Monday, July 6, 2026
Google search engine
Homeਤਾਜ਼ਾ ਖਬਰਜਨਮਦਿਨ ਮੌਕੇ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ ਪਹੁੰਚੇ ‘ਕੁਲਹੜ ਪੀਜ਼ਾ’ ਵਾਲੇ ਸਹਿਜ ਅਰੋੜਾ,...

ਜਨਮਦਿਨ ਮੌਕੇ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ ਪਹੁੰਚੇ ‘ਕੁਲਹੜ ਪੀਜ਼ਾ’ ਵਾਲੇ ਸਹਿਜ ਅਰੋੜਾ, ਲਿਆ ਆਸ਼ੀਰਵਾਦ

ਜਨਮਦਿਨ ਮੌਕੇ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ ਪਹੁੰਚੇ ‘ਕੁਲਹੜ ਪੀਜ਼ਾ’ ਵਾਲੇ ਸਹਿਜ ਅਰੋੜਾ, ਲਿਆ ਆਸ਼ੀਰਵਾਦ

ਆਪਣੇ ਜਨਮਦਿਨ ਦੇ ਮੌਕੇ ‘ਤੇ ਉਹ ਸ਼੍ਰੀਧਾਮ ਵ੍ਰਿੰਦਾਵਨ ਸਥਿਤ ‘ਸ਼੍ਰੀ ਹਿਤ ਰਾਧਾ ਕੇਲੀ ਕੁੰਜ’ ਪਹੁੰਚੇ, ਜਿੱਥੇ ਉਨ੍ਹਾਂ ਨੇ ਸਵਾਮੀ ਪ੍ਰੇਮਾਨੰਦ ਜੀ ਮਹਾਰਾਜ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ।

ਜਲੰਧਰ

ਜਲੰਧਰ ਦੇ ਮਸ਼ਹੂਰ ‘ਕੁਲਹੜ ਪੀਜ਼ਾ’ ਕਪਲ ਦੇ ਸਹਿਜ ਅਰੋੜਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਸਮੇਤ ਵਿਦੇਸ਼ ਵਿੱਚ ਰਹਿ ਰਹੇ ਹਨ। ਆਪਣੇ ਜਨਮਦਿਨ ਦੇ ਮੌਕੇ ‘ਤੇ ਉਹ ਸ਼੍ਰੀਧਾਮ ਵ੍ਰਿੰਦਾਵਨ ਸਥਿਤ ‘ਸ਼੍ਰੀ ਹਿਤ ਰਾਧਾ ਕੇਲੀ ਕੁੰਜ’ ਪਹੁੰਚੇ, ਜਿੱਥੇ ਉਨ੍ਹਾਂ ਨੇ ਸਵਾਮੀ ਪ੍ਰੇਮਾਨੰਦ ਜੀ ਮਹਾਰਾਜ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਰਧਾਲੂਆਂ ਦੀ ਸਭਾ ਵਿੱਚ ਬੈਠੇ ਸਹਿਜ ਅਰੋੜਾ ਨੇ ਹੱਥ ਜੋੜ ਕੇ ਕਿਹਾ, “ਮਹਾਰਾਜ ਜੀ, ਅੱਜ ਮੇਰਾ ਜਨਮਦਿਨ ਹੈ ਅਤੇ ਮੇਰੀ ਜ਼ਿੰਦਗੀ ਦਾ ਇੱਕ ਹੋਰ ਸਾਲ ਬੀਤ ਗਿਆ ਹੈ।” ਉਨ੍ਹਾਂ ਦੀ ਇਹ ਗੱਲ ਸੁਣ ਕੇ ਪ੍ਰੇਮਾਨੰਦ ਜੀ ਮਹਾਰਾਜ ਦਾ ਧਿਆਨ ਉਨ੍ਹਾਂ ਵੱਲ ਗਿਆ।

ਮੁਸਕਰਾਉਂਦੇ ਹੋਏ ਪ੍ਰੇਮਾਨੰਦ ਜੀ ਮਹਾਰਾਜ ਨੇ ਕਿਹਾ ਕਿ ਇਸ ਤਰ੍ਹਾਂ ਦੀ ਗੱਲ ਕਰਨ ਵਾਲੇ ਤੁਸੀਂ ਪਹਿਲੇ ਵਿਅਕਤੀ ਹੋ, ਕਿਉਂਕਿ ਆਮ ਤੌਰ ‘ਤੇ ਲੋਕ ਜਨਮਦਿਨ ਨੂੰ ਸਿਰਫ਼ ਖੁਸ਼ੀ ਦੇ ਰੂਪ ਵਿੱਚ ਮਨਾਉਂਦੇ ਹਨ। ਉਨ੍ਹਾਂ ਨੇ ਜਨਮਦਿਨ ਦੇ ਦਿਨ ਨੂੰ ਅਰਥਪੂਰਨ ਬਣਾਉਣ ਲਈ ਤਿੰਨ ਗੱਲਾਂ ਦੱਸੀਆਂ। ਪਹਿਲਾਂ, ਪ੍ਰਭੂ ਦੇ ਨਾਮ ਦਾ ਕਰੀਬ ਪੰਜ ਘੰਟੇ ਜਾਪ ਕਰੋ ਜਾਂ ਗੁਰਬਾਣੀ ਦਾ ਪਾਠ ਕਰੋ। ਦੂਜਾ, ਇਸ ਦਿਨ ਸੰਤਾਂ, ਭਗਤਾਂ ਅਤੇ ਲੋੜਵੰਦਾਂ ਨੂੰ ਭੋਜਨ ਛਕਾਓ। ਤੀਜਾ, ਬੀਤੇ ਸਾਲ ਦੌਰਾਨ ਹੋਈਆਂ ਗਲਤੀਆਂ ਜਾਂ ਪਾਪਾਂ ਨੂੰ ਮੁੜ ਨਾ ਦੁਹਰਾਉਣ ਦਾ ਪੱਕਾ ਸੰਕਲਪ ਲਵੋ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਮਨੁੱਖ ਦਾ ਜਨਮ ਸੱਚੇ ਅਰਥਾਂ ਵਿੱਚ ਸਫਲ ਬਣਦਾ ਹੈ।

ਪ੍ਰੇਮਾਨੰਦ ਜੀ ਮਹਾਰਾਜ ਨੇ ਜੀਵਨ ਦੇ ਅਸਲ ਮਕਸਦ ਅਤੇ ਨਾਮ ਸਿਮਰਨ ਦੀ ਮਹੱਤਤਾ ਬਾਰੇ ਵੀ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਜਨਮਦਿਨ ਇਸ ਤਰ੍ਹਾਂ ਮਨਾਉਣਾ ਚਾਹੀਦਾ ਹੈ ਕਿ ਮਨੁੱਖ ਦਾ ਇਹ ਲੋਕ ਹੀ ਨਹੀਂ, ਪਰਲੋਕ ਵੀ ਸੁਧਰ ਜਾਵੇ। ਇਸ ਮੁਲਾਕਾਤ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਸਹਿਜ ਅਰੋੜਾ ਦੇ ਸਵਾਲ ਅਤੇ ਪ੍ਰੇਮਾਨੰਦ ਜੀ ਮਹਾਰਾਜ ਵੱਲੋਂ ਦਿੱਤੇ ਗਏ ਜਵਾਬ ਦੀ ਖੂਬ ਸਰਾਹਨਾ ਕਰ ਰਹੇ ਹਨ। ਕਈ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਨਮਦਿਨ ਮਨਾਉਣ ਦਾ ਇਹ ਅਧਿਆਤਮਿਕ ਤਰੀਕਾ ਜ਼ਰੂਰ ਅਪਣਾਉਣਾ ਚਾਹੀਦਾ ਹੈ।

-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments