100% ਸ਼ੁੱਧਤਾ ਦੇ ਦਾਅਵੇ ‘ਤੇ FSSAI ਦੀ ਕਾਰਵਾਈ! ਡਾਬਰ ਦੇ ਕਈ ਉਤਪਾਦਾਂ ਦੀ ਵਿਕਰੀ ‘ਤੇ ਲੱਗੀ ਰੋਕ
FSSAI ਨੇ ਡਾਬਰ ਇੰਡੀਆ ਨੂੰ ਆਪਣੇ ਕਈ ਭੋਜਨ ਉਤਪਾਦਾਂ ਦੀ ਵਿਕਰੀ ਬੰਦ ਕਰਨ ਲਈ ਕਿਹਾ ਹੈ। ਅਥਾਰਟੀ ਦਾ ਮੰਨਣਾ ਹੈ ਕਿ “100 ਫੀਸਦ ਸ਼ੁੱਧ” ਵਰਗੇ ਦਾਅਵੇ ਸਪੱਸ਼ਟ ਸਬੂਤਾਂ ਤੋਂ ਬਿਨਾਂ ਕੀਤੇ ਗਏ ਹਨ ਅਤੇ ਇਹ ਖਪਤਕਾਰਾਂ ਨੂੰ ਗੁੰਮਰਾਹ ਕਰ ਸਕਦੇ ਹਨ।

ਚੰਡੀਗੜ੍ਹ
ਭਾਰਤ ਦੀਆਂ ਸਭ ਤੋਂ ਪੁਰਾਣੀਆਂ FMCG ਕੰਪਨੀਆਂ ਵਿੱਚੋਂ ਇੱਕ ਡਾਬਰ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI) ਨੇ ਘਿਓ, ਸ਼ਹਿਦ ਅਤੇ ਹੋਰ ਕਈ ਉਤਪਾਦਾਂ ਦੀ ਵਿਕਰੀ ਰੋਕਣ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ‘ਤੇ “100 ਫੀਸਦ ਸ਼ੁੱਧ” ਹੋਣ ਦਾ ਦਾਅਵਾ ਕੀਤਾ ਗਿਆ ਸੀ।
FSSAI ਨੇ ਡਾਬਰ ਇੰਡੀਆ ਨੂੰ ਆਪਣੇ ਕਈ ਭੋਜਨ ਉਤਪਾਦਾਂ ਦੀ ਵਿਕਰੀ ਬੰਦ ਕਰਨ ਲਈ ਕਿਹਾ ਹੈ। ਅਥਾਰਟੀ ਦਾ ਮੰਨਣਾ ਹੈ ਕਿ “100 ਫੀਸਦ ਸ਼ੁੱਧ” ਵਰਗੇ ਦਾਅਵੇ ਸਪੱਸ਼ਟ ਸਬੂਤਾਂ ਤੋਂ ਬਿਨਾਂ ਕੀਤੇ ਗਏ ਹਨ ਅਤੇ ਇਹ ਖਪਤਕਾਰਾਂ ਨੂੰ ਗੁੰਮਰਾਹ ਕਰ ਸਕਦੇ ਹਨ।
ਇਸ ਕਾਰਵਾਈ ਦਾ ਅਸਰ ਕੰਪਨੀ ਦੇ ਸ਼ੇਅਰਾਂ ‘ਤੇ ਵੀ ਵੇਖਣ ਨੂੰ ਮਿਲਿਆ। ਮੰਗਲਵਾਰ ਨੂੰ ਡਾਬਰ ਇੰਡੀਆ ਦਾ ਸ਼ੇਅਰ 2.42 ਫੀਸਦੀ ਡਿੱਗ ਕੇ 415.50 ਰੁਪਏ ‘ਤੇ ਆ ਗਿਆ।
ਕਿਹੜੇ ਉਤਪਾਦ ਆਏ ਕਾਰਵਾਈ ਦੇ ਘੇਰੇ ਵਿੱਚ?
FSSAI ਦੇ ਹੁਕਮਾਂ ਅਨੁਸਾਰ ਸ਼ਹਿਦ, ਸੇਬ ਸਾਈਡਰ ਸਿਰਕਾ, ਵਰਜਿਨ ਨਾਰੀਅਲ ਤੇਲ, ਤਿਲ ਦਾ ਤੇਲ, ਗਾਂ ਦਾ ਘਿਓ, ਨਾਰੀਅਲ ਪਾਣੀ ਅਤੇ ਨਾਰੀਅਲ ਦਾ ਦੁੱਧ ਵਰਗੇ ਉਤਪਾਦ ਇਸ ਕਾਰਵਾਈ ਵਿੱਚ ਸ਼ਾਮਲ ਹਨ, ਜਿਨ੍ਹਾਂ ‘ਤੇ “100 ਫੀਸਦ ਸ਼ੁੱਧ” ਹੋਣ ਦਾ ਦਾਅਵਾ ਕੀਤਾ ਗਿਆ ਸੀ।
“100%” ਦਾਅਵਿਆਂ ‘ਤੇ ਉਠੇ ਸਵਾਲ
FSSAI ਦੇ ਮੁਤਾਬਕ ਡਾਬਰ ਦੀ ਵੈੱਬਸਾਈਟ ‘ਤੇ “100% ਕੁਦਰਤੀ”, “100% ਸ਼ੁੱਧ”, “100% ਸ਼ੁੱਧਤਾ ਦੀ ਗਾਰੰਟੀ”, “100% ਜੈਵਿਕ” ਅਤੇ “100% ਟੈਂਡਰ ਨਾਰੀਅਲ ਪਾਣੀ” ਵਰਗੇ ਦਾਅਵੇ ਦਰਸਾਏ ਗਏ ਸਨ।
ਫੂਡ ਰੈਗੂਲੇਟਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ “100%” ਦਾਅਵੇ ਫੂਡ ਸੇਫਟੀ ਐਂਡ ਸਟੈਂਡਰਡਜ਼ (ਇਸ਼ਤਿਹਾਰਬਾਜ਼ੀ ਅਤੇ ਦਾਅਵੇ) ਨਿਯਮ, 2018 ਦੀ ਉਲੰਘਣਾ ਕਰਦੇ ਹਨ, ਕਿਉਂਕਿ ਇਹ ਅਸਪਸ਼ਟ, ਅਪ੍ਰਮਾਣਿਤ ਅਤੇ ਖਪਤਕਾਰਾਂ ਨੂੰ ਗੁੰਮਰਾਹ ਕਰਨ ਦੀ ਸੰਭਾਵਨਾ ਰੱਖਦੇ ਹਨ।
-(ਪੀਟੀਸੀ ਨਿਊਜ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


