Breaking- ਮੁੱਖ ਮੰਤਰੀ ਵੱਲੋਂ ਰਾਜਪਾਲ ਨੂੰ ਅੰਗਰੇਜ਼ੀ ਵਿਚ ਚਿੱਠੀ ਲਿਖੀ ਪਰ ਸੋਸ਼ਲ ਮੀਡੀਆ ਵਿਚ ਚਿੱਠੀ ਪੰਜਾਬ ਵਿਚ ਵਾਇਰਲ ਤੇ ਵੱਡਾ ਵਿਵਾਦ
ਚੰਡੀਗੜ੍ਹ, 21 ਅਕਤੂਬਰ – (ਪੰਜਾਬ ਡਾਇਰੀ) ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਨੂੰ ਅੰਗਰੇਜ਼ੀ ਵਿਚ ਚਿੱਠੀ ਲਿਖਣ ਤੇ ਪੰਜਾਬੀ ਵਿਚ ਲਿਖੀ ਚਿੱਠੀ ਮੀਡੀਆ ਵਿਚ ਸਾਹਮਣੇ ਆਉਣ ਨੂੰ ਲੈ ਕੇ ਵੱਡਾ ਹਮਲਾ ਕੀਤਾ ਹੈ।
ਇਕ ਟਵੀਟ ਵਿਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਜਪਾਲ ਨੂੰ ਅੰਗਰੇਜ਼ੀ ਵਿਚ ਚਿੱਠੀ ਲਿਖ ਕੇ ਉਸਦਾ ਨਕਲੀ ਤਰਜ਼ਮਾ ਕਰ ਕੇ ਮੀਡੀਆ ਵਿਚ ਪੇਸ਼ ਕਰਨਾ ਰਾਜ ਦੇ ਸੰਵਿਧਾਨਕ ਮੁਖੀ ਨਾਲ ਵੱਡਾ ਧੋਖਾ ਹੈ। ਇਸ ਮਾਮਲੇ ਵਿਚ ਐਫ ਆਈ ਆਰ ਦਰਜ ਕਰ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਯਾਦ ਰਹੇ ਕਿ ਲੰਘੇ ਕੱਲ੍ਹ ਭਗਵੰਤ ਮਾਨ ਨੇ ਰਾਜਪਾਲ ਨੂੰ ਪੰਜਾਬੀ ਵਿਚ ਚਿੱਠੀ ਲਿਖ ਕੇ ਕਿਹਾਸੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਡਾ. ਐਸ ਐਸ ਗੋਸਲ ਦੀ ਨਿਯੁਕਤੀ ਸਹੀ ਹੈ। ਇਸ ਚਿੱਠੀ ਨੂੰ ਟਵੀਟ ਕਰਨ ਤੋਂ ਬਾਅਦ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹਨਾਂ ਨੂੰ ਅੰਗਰੇਜ਼ੀ ਵਿਚ ਲਿਖੀ ਚਿੱਠੀ ਮਿਲੀ ਹੈ ਪਰ ਜੋ ਚਿੱਠੀ ਪੰਜਾਬੀ ਵਿਚ ਹੈ ਤੇ ਮੀਡੀਆ ਵਿਚ ਵਿਖਾਈ ਜਾ ਰਹੀ ਹੈ, ਉਹ ਉਹਨਾਂ ਨੂੰ ਨਹੀਂ ਮਿਲੀ।
A letter to Governor in English & release of its forged & fabricated version in Punjabi is a serious fraud with constitutional head of state as well as the innocent people of Punjab. A FIR must be registered & high level inquiry should be ordered to expose the whole conspiracy.
— Dr Daljit S Cheema (@drcheemasad) October 21, 2022
Advertisement