Wednesday, September 2, 2026
Google search engine
Homeਤਾਜ਼ਾ ਖਬਰਹੁਸ਼ਿਆਰਪੁਰ ਸਕੂਲ ਬੱਸ ਹਾਦਸਾ ਮਾਮਲਾ: ਹਾਈ ਕੋਰਟ ਨੇ ਡਰਾਈਵਰ ਨੂੰ ਨਹੀਂ ਦਿੱਤੀ...

ਹੁਸ਼ਿਆਰਪੁਰ ਸਕੂਲ ਬੱਸ ਹਾਦਸਾ ਮਾਮਲਾ: ਹਾਈ ਕੋਰਟ ਨੇ ਡਰਾਈਵਰ ਨੂੰ ਨਹੀਂ ਦਿੱਤੀ ਸਜ਼ਾ ’ਚ ਰਾਹਤ, ਬੱਚਿਆਂ ਦੀ ਸੁਰੱਖਿਆ ਨੂੰ ਦੱਸਿਆ ਪਹਿਲੀ ਤਰਜੀਹ

ਹੁਸ਼ਿਆਰਪੁਰ ਸਕੂਲ ਬੱਸ ਹਾਦਸਾ ਮਾਮਲਾ: ਹਾਈ ਕੋਰਟ ਨੇ ਡਰਾਈਵਰ ਨੂੰ ਨਹੀਂ ਦਿੱਤੀ ਸਜ਼ਾ ’ਚ ਰਾਹਤ, ਬੱਚਿਆਂ ਦੀ ਸੁਰੱਖਿਆ ਨੂੰ ਦੱਸਿਆ ਪਹਿਲੀ ਤਰਜੀਹ

ਅਦਾਲਤ ਨੇ ਸਪੱਸ਼ਟ ਕੀਤਾ ਕਿ ਸਕੂਲ ਬੱਸ ਚਲਾਉਣ ਵਾਲੇ ਡਰਾਈਵਰ ਦੀ ਜ਼ਿੰਮੇਵਾਰੀ ਆਮ ਵਾਹਨ ਚਾਲਕ ਦੇ ਮੁਕਾਬਲੇ ਕਿਤੇ ਵੱਧ ਹੁੰਦੀ ਹੈ, ਕਿਉਂਕਿ ਉਸ ਦੇ ਹਵਾਲੇ ਛੋਟੇ ਬੱਚਿਆਂ ਦੀ ਸੁਰੱਖਿਆ ਹੁੰਦੀ ਹੈ।

ਚੰਡੀਗੜ੍ਹ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਸ਼ਿਆਰਪੁਰ ਵਿੱਚ ਵਾਪਰੇ ਸਕੂਲ ਬੱਸ ਹਾਦਸੇ ਨਾਲ ਜੁੜੇ ਮਾਮਲੇ ਵਿੱਚ ਡਰਾਈਵਰ ਨੂੰ ਸਜ਼ਾ ਘਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸਕੂਲ ਬੱਸ ਚਲਾਉਣ ਵਾਲੇ ਡਰਾਈਵਰ ਦੀ ਜ਼ਿੰਮੇਵਾਰੀ ਆਮ ਵਾਹਨ ਚਾਲਕ ਦੇ ਮੁਕਾਬਲੇ ਕਿਤੇ ਵੱਧ ਹੁੰਦੀ ਹੈ, ਕਿਉਂਕਿ ਉਸ ਦੇ ਹਵਾਲੇ ਛੋਟੇ ਬੱਚਿਆਂ ਦੀ ਸੁਰੱਖਿਆ ਹੁੰਦੀ ਹੈ।

ਹੁਸ਼ਿਆਰਪੁਰ ਵਾਸੀ ਮਨਪ੍ਰੀਤ ਸਿੰਘ ਨੇ ਆਪਣੇ ਖ਼ਿਲਾਫ਼ ਸਾਬਤ ਹੋਏ ਦੋਸ਼ਾਂ ਨੂੰ ਚੁਣੌਤੀ ਨਹੀਂ ਦਿੱਤੀ ਸੀ। ਉਸ ਵੱਲੋਂ ਅਦਾਲਤ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਉਸ ਨੂੰ ਪਹਿਲਾਂ ਹੀ ਭੁਗਤੀ ਜਾ ਚੁੱਕੀ ਸਜ਼ਾ ਤੱਕ ਹੀ ਸੀਮਤ ਕੀਤਾ ਜਾਵੇ। ਹਾਲਾਂਕਿ, ਹਾਈ ਕੋਰਟ ਨੇ ਇਹ ਮੰਗ ਮਨਜ਼ੂਰ ਨਹੀਂ ਕੀਤੀ।

ਮਾਮਲਾ ਸਾਲ 2018 ਦਾ ਹੈ। ਮਨਪ੍ਰੀਤ ਸਿੰਘ ਲਿਟਲ ਫਲਾਵਰ ਮਾਡਲ ਸਕੂਲ ਦੀ ਬੱਸ ਚਲਾ ਰਿਹਾ ਸੀ। ਹੁਸ਼ਿਆਰਪੁਰ ਦੇ ਰੈਸਟ ਹਾਊਸ ਨੇੜੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਈ ਜਾ ਰਹੀ ਬੱਸ ਬੇਕਾਬੂ ਹੋ ਕੇ ਪਲਟ ਗਈ ਸੀ। ਹਾਦਸੇ ਵਿੱਚ ਬੱਸ ਵਿੱਚ ਸਵਾਰ ਕਈ ਬੱਚੇ, ਅਧਿਆਪਕ ਅਤੇ ਕੰਡਕਟਰ ਜ਼ਖਮੀ ਹੋਏ ਸਨ।

ਮਾਮਲੇ ਦੀ ਸੁਣਵਾਈ ਦੌਰਾਨ ਇੱਕ ਈ-ਰਿਕਸ਼ਾ ਚਾਲਕ ਨੇ ਵੀ ਗਵਾਹੀ ਦਿੱਤੀ ਸੀ ਕਿ ਉਸ ਨੇ ਹਾਦਸੇ ਤੋਂ ਪਹਿਲਾਂ ਸਕੂਲ ਬੱਸ ਨੂੰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਜਾਂਦੇ ਹੋਏ ਦੇਖਿਆ ਸੀ।

ਹਾਈ ਕੋਰਟ ਨੇ ਕਿਹਾ ਕਿ ਸਕੂਲ ਬੱਸ ਡਰਾਈਵਰ ਦੀ ਡਿਊਟੀ ਸਿਰਫ਼ ਵਾਹਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਤੱਕ ਸੀਮਤ ਨਹੀਂ ਹੁੰਦੀ। ਉਹ ਬੱਚਿਆਂ ਦੀ ਜ਼ਿੰਦਗੀ ਅਤੇ ਸੁਰੱਖਿਆ ਦੀ ਵੀ ਜ਼ਿੰਮੇਵਾਰੀ ਨਿਭਾ ਰਿਹਾ ਹੁੰਦਾ ਹੈ। ਇਸ ਲਈ ਅਜਿਹੇ ਡਰਾਈਵਰ ਤੋਂ ਵਾਹਨ ਚਲਾਉਂਦੇ ਸਮੇਂ ਆਮ ਨਾਲੋਂ ਵੱਧ ਸਾਵਧਾਨੀ ਅਤੇ ਜ਼ਿੰਮੇਵਾਰੀ ਦੀ ਉਮੀਦ ਕੀਤੀ ਜਾਂਦੀ ਹੈ।

ਅਦਾਲਤ ਨੇ ਕਿਹਾ ਕਿ ਸਕੂਲ ਬੱਸ ਚਲਾਉਂਦੇ ਸਮੇਂ ਡਰਾਈਵਰ ਨੂੰ ਸੁਰੱਖਿਅਤ ਗਤੀ ਬਣਾਈ ਰੱਖਣੀ ਚਾਹੀਦੀ ਹੈ। ਖ਼ਾਸ ਕਰਕੇ ਮੋੜਾਂ ’ਤੇ ਵਧੇਰੇ ਸਾਵਧਾਨੀ ਵਰਤਣ, ਵਾਹਨ ’ਤੇ ਪੂਰਾ ਕੰਟਰੋਲ ਰੱਖਣ ਅਤੇ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ।

ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਡਰਾਈਵਰ ਵੱਲੋਂ ਸਜ਼ਾ ਘਟਾਉਣ ਦੀ ਕੀਤੀ ਗਈ ਅਪੀਲ ਨੂੰ ਰੱਦ ਕਰ ਦਿੱਤਾ।

-(ਪੰਜਾਬੀ ਜਾਗਰਣ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments