Monday, September 21, 2026
Google search engine
Homeਤਾਜ਼ਾ ਖਬਰਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਚ ਸਵੱਛਤਾ ਹੀ...

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਚ ਸਵੱਛਤਾ ਹੀ ਸੇਵਾ ਮੁਹਿੰਮ ਜਾਰੀ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਵੱਖ ਵੱਖ ਪਿੰਡਾਂ ਚ ਸਵੱਛਤਾ ਹੀ ਸੇਵਾ ਮੁਹਿੰਮ ਜਾਰੀ

ਪਿੰਡਾਂ ਚ ਜਲ ਸਪਲਾਈ ਅਤੇ ਸੈਨਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ਼ ਵੱਲੋਂ ਲੋਕਾਂ ਨੂੰ ਸਵੱਛਤਾ ਹੀ ਸੇਵਾ 2026 ਮੁਹਿੰਮ ਸੰਬੰਧੀ ਆਲੇ ਦੁਆਲੇ ਸਫਾਈ ਰੱਖਣ ਲਈ ਜਾਗਰੂਕ ਕੀਤਾ ਗਿਆ

ਫਰੀਦਕੋਟ

“ਸਵੱਛ ਭਾਰਤ ਵਿਕਸਤ ਭਾਰਤ” ਮੁਹਿੰਮ ਤਹਿਤ ਫਰੀਦਕੋਟ ਜਿਲੇ ਦੇ ਵੱਖ ਵੱਖ ਪਿੰਡਾਂ ਬਿਸ਼ਨੰਦੀ ਤੇ ਬਾਜਾਖਾਨਾ ਬਲਾਕ ਜੈਤੋ, ਪੱਖੀ ਕਲਾਂ, ਬੀਹਲੇ ਵਾਲਾ, ਜਨੇਰੀਆ , ਝੋਟੀ ਵਾਲਾ ਬਲਾਕ ਫਰੀਦਕੋਟ ਅਤੇ ਢਿੱਲਵਾਂ ਕਲਾਂ, ਗੁਰੂ ਤੇਗ ਬਹਾਦੁਰ ਨਗਰ ਬਲਾਕ ਕੋਟਕਪੂਰਾ ਆਦਿ ਪਿੰਡਾਂ ਚ ਜਲ ਸਪਲਾਈ ਅਤੇ ਸੈਨਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ਼ ਵੱਲੋਂ ਲੋਕਾਂ ਨੂੰ ਸਵੱਛਤਾ ਹੀ ਸੇਵਾ 2026 ਮੁਹਿੰਮ ਸੰਬੰਧੀ ਆਲੇ ਦੁਆਲੇ ਸਫਾਈ ਰੱਖਣ ਲਈ ਜਾਗਰੂਕ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਆਪਣੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਲਈ ਸਰਕਾਰੀ ਯਤਨਾਂ ਦੇ ਨਾਲ ਲੋਕਾਂ ਦੀ ਭਾਈਚਾਰਕ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ।

ਇਸ ਮੁਹਿੰਮ ਤਹਿਤ ਜਿਲ੍ਹੋ ਦੇ ਵੱਖ ਵੱਖ ਪਿੰਡਾ ਚ ਬਣੇ ਸੋਲਿੱਡ ਵੇਸਟ ਮੈਨੇਜਮੈਂਟ ਪਲਾਂਟ , ਕਮਿਊਨਿਟੀ ਸੈਨੀਟਰੀ ਕੰਪਲੈਕਸ ਆਦਿ ਸਥਾਨਾਂ ਤੇ ਸਫਾਈ ਕਰਵਾਈ ਗਈ । ਪੁਰਾਣੇ ਡੰਪਾ , ਰੂੜੀਆਂ ਦੀ ਪਹਿਚਾਣ ਕੀਤੀ ਗਈ ਤਾਂ ਜ਼ੋ ਉਹਨਾ ਸਥਾਨਾਂ ਦੀ ਸਫ਼ਾਈ ਕਰਵਾ ਕੇ , ਬੂਟੇ ਆਦਿ ਲਗਾ ਕੇ ਜਗ੍ਹਾ ਦਾ ਸੁੰਦਰੀਕਰਨ ਕੀਤਾ ਜਾ ਸਕੇ ਅਤੇ ਕੁਝ ਪਿੰਡਾਂ ਚ ਸਫਾਈ ਕਰਵਾਈ ਗਈ ।

-(ਪੰਜਾਬ ਡਾਇਰੀ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments