Breaking News – ਅਧਾਰ ਓਪਰੇਟਰਾਂ ਅਤੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਦੀ ਲਗਾਈ ਗਈ ਵਰਕਸ਼ਾਪ
ਫਰੀਦਕੋਟ, 24 ਫਰਵਰੀ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਜਪਾਲ ਸਿੰਘ ਦੀ ਅਗਵਾਈ ਹੇਠ ਭਾਰਤੀ ਵਿਲੱਖਣ ਪਹਿਚਾਣ ਸੇਵਾਵਾਂ ਅਥਾਰਟੀ ਦੇ ਖੇਤਰੀ ਦਫ਼ਤਰ, ਚੰਡੀਗੜ੍ਹ ਵੱਲੋਂ ਵੀ.ਸੀ. ਰੂਮ ਪਵਨ ਫਰੀਦਕੋਟ ਵਿਖੇ ਅਧਾਰ ਓਪਰੇਟਰਾਂ ਅਤੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਲਈ 1 ਰੋਜ਼ਾ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦੌਰਾਨ ਅਧਾਰ ਕਾਰਡ ਨੂੰ ਨਵਿਆਉਣ, ਸੋਧ ਕਰਨ, ਨਵਾਂ ਅਧਾਰ ਕਾਰਡ ਬਨਾਉਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭ ਲੈਣ ਲਈ ਅਧਾਰ ਕਾਰਡ ਨੂੰ ਬੈਂਕ ਖਾਤੇ ਅਤੇ ਹੋਰ ਸੇਵਾਵਾਂ ਨਾਲ ਲਿੰਕ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਵਰਕਸ਼ਾਪ ਦੌਰਾਨ ਯੂ.ਆਈ.ਡੀ ਦੇ ਸਹਾਇਕ ਮੈਨੇਜਰ ਸ੍ਰੀ ਵਿਸ਼ਾਲ ਚੁੱਘ ਵੱਲੋਂ ਸਿਖਲਾਈ ਦਿੰਦਿਆ ਕਿਹਾ ਕਿ ਇਹ ਟਰੇਨਿੰਗ ਵਰਕਸ਼ਾਪ ਕਰਮਚਾਰੀਆਂ ਲਈ ਬਹੁਤ ਫਾਇੰਦੇਮੰਦ ਸਾਬਤ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਜਪਾਲ ਸਿੰਘ ਵੱਲੋਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਲੋੜ ਅਨੁਸਾਰ ਆਪੋ-ਆਪਣਾ ਅਧਾਰ ਕਾਰਡ ਅਪਡੇਟ ਕਰਵਾਉਣ ਅਤੇ ਵਿਸ਼ੇਸ਼ ਤੌਰ ਤੇ ਬੱਚਿਆ ਦੇ 5 ਸਾਲ ਦੇ ਅਤੇ 15 ਸਾਲ ਦੇ ਹੋਣ ਤੇ ਅਧਾਰ ਕਾਰਡ ਜਰੂਰ ਅਪਡੇਟ ਕਰਵਾਇਆ ਜਾਵੇ। ਇਸ ਤੋਂ ਇਲਾਵਾ ਅਧਾਰ ਕਾਰਡ ਵਿੱਚ ਆਪਣੇ ਪਤੇ ਦਾ ਅਤੇ ਪਹਿਚਾਣ ਸਬੂਤ ਵੀ ਅਪਡੇਟ ਕਰਵਾਉਣ ਲਈ ਕਿਹਾ ।ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਜਾਰੀ ਕੀਤੀ ਗਈ ਕਿ ਅਧਾਰ ਕਾਰਡ ਨੂੰ ਪਹਿਚਾਣ ਅਤੇ ਪਤੇ ਦੇ ਸਬੂਤ ਵਜੋਂ ਮਾਨਤਾ ਦੇਣ ਤੋਂ ਪਹਿਲਾਂ ਇਸਨੂੰ ਆਨਲਾਈਨ ਤਸਦੀਕ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਜਿਲ੍ਹਾ ਮੈਨੇਜਰ ਸ੍ਰੀ ਗੁਰਪ੍ਰੀਤ ਸਿੰਘ, ਕੁਆਰਡੀਨੇਟਰ ਮੈਡਮ ਨਿਰਮਲਪ੍ਰੀਤ ਕੌਰ, ਮੈਡਮ ਰਾਜਵਿੰਦਰ ਕੌਰ ਵੀ ਹਾਜ਼ਰ ਸਨ।