Breaking- ਭਾਈ ਅੰਮ੍ਰਿਤਪਾਲ ਸਿੰਘ ਅਤੇ ਢੱਡਰੀਆਂ ਵਾਲੇ ਨੇ ਇਕ-ਦੂਜੇ ਉੱਪਰ ਕੀਤੀ ਟਿੱਪਣੀ, ਪੜ੍ਹੋ ਖ਼ਬਰ
ਚੰਡੀਗੜ੍ਹ, 22 ਫਰਵਰੀ – ਬਾਬਾ ਢੱਡਰੀਆਂ ਵਾਲੇ ਤੇ ਵਾਰਿਸ ਪੰਜਾਬ ਦੇ ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਵਿਚਕਾਰ ਫੋਟੋਆਂ ਨੂੰ ਲੈ ਕੇ ਸ਼ਬਦਾ ਦੀ ਜੰਗ ਛਿੜ ਗਈ ਹੈ।
ਢੱਡਰੀਆਂ ਵਾਲਿਆਂ ਦੀ ਇਕ ਵੀਡੀਓ ਸਾਹਮਣੇ ਆਈ ਜਿਸ ਵਿਚ ਉਹਨਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਂ ਲਏ ਬਗੈਰ ਕਿਹਾ ਕਿ ਜਿਹੜੇ ਆਪ ਸ਼ਹਾਦਤਾਂ ਦੇਣ ਦੀ ਗੱਲ ਕਰਦੇ ਹਨ, ਉਹ ਆਪਣੀਆਂ ਪਤਨੀ ਦੀ ਤਸਵੀਰ ਵੀ ਲੋਕਾਂ ਨੂੰ ਵਿਖਾਉਣ ਤੋਂ ਡਰਦੇ ਹਨ। ਯਾਦ ਰਹੇ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ, ਪਰ ਵਿਆਹ ਦੀਆਂ ਫੋਟੋਆਂ ਵਿਚ ਪਤਨੀ ਦੇ ਚੇਹਰੇ ਦੀ ਫੋਟੋ ਸਾਹਮਣੇ ਤੋਂ ਸਪਸ਼ਟ ਨਹੀਂ ਸੀ।
ਇਸ ਤੇ ਟਿਪਣੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਢੱਡਰੀਆਂ ਵਾਲੇ ਦੀ ਗੱਲ ਦਾ ਅੱਗੋਂ ਜਵਾਬ ਦਿੰਦੇ ਹੋਏ ਕਿਹਾ ਕਿ ਜਿਹਨਾਂ ਨੂੰ ਆਪ ਫੈਸ਼ਨ ਸ਼ੋਅ ਵਾਂਗ ਫੋਟੋਆਂ ਖਿੱਚਵਾਉਣ ਦਾ ਸ਼ੋਂਕ ਹੈ, ਉਹ ਦੂਜਿਆਂ ਦੀਆਂ ਫੋਟੋਆਂ ’ਤੇ ਕਿਵੇਂ ਟਿੱਪਣੀ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਢੱਡਰੀਆਂ ਵਾਲਿਆਂ ਦੀਆਂ ਫੋਟੋਆਂ ਨੂੰ ਲੈ ਕੇ ਬੀਤੇ ਸਮੇਂ ਵਿਚ ਵਿਵਾਦ ਚੱਲਿਆ ਸੀ ਕਿ ਉਹਨਾਂ ਫੋਟੋ ਸ਼ੂਟਆਊਟ ਕਰਵਾਇਆ ਸੀ।