Saturday, June 20, 2026
Google search engine
Homeਅਪਰਾਧਖਾਨ ਸਰ ਨੂੰ ਫਿਰ ਮਿਲੀ ਅਦਾਲਤੀ ਰਾਹਤ, ਗ੍ਰਿਫਤਾਰੀ 'ਤੇ ਰੋਕ ਜਾਰੀ; ਕੋਰਟ...

ਖਾਨ ਸਰ ਨੂੰ ਫਿਰ ਮਿਲੀ ਅਦਾਲਤੀ ਰਾਹਤ, ਗ੍ਰਿਫਤਾਰੀ ‘ਤੇ ਰੋਕ ਜਾਰੀ; ਕੋਰਟ ਵਿੱਚ ਪੇਸ਼ ਹੋਈ ਨਵੀਂ ਕੇਸ ਡਾਇਰੀ

ਪਟਨਾ ਸਿਵਲ ਕੋਰਟ ਨੇ ਸ਼ਨੀਵਾਰ ਨੂੰ ਹੋਈ ਸੁਣਵਾਈ ਦੌਰਾਨ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਪਹਿਲਾਂ ਲੱਗੀ ਰੋਕ ਨੂੰ ਅਗਲੇ ਹੁਕਮਾਂ ਤੱਕ ਜਾਰੀ ਰੱਖਣ ਦੇ ਆਦੇਸ਼ ਦਿੱਤੇ ਹਨ।

ਪਟਨਾ
ਮੁਸੱਲਹਪੁਰ ਹਾਟ ਸਥਿਤ ਖਾਨ ਗਲੋਬਲ ਸਟੱਡੀਜ਼ ਵਿੱਚ 2 ਜੂਨ ਦੀ ਰਾਤ ਹੋਏ ਹੰਗਾਮੇ ਅਤੇ ਗੋਲੀਬਾਰੀ ਮਾਮਲੇ ਵਿੱਚ ਫੈਜ਼ਲ ਖਾਨ ਉਰਫ਼ ਖਾਨ ਸਰ ਨੂੰ ਇੱਕ ਵਾਰ ਮੁੜ ਅਦਾਲਤ ਤੋਂ ਰਾਹਤ ਮਿਲੀ ਹੈ।

ਪਟਨਾ ਸਿਵਲ ਕੋਰਟ ਨੇ ਸ਼ਨੀਵਾਰ ਨੂੰ ਹੋਈ ਸੁਣਵਾਈ ਦੌਰਾਨ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਪਹਿਲਾਂ ਲੱਗੀ ਰੋਕ ਨੂੰ ਅਗਲੇ ਹੁਕਮਾਂ ਤੱਕ ਜਾਰੀ ਰੱਖਣ ਦੇ ਆਦੇਸ਼ ਦਿੱਤੇ ਹਨ।

ਖਾਨ ਸਰ ਅਤੇ ਉਨ੍ਹਾਂ ਦੇ ਦੋ ਨਿੱਜੀ ਸੁਰੱਖਿਆ ਕਰਮਚਾਰੀਆਂ ਵੱਲੋਂ ਦਾਇਰ ਅਗਾਊਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਸਮੇਂ ਪੁਲਿਸ ਨੇ ਅਦਾਲਤ ਵਿੱਚ ਅਪਡੇਟ ਕੀਤੀ ਕੇਸ ਡਾਇਰੀ ਜਮ੍ਹਾਂ ਕਰਵਾਈ।

ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫਿਲਹਾਲ ਖਾਨ ਸਰ ਨੂੰ ਮਿਲੀ ਅੰਤਰਿਮ ਸੁਰੱਖਿਆ ਨੂੰ ਕਾਇਮ ਰੱਖਿਆ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ ਤੈਅ ਮਿਤੀ ‘ਤੇ ਕੀਤੀ ਜਾਵੇਗੀ।

ਗਾਰਡਾਂ ‘ਤੇ ਗੋਲੀ ਚਲਾਉਣ ਦੇ ਦੋਸ਼, ਐੱਫਆਈਆਰ ਵਿੱਚ ਸ਼ਾਮਲ ਹੈ ਖਾਨ ਸਰ ਦਾ ਨਾਂ

ਦੱਸਣਯੋਗ ਹੈ ਕਿ 2 ਜੂਨ ਦੀ ਰਾਤ ਕੋਚਿੰਗ ਸੈਂਟਰ ਦੇ ਬਾਹਰ ਹੋਏ ਵਿਵਾਦ ਦੌਰਾਨ ਖਾਨ ਸਰ ਦੇ ਦੋਵਾਂ ਗਾਰਡਾਂ ਉੱਤੇ ਦੋ-ਦੋ ਰਾਊਂਡ ਫਾਇਰ ਕਰਨ ਦੇ ਦੋਸ਼ ਲੱਗੇ ਸਨ।

ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਖਾਨ ਸਰ ਦੇ ਕਹਿਣ ‘ਤੇ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਦਰਜ ਕੀਤੀ ਐੱਫਆਈਆਰ ਵਿੱਚ ਫੈਜ਼ਲ ਖਾਨ ਦਾ ਨਾਂ ਵੀ ਸ਼ਾਮਲ ਕਰ ਲਿਆ ਸੀ।

ਇਸ ਮਾਮਲੇ ਵਿੱਚ ਗਿਆਨ ਬਿੰਦੂ ਜੀਐੱਸ ਐਕੈਡਮੀ ਦੇ ਡਾਇਰੈਕਟਰ ਰੌਸ਼ਨ ਆਨੰਦ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਅਤੇ ਉਹ ਜੇਲ੍ਹ ਤੋਂ ਰਿਹਾਅ ਹੋ ਗਏ।

ਭਰਾ ਦੀ ਮੌਤ ਤੋਂ ਬਾਅਦ ਮਾਮਲੇ ਨੇ ਫੜਿਆ ਨਵਾਂ ਮੋੜ
ਵਿਵਾਦ ਉਸ ਵੇਲੇ ਹੋਰ ਗਹਿਰਾ ਹੋ ਗਿਆ ਜਦੋਂ ਰੌਸ਼ਨ ਆਨੰਦ ਦੇ ਭਰਾ ਦੀ ਨੇਪਾਲ ਦੇ ਇੱਕ ਹੋਟਲ ਵਿੱਚ ਸ਼ੱਕੀ ਹਾਲਾਤਾਂ ਹੇਠ ਮੌਤ ਹੋ ਗਈ। ਰੌਸ਼ਨ ਆਨੰਦ ਨੇ ਖੁੱਲ੍ਹੇਆਮ ਇਸ ਘਟਨਾ ਲਈ ਫੈਜ਼ਲ ਖਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਤਲ ਦੇ ਦੋਸ਼ ਲਗਾਏ।

ਇਸ ਤੋਂ ਬਾਅਦ ਕਦਮਕੁਆਂ ਥਾਣੇ ਵਿੱਚ ਐੱਫਆਈਆਰ ਦਰਜ ਕਰਨ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋਇਆ। ਰੌਸ਼ਨ ਆਨੰਦ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ‘ਤੇ ਕਾਰਵਾਈ ਨਹੀਂ ਕੀਤੀ, ਜਿਸ ਦੇ ਵਿਰੋਧ ਵਿੱਚ ਉਨ੍ਹਾਂ ਨੇ ਧਰਨਾ ਵੀ ਦਿੱਤਾ ਸੀ।

ਪੁਲਿਸ ‘ਤੇ ਪੱਖਪਾਤ ਦੇ ਲੱਗੇ ਦੋਸ਼
ਰੌਸ਼ਨ ਆਨੰਦ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਇਸ ਪੂਰੇ ਮਾਮਲੇ ਵਿੱਚ ਉਨ੍ਹਾਂ ਨਾਲ ਪੱਖਪਾਤ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਕੇਸ ਵਿੱਚ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ, ਉਸੇ ਮਾਮਲੇ ਵਿੱਚ ਨਾਮਜ਼ਦ ਹੋਣ ਦੇ ਬਾਵਜੂਦ ਖਾਨ ਸਰ ਖਿਲਾਫ਼ ਕੋਈ ਵੱਡੀ ਕਾਰਵਾਈ ਨਹੀਂ ਹੋਈ।

ਉੱਥੇ ਹੀ ਖਾਨ ਸਰ ਪਹਿਲਾਂ ਤੋਂ ਹੀ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਿਰਾਧਾਰ ਦੱਸਦੇ ਆ ਰਹੇ ਹਨ। ਫਿਲਹਾਲ ਅਦਾਲਤ ਵੱਲੋਂ ਮਿਲੀ ਅੰਤਰਿਮ ਰਾਹਤ ਕਾਰਨ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਜਾਰੀ ਹੈ ਅਤੇ ਹੁਣ ਸਭ ਦੀ ਨਜ਼ਰ ਅਗਲੀ ਸੁਣਵਾਈ ਅਤੇ ਜਾਂਚ ਦੀ ਦਿਸ਼ਾ ‘ਤੇ ਟਿਕੀ ਹੋਈ ਹੈ।

-(ਪੰਜਾਬੀ ਜਾਗਰਣ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments