Saturday, November 14, 2026
Google search engine
Homeਤਾਜ਼ਾ ਖਬਰਪੰਜਾਬ ਦੇ ਨੌਜਵਾਨਾਂ ਦੀ ਕਿਸਮਤ ਚਮਕਾਉਣ ਲਈ ਸਰਕਾਰ ਦੀ ਨਵੀਂ ਪਹਿਲ, ਕੁਇਜ਼...

ਪੰਜਾਬ ਦੇ ਨੌਜਵਾਨਾਂ ਦੀ ਕਿਸਮਤ ਚਮਕਾਉਣ ਲਈ ਸਰਕਾਰ ਦੀ ਨਵੀਂ ਪਹਿਲ, ਕੁਇਜ਼ ਜਿੱਤਣ ਵਾਲੇ ਨੂੰ ਮਿਲੇਗਾ 1 ਕਰੋੜ

ਪੰਜਾਬ ਦੇ ਨੌਜਵਾਨਾਂ ਦੀ ਕਿਸਮਤ ਚਮਕਾਉਣ ਲਈ ਸਰਕਾਰ ਦੀ ਨਵੀਂ ਪਹਿਲ, ਕੁਇਜ਼ ਜਿੱਤਣ ਵਾਲੇ ਨੂੰ ਮਿਲੇਗਾ 1 ਕਰੋੜ

ਭਗਵੰਤ ਮਾਨ ਨੇ ‘ਪੰਜਾਬ ਦਾ ਕਰੋੜਪਤੀ’ ਮੁਕਾਬਲੇ ਦਾ ਕੀਤਾ ਐਲਾਨ, 15 ਤੋਂ 30 ਸਾਲ ਦੇ ਨੌਜਵਾਨ 15 ਨਵੰਬਰ ਤੋਂ 28 ਨਵੰਬਰ ਤੱਕ ਕਰਵਾ ਸਕਣਗੇ ਆਨਲਾਈਨ ਰਜਿਸਟ੍ਰੇਸ਼ਨ

ਚੰਡੀਗੜ੍ਹ- ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਦੇ ਇਤਿਹਾਸ, ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਪਹਿਲ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਮੁਕਾਬਲੇ ਦੀ ਸ਼ੁਰੂਆਤ ਕਰਦਿਆਂ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਹੈ। ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ। ਇਸ ਪ੍ਰਤੀਯੋਗਤਾ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਪੰਜਾਬੀ ਵਿਰਸੇ ਅਤੇ ਆਮ ਗਿਆਨ ਦੀ ਹੋਵੇਗੀ ਪਰਖ

‘ਪੰਜਾਬ ਦਾ ਕਰੋੜਪਤੀ’ ਮੁਕਾਬਲੇ ਦਾ ਮੁੱਖ ਵਿਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਰੱਖਿਆ ਗਿਆ ਹੈ। ਇਸ ਵਿੱਚ ਪ੍ਰਤੀਭਾਗੀਆਂ ਤੋਂ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਸਵਾਲ ਪੁੱਛੇ ਜਾਣਗੇ। ਇਸ ਤੋਂ ਇਲਾਵਾ ਸਰਕਾਰੀ ਲੋਕ-ਭਲਾਈ ਸਕੀਮਾਂ ਅਤੇ ਆਮ ਗਿਆਨ ਨਾਲ ਜੁੜੇ ਸਵਾਲ ਵੀ ਮੁਕਾਬਲੇ ਦਾ ਹਿੱਸਾ ਹੋਣਗੇ।

15 ਨਵੰਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਇਸ ਮੁਕਾਬਲੇ ਲਈ ਆਨਲਾਈਨ ਰਜਿਸਟ੍ਰੇਸ਼ਨ 15 ਨਵੰਬਰ ਤੋਂ ਸ਼ੁਰੂ ਹੋਵੇਗੀ, ਜਦਕਿ 28 ਨਵੰਬਰ ਤੱਕ ਨੌਜਵਾਨ ਆਪਣੇ ਨਾਮ ਦਰਜ ਕਰਵਾ ਸਕਣਗੇ। ਪ੍ਰਤੀਯੋਗਤਾ ਦੇ ਪਹਿਲੇ ਚਾਰ ਰਾਊਂਡ ਚੋਣ ਪ੍ਰਕਿਰਿਆ ਲਈ ਹੋਣਗੇ। ਇਸ ਤੋਂ ਬਾਅਦ ਪੰਜਵੇਂ ਰਾਊਂਡ ਵਿੱਚ 10 ਹਜ਼ਾਰ ਪ੍ਰਤੀਭਾਗੀ ਪਹੁੰਚਣਗੇ ਅਤੇ ਅਗਲੇ ਪੜਾਵਾਂ ਵਿੱਚ ਜੇਤੂਆਂ ਦੀ ਗਿਣਤੀ ਘਟਦੀ ਜਾਵੇਗੀ।

ਹਰ ਪੜਾਅ ’ਤੇ ਮਿਲੇਗੀ ਨਕਦ ਰਾਸ਼ੀ

ਮੁਕਾਬਲੇ ਦੇ ਪੰਜਵੇਂ ਰਾਊਂਡ ਵਿੱਚ 5 ਹਜ਼ਾਰ ਪ੍ਰਤੀਭਾਗੀਆਂ ਨੂੰ 1-1 ਹਜ਼ਾਰ ਰੁਪਏ, ਛੇਵੇਂ ਰਾਊਂਡ ਵਿੱਚ 2500 ਪ੍ਰਤੀਭਾਗੀਆਂ ਨੂੰ 2-2 ਹਜ਼ਾਰ ਰੁਪਏ ਅਤੇ ਸੱਤਵੇਂ ਰਾਊਂਡ ਵਿੱਚ 1250 ਪ੍ਰਤੀਭਾਗੀਆਂ ਨੂੰ 3-3 ਹਜ਼ਾਰ ਰੁਪਏ ਦਿੱਤੇ ਜਾਣਗੇ। ਅੱਠਵੇਂ ਰਾਊਂਡ ਵਿੱਚ 625 ਪ੍ਰਤੀਭਾਗੀਆਂ ਨੂੰ 5-5 ਹਜ਼ਾਰ ਰੁਪਏ ਅਤੇ ਨੌਵੇਂ ਰਾਊਂਡ ਵਿੱਚ 395 ਪ੍ਰਤੀਭਾਗੀਆਂ ਨੂੰ 10-10 ਹਜ਼ਾਰ ਰੁਪਏ ਦਾ ਇਨਾਮ ਮਿਲੇਗਾ।

9 ਦਸੰਬਰ ਨੂੰ ਜ਼ਿਲ੍ਹਾ ਅਤੇ 17 ਦਸੰਬਰ ਨੂੰ ਸੂਬਾ ਪੱਧਰੀ ਮੁਕਾਬਲਾ

ਨੌਵੇਂ ਰਾਊਂਡ ਤੋਂ ਬਾਅਦ ਹਰੇਕ ਜ਼ਿਲ੍ਹੇ ਦੇ ਚੋਟੀ ਦੇ 10 ਪ੍ਰਤੀਭਾਗੀ 9 ਦਸੰਬਰ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਸ ਤਰ੍ਹਾਂ ਸਾਰੇ 23 ਜ਼ਿਲ੍ਹਿਆਂ ਵਿੱਚੋਂ 230 ਪ੍ਰਤੀਭਾਗੀ ਅਗਲੇ ਪੜਾਅ ਵਿੱਚ ਪਹੁੰਚਣਗੇ। ਹਰੇਕ ਜ਼ਿਲ੍ਹੇ ਦਾ ਜੇਤੂ 17 ਦਸੰਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਫਾਈਨਲ ਵਿੱਚ ਆਪਣੇ ਜ਼ਿਲ੍ਹੇ ਦੀ ਨੁਮਾਇੰਦਗੀ ਕਰੇਗਾ।

ਫਾਈਨਲ ਜਿੱਤਣ ਵਾਲੇ ’ਤੇ ਹੋਵੇਗੀ ਇਨਾਮਾਂ ਦੀ ਬਰਸਾਤ

ਸੂਬਾ ਪੱਧਰੀ ਫਾਈਨਲ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਵੱਡਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 4 ਪ੍ਰਤੀਭਾਗੀਆਂ ਨੂੰ 10-10 ਲੱਖ ਰੁਪਏ, 8 ਪ੍ਰਤੀਭਾਗੀਆਂ ਨੂੰ 5-5 ਲੱਖ ਰੁਪਏ ਅਤੇ 10 ਪ੍ਰਤੀਭਾਗੀਆਂ ਨੂੰ 3-3 ਲੱਖ ਰੁਪਏ ਦੇ ਨਕਦ ਇਨਾਮ ਮਿਲਣਗੇ। ਇਸ ਮੁਕਾਬਲੇ ਰਾਹੀਂ ਨੌਜਵਾਨਾਂ ਨੂੰ ਗਿਆਨ ਦੇ ਆਧਾਰ ’ਤੇ ਆਪਣੀ ਪ੍ਰਤਿਭਾ ਸਾਬਤ ਕਰਨ ਅਤੇ ਵੱਡੇ ਨਕਦ ਇਨਾਮ ਜਿੱਤਣ ਦਾ ਮੌਕਾ ਮਿਲੇਗਾ।

-(ਟੀਵੀ 9 ਪੰਜਾਬੀ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments