Tuesday, March 24, 2026
Google search engine
Homeਤਾਜ਼ਾ ਖਬਰਇਕਬਾਲ ਘਾਰੂ ਇੰਡਕ ਆਰਟਸ ਵੈਲਫੇਅਰ ਕੌਂਸਲ ਦੇ ਪ੍ਰਧਾਨ ਬਣੇ

ਇਕਬਾਲ ਘਾਰੂ ਇੰਡਕ ਆਰਟਸ ਵੈਲਫੇਅਰ ਕੌਂਸਲ ਦੇ ਪ੍ਰਧਾਨ ਬਣੇ

ਇਕਬਾਲ ਘਾਰੂ ਜੀ ਨੇ ਭੋਲਾ ਯਮਲਾ ਜੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਵਾਇਆ।

ਫਰੀਦਕੋਟ- ਪੰਜਾਬ ਇੰਡਕ ਆਰਟਸ ਵੈਲਫੇਅਰ ਕੌਂਸਲ ਰਜਿ ਪੰਜਾਬ ਦੇ ਪ੍ਰਧਾਨ ਭੋਲਾ ਯਮਲਾ ਜੀ ਨੇ ਪ੍ਰਸਿੱਧ ਲੇਖਕ/ ਗਾਇਕ ਅਤੇ ਅਦਾਕਾਰ ਸ੍ਰੀ ਇਕਬਾਲ ਘਾਰੂ ਨੂੰ ਉਨ੍ਹਾਂ ਦੀਆਂ ਸਾਹਿਤਕ ਕਲਾਤਮਿਕ ਅਤੇ ਸਮਾਜਿਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਇਕਾਈ ਫ਼ਰੀਦਕੋਟ ਨਿਯੁਕਤ ਕੀਤਾ ਹੈ।

ਇਕਬਾਲ ਘਾਰੂ ਜੀ ਨੇ ਭੋਲਾ ਯਮਲਾ ਜੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਵਾਇਆ। ਉਨ੍ਹਾਂ ਨੇ ਇਸ ਸੰਸਥਾ ਨੂੰ ਬੁਲੰਦੀਆਂ ਤੇ ਲਿਜਾਣ ਲਈ ਆਪਣੇ ਗ੍ਰਹਿ “ਸੰਤੋਸ਼ ਘਾਰੂ ਆਸ਼ਿਆਨਾ” ਕੰਮੇਆਣਾ ਗੇਟ ਫ਼ਰੀਦਕੋਟ ਵਿਖੇ ਇੱਕ ਮੀਟਿੰਗ ਬੁਲਾਈ ਜਿਸ ਵਿੱਚ ਉਨ੍ਹਾਂ ਨੇ ਆਪਣੇ ਸਹਿਯੋਗੀ ਸਾਹਿਤਕਾਰਾਂ, ਕਵੀਆਂ, ਗਾਇਕਾਂ, ਅਤੇ ਕਲਾਕਾਰਾਂ ਦੀ ਚੋਣ ਕੀਤੀ।

ਇਸ ਨਵੀਂ ਬਣਾਈ ਟੀਮ ਵਿਚ ਪ੍ਰਸਿੱਧ ਨਾਵਲਕਾਰ ਜੀਤ ਸਿੰਘ ਸੰਧੂ ਸਿੱਖਾਂਵਾਲਾ , ਪ੍ਰਸਿੱਧ ਰੰਗਕਰਮੀ, ਕਵੀ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੂੰ ਸਰਪ੍ਰਸਤ ਅਤੇ ਉਪ ਸਰਪ੍ਰਸਤ ਨਿਯੁਕਤ ਕੀਤਾ, ਪ੍ਰਸਿੱਧ ਕਵੀ ਕੁਲਵਿੰਦਰ ਵਿਰਕ ਨੂੰ ਜਰਨਲ ਸਕੱਤਰ, ਪ੍ਰਸਿੱਧ ਪੱਤਰਕਾਰ ਅਤੇ ਕਵੀ ਧਰਮ ਪ੍ਰਵਾਨਾ ਨੂੰ ਪ੍ਰੈੱਸ ਸਕੱਤਰ, ਉਭਰਦੇ ਲੇਖਕ ਵਤਨਵੀਰ ਜ਼ਖ਼ਮੀ ਨੂੰ ਕਨਵੀਨਰ, ਜੀਤ ਕੰਮੇਆਣਾ ਨੂੰ ਖਜ਼ਾਨਚੀ, ਲੱਕੀ ਕੰਮੇਆਣਾ ਨੂੰ ਪ੍ਰਚਾਰ ਸਕੱਤਰ, ਪ੍ਰਸਿੱਧ ਲੇਖਕ ਮਨਜਿੰਦਰ ਗੋਲ੍ਹੀ ਨੂੰ ਸਲਾਹਕਾਰ, ਸੱਭਿਆਚਾਰ ਵਿੰਗ ਵਿੱਚ ਪ੍ਰਸਿੱਧ ਗਾਇਕ ਇੰਦਰ ਮਾਨ, ਰਾਣਾ ਕੰਮੇਆਣਾ ਜਸਵਿੰਦਰ ਬਰਾੜ, ਮੈਂਬਰਾਂ ਵਜੋਂ ਪੱਟੀ ਲਹਿਰੀ, ਬੂਟਾ ਸਿੰਘ ਅਰਾਈਆਂਵਾਲਾ, ਮੁਖਤਿਆਰ ਸਿੰਘ ਵੰਗੜ, ਰਾਜਬੀਰ ਮੱਤਾ, ਲਖਵਿੰਦਰ ਕੋਟ ਸੁਖੀਆ ਨਿਯੁਕਤ ਕੀਤੇ ਗਏ।

-(ਪੰਜਾਬੀ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments