Saturday, July 11, 2026
Google search engine
Homeਤਾਜ਼ਾ ਖਬਰਬਲਾਕ ਦੇ ਵੱਖ ਵੱਖ ਪਿੰਡਾਂ ਵਿਖੇ ਵਿਸ਼ਵ ਆਬਾਦੀ ਦਿਵਸ ਮੌਕੇ ਜਾਗਰੂਕਤਾ ਸਮਾਗਮ...

ਬਲਾਕ ਦੇ ਵੱਖ ਵੱਖ ਪਿੰਡਾਂ ਵਿਖੇ ਵਿਸ਼ਵ ਆਬਾਦੀ ਦਿਵਸ ਮੌਕੇ ਜਾਗਰੂਕਤਾ ਸਮਾਗਮ ਆਯੋਜਿਤ

ਡਾ. ਨਵਪ੍ਰੀਤ ਗਰੇਵਾਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਜਨਸੰਖਿਆ ਵਿਸਫੋਟ ਸਮੁੱਚੇ ਸਮਾਜਿਕ,ਆਰਥਕਿ ਤਾਨੇ ਬਾਨੇ ਅਤੇ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ।

ਫਰੀਦਕੋਟ

ਸਿਵਲ ਸਰਜਨ, ਫਰੀਦਕੋਟ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮੁਦਾਇਕ ਸਿਹਤ ਕੇਂਦਰ, ਬਾਜਾਖਾਨਾ ਵਿਖੇ ਡਾ. ਨਵਪ੍ਰੀਤ ਗਰੇਵਾਲ, ਸੀਨੀਅਰ ਮੈਡੀਕਲ ਅਫਸਰ, ਸੀ ਐਚ ਸੀ ਬਾਜਾਖਾਨਾ ਦੀ ਅਗਵਾਈ ਵਿਚ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਰੋਹ ਬਲਾਕ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਦੇ ਵੱਖ ਵੱਖ ਪਿੰਡਾਂ ਜਿਵੇਂ ਪੰਜਗਰਾਈਂ ਕਲਾਂ, ਔਲਖ, ਰੋਮਾਣਾ ਅਜੀਤ ਸਿੰਘ ਅਤੇ ਬਰਗਾੜੀ ਆਦਿ ਵਿਖੇ ਆਯੋਜਿਤ ਕੀਤੇ ਗਏ। ਡਾ. ਨਵਪ੍ਰੀਤ ਗਰੇਵਾਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਜਨਸੰਖਿਆ ਵਿਸਫੋਟ ਸਮੁੱਚੇ ਸਮਾਜਿਕ,ਆਰਥਕਿ ਤਾਨੇ ਬਾਨੇ ਅਤੇ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ।

ਉਨਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ 1989 ਤੋਂ ਹਰ ਸਾਲ 11 ਜੁਲਾਈ ਵਿਸ਼ਵ ਜਨਸੰਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ।ਉਹਨਾ ਜਾਣਕਾਰੀ ਦਿੱਤੀ ਕਿ ਭਾਰਤ ਵਿੱਚ ਪਰਿਵਾਰ ਭਲਾਈ ਪ੍ਰੋਗ੍ਰਾਮ ਵਿੱਚ ਪਰਿਵਾਰ ਨਿਯੋਜਨ ਸੇਵਾਵਾਂ ਦੇ ਨਾਲ ਨਾਲ ਬਾਂਝਬੰਦੀ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨਾਂ ਨੇ ਕਿਹਾ ਕਿ ਲੜਕੀ ਅਤੇ ਲੜਕੇ ਦੀ ਵਿਆਹ ਕਾਨੂਨੀ ਤੌਰ ਤੇ ਯੋਗ ਉਮਰ ਵਿੱਚ ਕਰਨੀ ਚਾਹੀਦੀ ਹੈ।ਉਹਨਾ ਇੱਕ ਸਾਰਥਕ ਕੱਲ ਦੀ ਸ਼ੁਰੂਆਤ, ਪਰਿਵਾਰ ਨਿਯੋਜਨ ਨਾਲ ਹੀ ਹੁੰਦੀ ਹੈ ਅਤੇ ਛੋਟੇ ਪਰਿਵਾਰ ਦੀ ਲੋੜ ਤੇ ਜੋਰ ਦਿੱਤਾ ਜਾਵੇ।

ਬਲਾਕ ਨੋਡਲ ਆਈ ਈ ਸੀ ਅਧਿਕਾਰੀਆਂ ਬੀ ਈ ਈ ਫਲੈਗ ਚਾਵਲਾ ਨੇ ਕਿਹਾ ਕਿ ਵੱਧਦੀ ਅਬਾਦੀ ਦੀਆਂ ਲੋੜਾ ਪੂਰੀਆਂ ਕਰਨਾ ਵੱਡੀ ਚੁਨੌਤੀ ਬਣਦੀ ਜਾ ਰਹੀ ਹੈ।ਉਹਨਾ ਜਾਣਕਾਰੀ ਦਿੱਤੀ ਸਮੁੱਚੇ ਪਰਿਵਾਰ ਦੀ ਬਿਹਤਰ ਸਿਹਤ ਲਈ ਦੋ ਬੱਚਿਆਂ ਵਿੱਚ 03 ਸਾਲ ਦਾ ਅੰਤਰ ਜਰੂਰੀ ਹੈ।ਇਸ ਮੰਤਵ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਪਰਿਵਾਰ ਨਿਯੋਜਨ ਦੇ ਅਸਥਾਈ ਸਾਧਨ ਜਿਵੇਂ ਨਿਰੋਧ,ਕਾਪਰ ਟੀ, ਓਰਲ ਪਿਲਜ਼ ਆਦਿ ਮੁਫਤ ਉਪਲਬਧ ਹਨ।

ਇਸ ਤੋਂ ਇਲਾਵਾ ਅੰਤਰਾ ਟੀਕਾ ਜ਼ਿਲਾ ਹਸਪਤਾਲਾਂ, ਸਬ ਡਵਿਜ਼ਨਲ ਹਸਪਤਾਲਾਂ ਅਤੇ ਸੀ.ਐਚ,ਸੀਜ਼ ਤੇ ਮੁਫਤ ਉਪਲਬਧ ਹਨ।ਪਰਿਵਾਰ ਨਿਯੋਜਨ ਦੇ ਸਥਾਈ ਸਾਧਨ ਜਿਵੇਂ ਨਸਬੰਦੀ ਅਤੇ ਨਲਬੰਦੀ ਅਪਨਾਉਣ ਵਾਲੇ ਇਸਤਰੀ ਪੁਰਸ਼ਾਂ ਨੂੰ ਸਰਕਾਰ ਵੱਲੋਂ ਮੁਫਤ ਆਪਰੇਸ਼ਨ ਦੇ ਨਾਲ ਨਾਲ ਨਗਦ ਉਤਸ਼ਾਹਿਤ ਰਾਸ਼ੀ ਵੀ ਦਿੱਤੀ ਜਾਂਦੀ ਹੈ।ਇਸ ਮੌਕੇ ਸੀ ਐਚ ਓ ਸੁਖਦੀਪ ਕੌਰ, ਮਪਹਵ ਸੁਖਜੀਤ ਕੌਰ, ਅਮਦੀਪ ਸਿੰਘ, ਸਮੂਹ ਸਿਹਤ ਸੁਪਰਵਾਈਜਰ, ਸੀ ਐਚ ਓ, ਸਿਹਤ ਵਰਕਰ ਤੇ ਕਰਮਚਾਰੀਆਂ ਆਦਿ ਹਾਜਰ ਸਨ।

-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments