Saturday, June 6, 2026
Google search engine
Homeਖੇਡਾਂਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਸ਼੍ਰੇਅਸ ਅਈਅਰ ਨੂੰ...

ਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਸ਼੍ਰੇਅਸ ਅਈਅਰ ਨੂੰ ਮਿਲੀ ਕਪਤਾਨੀ, ਸੂਰਿਆਵੰਸ਼ੀ ਨੂੰ ਪਹਿਲੀ ਵਾਰ ਮੌਕਾ

ਪੁਰਸ਼ ਚੋਣ ਕਮੇਟੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਵਿੱਚ ਮੀਟਿੰਗ ਕਰਕੇ ਟੀਮ ਨੂੰ ਅੰਤਿਮ ਮਨਜ਼ੂਰੀ ਦਿੱਤੀ।

ਮੁੰਬਈ
ਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਅੱਜ (6 ਜੂਨ) ਕਰ ਦਿੱਤਾ ਗਿਆ ਹੈ। ਪੁਰਸ਼ ਚੋਣ ਕਮੇਟੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਵਿੱਚ ਮੀਟਿੰਗ ਕਰਕੇ ਟੀਮ ਨੂੰ ਅੰਤਿਮ ਮਨਜ਼ੂਰੀ ਦਿੱਤੀ।

ਆਇਰਲੈਂਡ ਅਤੇ ਇੰਗਲੈਂਡ ਦੇ ਦੌਰਿਆਂ ਤੋਂ ਪਹਿਲਾਂ ਸੂਰਿਆਕੁਮਾਰ ਯਾਦਵ ਨੂੰ ਟੀ-20 ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਇਹ ਫੈਸਲਾ ਪਹਿਲਾਂ ਹੀ ਬੋਰਡ ਅਤੇ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਲਿਆ ਜਾ ਚੁੱਕਾ ਸੀ, ਜਿਸ ਦਾ ਰਸਮੀ ਐਲਾਨ ਅੱਜ ਕੀਤਾ ਗਿਆ। ਸ਼੍ਰੇਅਸ ਅਈਅਰ ਨੂੰ ਨਵਾਂ ਟੀ-20 ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਪਹਿਲੀ ਵਾਰ ਭਾਰਤੀ ਟੀਮ ਵਿੱਚ ਥਾਂ ਮਿਲੀ ਹੈ।

ਆਇਰਲੈਂਡ ਖ਼ਿਲਾਫ਼ ਟੀ-20 ਲੜੀ ਲਈ ਟੀਮ
ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਰਵੀ ਬਿਸ਼ਨੋਈ, ਅਭਿਸ਼ੇਕ ਸ਼ਰਮਾ, ਨਿਤੀਸ਼ ਰੈੱਡੀ, ਮੁਹੰਮਦ ਸਿਰਾਜ, ਸੰਜੂ ਸੈਮਸਨ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਸ਼ਿਵਮ ਦੁਬੇ, ਵਰੁਣ ਚੱਕਰਵਰਤੀ, ਪ੍ਰਿੰਸ ਯਾਦਵ ਅਤੇ ਵੈਭਵ ਸੂਰਿਆਵੰਸ਼ੀ।

ਇੰਗਲੈਂਡ ਖ਼ਿਲਾਫ਼ ਟੀ-20 ਲੜੀ ਲਈ ਟੀਮ
ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਰਵੀ ਬਿਸ਼ਨੋਈ, ਅਭਿਸ਼ੇਕ ਸ਼ਰਮਾ, ਨਿਤੀਸ਼ ਰੈੱਡੀ, ਮੁਹੰਮਦ ਸਿਰਾਜ, ਸੰਜੂ ਸੈਮਸਨ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਸ਼ਿਵਮ ਦੁਬੇ, ਵਰੁਣ ਚੱਕਰਵਰਤੀ, ਪ੍ਰਿੰਸ ਯਾਦਵ ਅਤੇ ਵੈਭਵ ਸੂਰਿਆਵੰਸ਼ੀ।

ਭਾਰਤ ਦਾ ਆਇਰਲੈਂਡ ਦੌਰਾ (ਜੂਨ)

ਪਹਿਲਾ ਟੀ-20 : 26 ਜੂਨ, ਬੇਲਫਾਸਟ

ਦੂਜਾ ਟੀ-20 : 28 ਜੂਨ, ਬੇਲਫਾਸਟ

ਭਾਰਤ ਦਾ ਇੰਗਲੈਂਡ ਦੌਰਾ (ਜੁਲਾਈ)

1 ਜੁਲਾਈ : ਪਹਿਲਾ ਟੀ-20, ਚੈਸਟਰ-ਲੇ-ਸਟ੍ਰੀਟ

4 ਜੁਲਾਈ : ਦੂਜਾ ਟੀ-20, ਮੈਨਚੈਸਟਰ

7 ਜੁਲਾਈ : ਤੀਜਾ ਟੀ-20, ਨਾਟਿੰਘਮ

9 ਜੁਲਾਈ : ਚੌਥਾ ਟੀ-20, ਬ੍ਰਿਸਟਲ

11 ਜੁਲਾਈ : ਪੰਜਵਾਂ ਟੀ-20, ਸਾਊਥੈਂਪਟਨ

14 ਜੁਲਾਈ : ਪਹਿਲਾ ਇਕ ਰੋਜ਼ਾ ਮੈਚ, ਬਰਮਿੰਘਮ

16 ਜੁਲਾਈ : ਦੂਜਾ ਇਕ ਰੋਜ਼ਾ ਮੈਚ, ਕਾਰਡਿਫ

19 ਜੁਲਾਈ : ਤੀਜਾ ਇਕ ਰੋਜ਼ਾ ਮੈਚ, ਲਾਰਡਸ

-(ਜਗਬਾਣੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments