Big News- 4 ਮੰਜ਼ਿਲਾ ਇਮਾਰਤ ਡਿੱਗੀ, 25 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ
ਮੁੰਬਈ, 28 ਜੂਨ – (ਪੰਜਾਬ ਡਾਇਰੀ) ਮੁੰਬਈ ਵਿੱਚ ਦੇਰ ਰਾਤ ਦਰਦਨਾਕ ਹਾਦਸਾ ਵਾਪਰ ਗਿਆ। ਕੁਰਲਾ ਦੇ ਨਾਇਕ ਨਗਰ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ। ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹੈ। ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਲਈ ਮੌਕੇ ਉਤੇ ਪੁੱਜ ਗਈਆਂ ਹਨ। ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀਐਮਸੀ) ਮੁਤਾਬਕ ਮਲਬੇ ਹੇਠੋਂ ਬਚਾਏ ਗਏ 7 ਲੋਕਾਂ ਦੀ ਹਾਲਤ ਸਥਿਰ ਹੈ, ਜਦੋਂਕਿ 20 ਤੋਂ 25 ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। NDRF ਦੇ ਡਿਪਟੀ ਕਮਾਂਡੈਂਟ ਆਸ਼ੀਸ਼ ਕੁਮਾਰ ਦਾ ਕਹਿਣਾ ਹੈ ਕਿ ਅਜੇ ਵੀ ਕਿੰਨੇ ਲੋਕ ਫਸੇ ਹੋਏ ਹਨ, ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। 12 ਲੋਕਾਂ ਨੂੰ ਬਚਾ ਕੇ ਬਾਹਰ ਕੱਢ ਲਿਆ ਗਿਆ ਹੈ। ਚੀਫ ਫਾਇਰ ਅਫਸਰ ਸੰਜੇ ਮਾਂਜਰੇਕਰ ਨੇ ਦੱਸਿਆ ਕਿ ਇਮਾਰਤ ਕਰੀਬ 12 ਵਜੇ ਡਿੱਗ ਗਈ।