿ ਮੀਟਿੰਗ ਦੌਰਾਨ ਸ਼ਹਿਰੀ ਵਾਈਸ ਪ੍ਰਧਾਨ ਮਨੀਸ਼ ਕੁਮਾਰ ਨਾਰੰਗ, ਨਰਿੰਦਰ ਕੁਮਾਰ, ਕਪਿਲ ਦੇਵ ਜਿਲਾ ਪ੍ਰਧਾਨ (ਟਰਾਂਸਪੋਰਟ ਸੈੱਲ) ਨੇ ਵੀ ਜਥੇਬੰਦੀ ਦੀਆਂ ਗਤੀਵਿਧੀਆਂ ਦਾ ਜਿਕਰ ਕਰਦਿਆਂ ਆਖਿਆ ਕਿ ਇਸ ਨਾਲ ਜਥੇਬੰਦੀ ਦੇ ਸਮਾਜਸੇਵਾ ਦੇ ਕਾਰਜਾਂ ਵਿੱਚ ਹੋਰ ਸਰਗਰਮੀ ਦੇਖਣ ਨੂੰ ਮਿਲੇਗੀ। ਨਸੀਬ ਚੰਦ ਸ਼ਰਮਾ ਨੇ ਆਖਿਆ ਕਿ ਉਹ ਪਿਛਲੇ ਕਰੀਬ 8 ਸਾਲ ਤੋਂ ਸੰਸਥਾ ਵਿੱਚ ਇਮਾਨਦਾਰੀ ਨਾਲ ਇਕ ਵਰਕਰ ਦੇ ਤੌਰ ’ਤੇ ਕੰਮ ਕਰਦਾ ਆ ਰਿਹਾ ਹੈ। ਉਸ ਨੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਅਤੇ ਰਾਸ਼ਟਰੀ ਚੇਅਰਮੈਨ ਪਿ੍ਰੰਸ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਜਥੇਬੰਦੀ ਦੇ ਸੇਵਾ ਕਾਰਜਾਂ ਵਿੱਚ ਪਹਿਲਾਂ ਨਾਲੋਂ ਵੀ ਜਿਆਦਾ ਸਰਗਰਮੀ ਨਾਲ ਸੇਵਾਵਾਂ ਨਿਭਾਵੇਗਾ।