ਵੱਡੀ ਖ਼ਬਰ – ਸਰਦਾਰ ਅਜੈ ਬੰਗਾ ਬਣਨਗੇ ਵਿਸ਼ਵ ਬੈਂਕ ਦੇ President
ਵਾਸ਼ਿੰਗਟਨ, 24 ਫਰਵਰੀ – ਅਮਰੀਕਾ ਨੇ ਮਾਸਟਰਕਾਰਡ ਦੇ ਸਾਬਕਾ ਸੀਈਓ ਅਤੇ ਭਾਰਤੀ ਮੂਲ ਦੇ ਪੰਜਾਬੀ ਸਰਦਾਰ ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ President ਨਾਮਜ਼ਦ ਕੀਤਾ ਹੈ। ਬੰਗਾ ਇਸ ਅਹੁਦੇ ਲਈ ਨਾਮਜ਼ਦ ਕੀਤੇ ਜਾਣ ਵਾਲੇ ਪਹਿਲੇ ਭਾਰਤੀ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਵੀਰਵਾਰ ਨੂੰ ਜਲਵਾਯੂ ਪਰਿਵਰਤਨ ਸਮੇਤ ਗਲੋਬਲ ਚੁਣੌਤੀਆਂ ‘ਤੇ ਆਪਣੇ ਮਹੱਤਵਪੂਰਨ ਤਜ਼ਰਬੇ ਨੂੰ ਤਰਜੀਹ ਦਿੰਦੇ ਹੋਏ ਬੰਗਾ ਨੂੰ President ਵਜੋਂ ਐਲਨਿਆ ।
ਹਾਲਾਂਕਿ, ਹੁਣ ਤੱਕ 189 ਦੇਸ਼ਾਂ ਵਿੱਚ ਗਰੀਬੀ ਘਟਾਉਣ ਲਈ ਅਗਵਾਈ ਕਰਨ ਵਾਲੀ ਇਸ ਸੰਸਥਾ ਦੇ ਮੁਖੀ ਡੇਵਿਡ ਮਾਲਪਾਸ ਹਨ, ਜਿਨ੍ਹਾਂ ਨੇ ਆਉਣ ਵਾਲੇ ਜੂਨ ਵਿੱਚ ਆਪਣੀ ਭੂਮਿਕਾ ਤੋਂ ਹਟਣ ਦਾ ਐਲਾਨ ਕੀਤਾ ਹੈ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਅਪ੍ਰੈਲ 2024 ‘ਚ ਖਤਮ ਹੋਣਾ ਸੀ।