Tuesday, August 26, 2025
Google search engine
Homeਤਾਜ਼ਾ ਖਬਰਵਧੀਆਂ ਸਿਹਤ ਸੇਵਾਵਾਂ ਦੇਣ ਕਰਕੇ ਅਜਾਦੀ ਦਿਹਾੜੇ ਮੌਕੇ ਸਿਹਤ ਵਿਭਾਗ ਦੇ ਕਰਮਚਾਰੀ...

ਵਧੀਆਂ ਸਿਹਤ ਸੇਵਾਵਾਂ ਦੇਣ ਕਰਕੇ ਅਜਾਦੀ ਦਿਹਾੜੇ ਮੌਕੇ ਸਿਹਤ ਵਿਭਾਗ ਦੇ ਕਰਮਚਾਰੀ ਮਨੋਜ ਗਰਗ ਅਤੇ ਸੁਖਦੇਵ ਸਿੰਘ ਦਾ ਕੀਤਾ ਸਨਮਾਨ


ਫਰੀਦਕੋਟ- ਸਿਹਤ ਵਿਭਾਗ ਵਿਚ ਕੰਮ ਕਰਦੇ ਬਹੁਮੰਤਵੀ ਸਿਹਤ ਕਰਮਚਾਰੀ ਮਨੋਜ ਗਰਗ ਅਤੇ ਸੁਖਦੇਵ ਸਿੰਘ ਦਾ ਸਨਮਾਨ ਸ਼ਹੀਦ ਭਗਤ ਸਿੰਘ ਕਾਲਜ ਕੋਟਕਪੂਰਾ ਵਿਖੇ ਆਯੋਜਿਤ ਸਮਾਗਮ ਵਿਚ ਮੁੱਖ ਮਹਿਮਾਨ ਸਤਿਕਾਰਯੋਗ ਰੁਪਿੰਦਰ ਸਿੰਘ ਬਲ ਤਹਿਸੀਲਦਾਰ ਉਪ ਮੰਡਲ ਪ੍ਰਸ਼ਾਸਨ ਕੋਟਕਪੂਰਾ ਵਲੋਂ ਅਜਾਦੀ ਦਿਹਾੜੇ ਮੌਕੇ ਕੀਤਾ ਗਿਆ।

ਇਹ ਵੀ ਪੜ੍ਹੋ- ਜੇਕਰ 3000 ਰੁਪਏ ਦਾ ਸਾਲਾਨਾ ਪਾਸ ਐਕਟੀਵੇਟ ਹੋਇਆ, ਤਾਂ ਪਹਿਲਾਂ ਤੋਂ ਬਚਿਆ ਬੈਲੇਂਸ ਦਾ ਕੀ ਹੋਵੇਗਾ


ਮਨੋਜ ਗਰਗ ਅਤੇ ਸੁਖਦੇਵ ਸਿੰਘ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਪਿੰਡ ਲੇਵਲ ਤੇ ਸਿਹਤ ਸਹੂਲਤਾਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ,ਬੱਚਿਆਂ ਦਾ ਟੀਕਾਕਰਨ, ਮਲੇਰੀਆਂ ਤੇ ਡੇਂਗੂ ਬਿਮਾਰੀਆਂ ਦੀ ਰੋਕਥਾਮ ਮਨੋਜ ਗਰਗ ਆਪਣੇ ਸਿਹਤ ਕੇਂਦਰ ਵਾੜਾ ਦਰਾਕਾ ਅਤੇ ਸੁਖਦੇਵ ਸਿੰਘ ਆਪਣੇ ਸਿਹਤ ਕੇਂਦਰ ਬੁਰਜ ਹਰੀਕਾ ਦੇ ਨਾਲ ਨਾਲ ਕੋਟਕਪੂਰਾ ਸ਼ਹਿਰ ਵਿਖੇ ਵੀ ਵਿਸ਼ੇਸ਼ ਡਿਊਟੀ ਨਿਭਾ ਰਹੇ ਹਨ।
ਕਰਮਚਾਰੀਆਂ ਨੇ ਕਿਹਾ ਕਿ ਉਹ ਹਮੇਸ਼ਾ ਵਿਭਾਗ ਅਤੇ ਲੋਕਾਂ ਨੂੰ ਬਿਹਤਰ ਸੇਵਾਵਾਂ ਦਿੰਦੇ ਰਹਿਣਗੇ। ਉਹਨਾਂ ਕਿਹਾ ਕਿ ਉਹ ਸਮੁੱਚੇ ਪ੍ਰਸ਼ਾਸ਼ਨ ਦਾ ਇਸ ਸਨਮਾਨ ਲਈ ਧੰਨਵਾਦ ਕਰਦੇ ਹਨ ਤੇ ਇਸ ਨਾਲ ਸਾਨੂੰ ਕੰਮ ਦੀ ਹੋਰ ਹਲਾਸ਼ੇਰੀ ਮਿਲੇਗੀ।


-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments