Breaking- ਅਹਿਮ ਖ਼ਬਰ – ਸੀਐਮ ਭਗਵੰਤ ਮਾਨ ਨੇ ਲੁਧਿਆਣਾ ਸਮੇਤ 16 ਥਾਵਾਂ ਤੇ ਸਰਕਾਰੀ ਰੇਤ ਦੇ ਖੱਡਾਂ ਦੀ ਸ਼ੁਰੂਆਤ ਕੀਤੀ
ਚੰਡੀਗੜ੍ਹ, 6 ਫਰਵਰੀ – ਸੀਐਮ ਭਗਵੰਤ ਮਾਨ ਜੀ ਨੇ ਪੰਜਾਬੀਆਂ ਦੇ ਹੱਕ ‘ਚ ਇੱਕ ਹੋਰ ਵੱਡਾ ਕਦਮ ਚੁੱਕਿਆ। ਹੁਣ ਲੋਕਾਂ ਨੂੰ ਸਰਕਾਰੀ ਖੱਡਾਂ ਤੋਂ ₹5.50 ਫੁੱਟ ਰੇਤਾ ਮਿਲੇਗਾ, ਉਨ੍ਹਾਂ ਨੇ ਲੁਧਿਆਣਾ ਸਣੇ 16 ਥਾਵਾਂ ‘ਤੇ ਇਸ ਦੀ ਸ਼ੁਰੂਆਤ ਕੀਤੀ, ਜਿੰਨਾਂ ਦੀ ਗਿਣਤੀ ਵੱਧ ਕੇ ਜਲਦ 50 ਹੋ ਜਾਵੇਗੀ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਆਪਣੀਆਂ ਟਰੈਕਟਰ ਟਰਾਲੀਆਂ ਲਿਆ ਕੇ ਇੱਥੋਂ ਰੇਤਾ ਲੈ ਕੇ ਜਾ ਸਕਦੇ ਨੇ, ਅਸੀਂ ਸਿਰਫ਼ ਐਲਾਨ ਨਹੀਂ ਕਰਦੇ ਕੰਮ ਕਰਕੇ ਦਿਖਾਉਣੇ ਹਾਂ।