Thursday, April 16, 2026
Google search engine
Homeਅਪਰਾਧਨੌਜਵਾਨ ਦੇ ਅਗਵਾ ਦੀ ਝੂਠੀ ਕਹਾਣੀ ਬੇਨਕਾਬ: ਭੈਣ ਦੇ ਪੈਸੇ ਹੜੱਪਣ ਲਈ...

ਨੌਜਵਾਨ ਦੇ ਅਗਵਾ ਦੀ ਝੂਠੀ ਕਹਾਣੀ ਬੇਨਕਾਬ: ਭੈਣ ਦੇ ਪੈਸੇ ਹੜੱਪਣ ਲਈ ਭਰਾ ਨੇ ਰਚਿਆ ਸਾਜ਼ਿਸ਼ੀ ਡਰਾਮਾ

ਇਸ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੀਆਈਏ ਟੀਮਾਂ ਬਣਾਈਆਂ ਅਤੇ ਥੋੜ੍ਹੇ ਸਮੇਂ ਵਿੱਚ ਹੀ ਮਾਮਲੇ ਦੀ ਗੁੱਥੀ ਸੁਲਝਾ ਲਈ।

ਮਾਨਸਾ – ਮਾਨਸਾ ਜ਼ਿਲ੍ਹੇ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਦੇ ਅਗਵਾ ਦੀ ਦਿੱਤੀ ਗਈ ਸੂਚਨਾ ਬਾਅਦ ਵਿੱਚ ਪੂਰੀ ਤਰ੍ਹਾਂ ਝੂਠੀ ਨਿਕਲੀ। ਪਿੰਡ ਖਿਆਲਾ ਕਲਾਂ ਦੇ ਰਾਜ ਸਿੰਘ ਨੇ 112 ‘ਤੇ ਕਾਲ ਕਰਕੇ ਆਪਣੇ ਪੁੱਤਰ ਦੇ ਅਗਵਾ ਹੋਣ ਦੀ ਜਾਣਕਾਰੀ ਦਿੱਤੀ ਸੀ, ਜਿਸ ਨਾਲ ਪੁਲਿਸ ਵਿੱਚ ਹੜਕੰਪ ਮਚ ਗਿਆ। ਪਰ ਕੁਝ ਘੰਟਿਆਂ ਦੀ ਜਾਂਚ ਬਾਅਦ ਸੱਚਾਈ ਸਾਹਮਣੇ ਆ ਗਈ।

ਐਸਐਸਪੀ ਭਗੀਰਥ ਮੀਨਾ ਦੇ ਅਨੁਸਾਰ, ਰਾਜ ਸਿੰਘ ਨੇ ਦੱਸਿਆ ਸੀ ਕਿ ਉਸਦਾ ਪੁੱਤਰ ਸੰਦੀਪ ਸਿੰਘ ਆਰਟੀਓ ਦਫਤਰ ਨੇੜੇ ਅਣਪਛਾਤੇ ਲੋਕਾਂ ਵੱਲੋਂ ਅਗਵਾ ਕਰ ਲਿਆ ਗਿਆ ਹੈ ਅਤੇ ਉਸਦੇ ਕੋਲ ਢਾਈ ਲੱਖ ਰੁਪਏ ਅਤੇ ਮੋਟਰਸਾਈਕਲ ਵੀ ਸੀ। ਇਸ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੀਆਈਏ ਟੀਮਾਂ ਬਣਾਈਆਂ ਅਤੇ ਥੋੜ੍ਹੇ ਸਮੇਂ ਵਿੱਚ ਹੀ ਮਾਮਲੇ ਦੀ ਗੁੱਥੀ ਸੁਲਝਾ ਲਈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਸੰਦੀਪ ਸਿੰਘ ਨੇ ਆਪਣੀ ਕੈਨੇਡਾ ਰਹਿੰਦੀ ਭੈਣ ਵੱਲੋਂ ਭੇਜੇ ਗਏ 5 ਲੱਖ ਰੁਪਏ ਆਪਣੇ ਦੋਸਤ ਕੇਸਰ ਸਿੰਘ ਨਾਲ ਮਿਲ ਕੇ ਬੈਂਕ ਵਿੱਚੋਂ ਕਢਵਾਏ। ਬਾਅਦ ਵਿੱਚ ਇੱਕ ਵਿਅਕਤੀ ਵੱਲੋਂ ਪੈਸੇ ਦੁਗਣੇ ਕਰਨ ਦਾ ਝਾਂਸਾ ਦਿੱਤਾ ਗਿਆ। ਦੋਸ਼ੀਆਂ ਨੇ ਕਹਾਣੀ ਬਣਾਈ ਕਿ ਪੈਸੇ ਅੱਗ ਨਾਲ ਸੜ ਗਏ, ਜਦਕਿ ਹਕੀਕਤ ਵਿੱਚ ਉਹਨਾਂ ਨੇ ਪੈਸੇ ਆਪਣੇ ਕੋਲ ਹੀ ਰੱਖਣ ਲਈ ਅਗਵਾ ਦਾ ਨਾਟਕ ਰਚਿਆ ਸੀ।

ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਕੋਲੋਂ ਲਗਭਗ 2 ਲੱਖ 30 ਹਜ਼ਾਰ ਰੁਪਏ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਕੁਝ ਰਕਮ ਉਹਨਾਂ ਵੱਲੋਂ ਖਰਚ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਸੰਦੀਪ ਸਿੰਘ, ਕੇਸਰ ਸਿੰਘ ਅਤੇ ਸੁਖਚੈਨ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments