Thursday, May 7, 2026
Google search engine
Homeਬ੍ਰੇਕਿੰਗ ਨਿਊਜ਼ਪੰਜਾਬ ‘ਚ ED ਦੀ ਵੱਡੀ ਛਾਪੇਮਾਰੀ, ਖਰੜ ਦੇ ਵੈਸਟਰਨ ਟਾਵਰ ‘ਚ ਹੜਕੰਪ

ਪੰਜਾਬ ‘ਚ ED ਦੀ ਵੱਡੀ ਛਾਪੇਮਾਰੀ, ਖਰੜ ਦੇ ਵੈਸਟਰਨ ਟਾਵਰ ‘ਚ ਹੜਕੰਪ

ਸੂਤਰਾਂ ਮੁਤਾਬਕ ਇਸ ਮਾਮਲੇ ਦੇ ਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਓਐਸਡੀ ਨਾਲ ਜੁੜੇ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।

ਖਰੜ- ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ। ਮੋਹਾਲੀ ਦੇ ਖਰੜ ਸਥਿਤ ਵੈਸਟਰਨ ਟਾਵਰ ਵਿੱਚ ਈਡੀ ਦੀ ਟੀਮ ਨੇ ਛਾਪੇਮਾਰੀ ਕਰਦਿਆਂ ਕਈ ਟਿਕਾਣਿਆਂ ਦੀ ਜਾਂਚ ਕੀਤੀ। ਸੂਤਰਾਂ ਮੁਤਾਬਕ ਇਸ ਮਾਮਲੇ ਦੇ ਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਓਐਸਡੀ ਨਾਲ ਜੁੜੇ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ, ਇਹ ਕਾਰਵਾਈ ਨਿਤਿਨ ਨਾਮ ਦੇ ਇਕ ਵਿਅਕਤੀ ਨਾਲ ਸੰਬੰਧਿਤ ਥਾਵਾਂ ‘ਤੇ ਕੀਤੀ ਗਈ। ਰੇਡ ਦੌਰਾਨ ਵੈਸਟਰਨ ਟਾਵਰ ਦੀ 9ਵੀਂ ਮੰਜ਼ਿਲ ‘ਤੇ ਸਥਿਤ ਇੱਕ ਫਲੈਟ ਵਿਚੋਂ ਕਥਿਤ ਤੌਰ ‘ਤੇ ਨਕਦੀ ਨਾਲ ਭਰੇ ਬੈਗ ਮਿਲਣ ਦੀ ਵੀ ਚਰਚਾ ਹੈ।

ਸੂਤਰਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਰੇਡ ਦੀ ਭਣਕ ਲੱਗੀ ਤਾਂ 9ਵੀਂ ਮੰਜ਼ਿਲ ਤੋਂ ਇੱਕ ਬੈਗ ਹੇਠਾਂ ਸੁੱਟਿਆ ਗਿਆ, ਜਿਸ ਵਿੱਚ ਰੁਪਏ ਭਰੇ ਹੋਏ ਦੱਸੇ ਜਾ ਰਹੇ ਹਨ। ਹੇਠਾਂ ਪਹਿਲਾਂ ਤੋਂ ਖੜ੍ਹੇ ਇਕ ਡਰਾਈਵਰ ਨੇ ਤੁਰੰਤ ਉਹ ਬੈਗ ਚੁੱਕ ਲਿਆ। ਇਸ ਦੌਰਾਨ ਕੁਝ ਨੋਟ ਹਵਾ ਵਿੱਚ ਉੱਡਦੇ ਵੀ ਨਜ਼ਰ ਆਏ, ਜਿਸ ਕਾਰਨ ਮੌਕੇ ‘ਤੇ ਹੜਕੰਪ ਵਾਲਾ ਮਾਹੌਲ ਬਣ ਗਿਆ।

(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments