Friday, June 26, 2026
Google search engine
Homeਤਾਜ਼ਾ ਖਬਰPSSSB ਇੰਸਪੈਕਟਰ ਭਰਤੀ ਦੀ ਮੈਰਿਟ ਲਿਸਟ ਵਿਵਾਦਾਂ 'ਚ, ਅਜੀਬ ਨਾਵਾਂ ਨੂੰ ਲੈ...

PSSSB ਇੰਸਪੈਕਟਰ ਭਰਤੀ ਦੀ ਮੈਰਿਟ ਲਿਸਟ ਵਿਵਾਦਾਂ ‘ਚ, ਅਜੀਬ ਨਾਵਾਂ ਨੂੰ ਲੈ ਕੇ ਸੁਖਬੀਰ ਬਾਦਲ ਨੇ ਮੰਗੀ ਉੱਚ ਪੱਧਰੀ ਜਾਂਚ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ‘ਆਪ’ ਸਰਕਾਰ ਨੂੰ ਘੇਰਿਆ ਹੈ।

ਮੋਹਾਲੀ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਵੱਲੋਂ ਐਕਸਾਈਜ਼ ਅਤੇ ਟੈਕਸ ਇੰਸਪੈਕਟਰ ਭਰਤੀ ਦੇ ਨਤੀਜੇ ਜਾਰੀ ਕੀਤੇ ਜਾਣ ਤੋਂ ਬਾਅਦ ਮੈਰਿਟ ਸੂਚੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਮੈਰਿਟ ਲਿਸਟ ਵਿੱਚ ਦਰਜ ਕੁਝ ਅਸਧਾਰਨ ਨਾਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਪ੍ਰਕਿਰਿਆ ‘ਤੇ ਸਵਾਲ ਚੁੱਕੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ‘ਆਪ’ ਸਰਕਾਰ ਨੂੰ ਘੇਰਿਆ ਹੈ।

ਮੈਰਿਟ ਲਿਸਟ ‘ਚ ਕੀ ਸਾਹਮਣੇ ਆਇਆ?
ਇਹ ਭਰਤੀ ਪ੍ਰੀਖਿਆ 31 ਮਈ ਨੂੰ ਹੋਈ ਸੀ, ਜਿਸ ਲਈ ਕਰੀਬ 1.43 ਲੱਖ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਮੰਗਲਵਾਰ ਨੂੰ 197 ਅਸਾਮੀਆਂ ਲਈ ਮੈਰਿਟ ਸੂਚੀ ਜਾਰੀ ਕੀਤੀ ਗਈ। ਸੂਚੀ ਸਾਹਮਣੇ ਆਉਣ ਤੋਂ ਬਾਅਦ ਕੋਚਿੰਗ ਸੈਂਟਰਾਂ ਅਤੇ ਉਮੀਦਵਾਰਾਂ ਨੇ ਇਸ ਦੇ ਸਕ੍ਰੀਨਸ਼ਾਟ ਸੋਸ਼ਲ ਮੀਡੀਆ ‘ਤੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਇਹ ਮਾਮਲਾ ਚਰਚਾ ਵਿੱਚ ਆ ਗਿਆ।

ਮੈਰਿਟ ਸੂਚੀ ਵਿੱਚ ਕੁਝ ਐਂਟਰੀਆਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇੱਕ ਰਿਪੋਰਟ ਮੁਤਾਬਕ “State Bank of India” ਨਾਮ ਨਾਲ ਇੱਕ ਉਮੀਦਵਾਰ ਅਨੁਸੂਚਿਤ ਜਾਤੀ (SC) ਸ਼੍ਰੇਣੀ ਵਿੱਚ ਦਰਜ ਦਿਖਾਈ ਦਿੱਤਾ, ਜਿਸ ਨੂੰ ਪਹਿਲੇ ਪੜਾਅ ਵਿੱਚ 34 ਅਤੇ ਦੂਜੇ ਪੜਾਅ ਵਿੱਚ 21.25 ਅੰਕ ਮਿਲੇ ਦਰਸਾਏ ਗਏ। ਇਸੇ ਤਰ੍ਹਾਂ “Ek Din Karmawala” ਨਾਮ ਵਾਲੇ ਉਮੀਦਵਾਰ ਨੂੰ ਜਨਰਲ ਸ਼੍ਰੇਣੀ ਵਿੱਚ ਦਰਸਾਇਆ ਗਿਆ, ਜਿਸ ਨੇ ਪਹਿਲੇ ਪੜਾਅ ਵਿੱਚ 22 ਅੰਕ ਹਾਸਲ ਕੀਤੇ, ਪਰ ਦੂਜੇ ਪੜਾਅ ਲਈ ਉਸ ਨੂੰ ਅਯੋਗ ਦਿਖਾਇਆ ਗਿਆ।

ਇਸ ਤੋਂ ਇਲਾਵਾ “GIPS” ਨਾਮ ਵਾਲੇ ਉਮੀਦਵਾਰ ਨੂੰ ਪਹਿਲੇ ਪੜਾਅ ਵਿੱਚ 40 ਅਤੇ ਦੂਜੇ ਪੜਾਅ ਵਿੱਚ 40.25 ਅੰਕ ਮਿਲੇ ਹੋਏ ਦਰਸਾਏ ਗਏ ਹਨ। ਜਦਕਿ “Smile” ਅਤੇ “Uree” ਨਾਮ ਵਾਲੇ ਉਮੀਦਵਾਰਾਂ ਨੂੰ ਦੂਜੇ ਪੜਾਅ ਵਿੱਚ ਗੈਰਹਾਜ਼ਰ (Absent) ਦਰਸਾਇਆ ਗਿਆ ਹੈ।

ਸੁਖਬੀਰ ਬਾਦਲ ਨੇ ਉਠਾਏ ਸਵਾਲ
ਇਸ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਇਹ ਘਟਨਾ “ਹੈਰਾਨ ਕਰਨ ਵਾਲੀ, ਸ਼ਰਮਨਾਕ ਅਤੇ ਪੂਰੀ ਤਰ੍ਹਾਂ ਅਸਵੀਕਾਰਯੋਗ” ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਸਰਕਾਰੀ ਭਰਤੀ ਪ੍ਰਣਾਲੀ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਕਰਦੇ ਹਨ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।

PSSSB ਨੇ ਦਿੱਤੀ ਸਫ਼ਾਈ
ਉਧਰ PSSSB ਦੇ ਸਕੱਤਰ ਅਮਰਿੰਦਰ ਸਿੰਘ ਤਿਵਾਣਾ ਨੇ ਕਿਹਾ ਕਿ ਬੋਰਡ ਨੂੰ ਇਸ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੰਭਵ ਹੈ ਕੁਝ ਉਮੀਦਵਾਰਾਂ ਨੇ ਆਨਲਾਈਨ ਅਰਜ਼ੀ ਭਰਦੇ ਸਮੇਂ ਨਾਮ ਵਾਲੇ ਕਾਲਮ ਵਿੱਚ ਗਲਤ ਵੇਰਵਾ ਦਰਜ ਕਰ ਦਿੱਤਾ ਹੋਵੇ, ਜਿਸ ਕਾਰਨ ਇਹ ਐਂਟਰੀਆਂ ਮੈਰਿਟ ਲਿਸਟ ਵਿੱਚ ਨਜ਼ਰ ਆਈਆਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਤਕਨੀਕੀ ਜਾਂ ਡਾਟਾ ਐਂਟਰੀ ਨਾਲ ਜੁੜੀ ਗਲਤੀ ਵੀ ਹੋ ਸਕਦੀ ਹੈ, ਜਿਸ ਦਾ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਫਿਲਹਾਲ ਬੋਰਡ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਮੈਰਿਟ ਸੂਚੀ ਵਿੱਚ ਦਰਜ ਇਹ ਅਜੀਬ ਨਾਂ ਸਿਰਫ਼ ਤਕਨੀਕੀ ਜਾਂ ਡਾਟਾ ਐਂਟਰੀ ਦੀ ਗਲਤੀ ਹਨ ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ।

-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments