Wednesday, June 10, 2026
Google search engine
Homeਤਾਜ਼ਾ ਖਬਰ30 ਜੂਨ ਤੋਂ ਨਹੀਂ ਬਦਲਣ ਜਾ ਰਹੀ ਭਾਰਤੀ ਕਰੰਸੀ! ਪਲਾਸਟਿਕ ਨੋਟਾਂ ਨੂੰ...

30 ਜੂਨ ਤੋਂ ਨਹੀਂ ਬਦਲਣ ਜਾ ਰਹੀ ਭਾਰਤੀ ਕਰੰਸੀ! ਪਲਾਸਟਿਕ ਨੋਟਾਂ ਨੂੰ ਲੈ ਕੇ ਸਰਕਾਰ ਨੇ ਕੀਤਾ ਵੱਡਾ ਖੁਲਾਸਾ

PIB ਮੁਤਾਬਕ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਕਾਗਜ਼ੀ ਕਰੰਸੀ ਨੂੰ ਬੰਦ ਕਰਨ ਜਾਂ ਉਸ ਦੀ ਥਾਂ ਪਲਾਸਟਿਕ ਕਰੰਸੀ ਲਾਗੂ ਕਰਨ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ। ਮੌਜੂਦਾ ਕਾਗਜ਼ੀ ਨੋਟ ਪੂਰੀ ਤਰ੍ਹਾਂ ਵੈਧ ਅਤੇ ਸੁਰੱਖਿਅਤ ਹਨ।

ਚੰਡੀਗੜ੍ਹ
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 30 ਜੂਨ 2026 ਤੋਂ ਦੇਸ਼ ਭਰ ਵਿੱਚ ਸਾਰੇ ਕਾਗਜ਼ੀ ਨੋਟ ਬੰਦ ਕਰ ਦਿੱਤੇ ਜਾਣਗੇ। ਜੇਕਰ ਤੁਸੀਂ ਵੀ ਇਸ ਦਾਅਵੇ ਨੂੰ ਸੱਚ ਮੰਨ ਰਹੇ ਹੋ, ਤਾਂ ਪਹਿਲਾਂ ਇਹ ਜਾਣ ਲਓ ਕਿ ਸਰਕਾਰ ਨੇ ਇਸ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ।

PIB ਨੇ ਵਾਇਰਲ ਦਾਅਵੇ ਨੂੰ ਦੱਸਿਆ ਫਰਜ਼ੀ
ਵਾਇਰਲ ਮੈਸੇਜ ਕਾਰਨ ਪੈਦਾ ਹੋਈਆਂ ਚਰਚਾਵਾਂ ਅਤੇ ਲੋਕਾਂ ਦੀ ਚਿੰਤਾ ਵਿਚਕਾਰ ਭਾਰਤ ਸਰਕਾਰ ਦੇ ਪ੍ਰੈਸ ਇਨਫਰਮੇਸ਼ਨ ਬਿਊਰੋ (PIB) ਨੇ ਸਪੱਸ਼ਟ ਕੀਤਾ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਗਲਤ ਹੈ। PIB ਮੁਤਾਬਕ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਕਾਗਜ਼ੀ ਕਰੰਸੀ ਨੂੰ ਬੰਦ ਕਰਨ ਜਾਂ ਉਸ ਦੀ ਥਾਂ ਪਲਾਸਟਿਕ ਕਰੰਸੀ ਲਾਗੂ ਕਰਨ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ। ਮੌਜੂਦਾ ਕਾਗਜ਼ੀ ਨੋਟ ਪੂਰੀ ਤਰ੍ਹਾਂ ਵੈਧ ਅਤੇ ਸੁਰੱਖਿਅਤ ਹਨ।

ਵਾਇਰਲ ਮੈਸੇਜ ਵਿੱਚ ਇਹ ਵੀ ਕਿਹਾ ਗਿਆ ਸੀ ਕਿ 30 ਜੂਨ 2026 ਤੋਂ ਦੇਸ਼ ਵਿੱਚ ਵੱਡੀ ਆਰਥਿਕ ਤਬਦੀਲੀ ਹੋਣ ਜਾ ਰਹੀ ਹੈ ਅਤੇ RBI ਸਾਰੀ ਮੌਜੂਦਾ ਕਾਗਜ਼ੀ ਕਰੰਸੀ ਵਾਪਸ ਲੈ ਕੇ ਪਲਾਸਟਿਕ ਦੇ ਨੋਟ ਜਾਰੀ ਕਰੇਗਾ। ਇਸ ਦਾਅਵੇ ਕਾਰਨ ਆਮ ਲੋਕਾਂ, ਛੋਟੇ-ਵੱਡੇ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਸੀ। ਕਈ ਲੋਕ ਆਪਣੇ ਕੋਲ ਪਈ ਨਕਦੀ ਦੀ ਵੈਧਤਾ ਨੂੰ ਲੈ ਕੇ ਵੀ ਉਲਝਣ ਵਿੱਚ ਸਨ।

ਕਾਗਜ਼ੀ ਨੋਟ ਪਹਿਲਾਂ ਵਾਂਗ ਹੀ ਰਹਿਣਗੇ ਚਾਲੂ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਕਾਗਜ਼ੀ ਕਰੰਸੀ ਪੂਰੀ ਤਰ੍ਹਾਂ ਵੈਧ ਹੈ ਅਤੇ ਇਸ ਦਾ ਇਸਤੇਮਾਲ ਆਮ ਲੈਣ-ਦੇਣ ਵਿੱਚ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਜਾਂ ਮੈਸੇਜਿੰਗ ਐਪਸ ‘ਤੇ ਫੈਲ ਰਹੀਆਂ ਵਿੱਤੀ ਮਾਮਲਿਆਂ ਨਾਲ ਜੁੜੀਆਂ ਅਪੁਸ਼ਟ ਅਤੇ ਭਰਮਾਉਣ ਵਾਲੀਆਂ ਖ਼ਬਰਾਂ ਨੂੰ ਬਿਨਾਂ ਜਾਂਚੇ ਅੱਗੇ ਸ਼ੇਅਰ ਨਾ ਕੀਤਾ ਜਾਵੇ।

-(ਜਗਬਾਣੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments