Friday, June 26, 2026
Google search engine
Homeਤਾਜ਼ਾ ਖਬਰ1 ਜੁਲਾਈ ਤੋਂ ਪਾਸਪੋਰਟ ਬਣਵਾਉਣ ਲਈ ਦੇਣੇ ਪੈਣਗੇ ਵੱਧ ਪੈਸੇ, ਜਾਣੋ ਨਵੀਆਂ...

1 ਜੁਲਾਈ ਤੋਂ ਪਾਸਪੋਰਟ ਬਣਵਾਉਣ ਲਈ ਦੇਣੇ ਪੈਣਗੇ ਵੱਧ ਪੈਸੇ, ਜਾਣੋ ਨਵੀਆਂ ਫ਼ੀਸਾਂ ਅਤੇ ਘਰ ਬੈਠੇ ਅਪਲਾਈ ਕਰਨ ਦਾ ਤਰੀਕਾ

ਇਹ ਵਾਧਾ ਨਵੇਂ ਪਾਸਪੋਰਟ, ਰੀ-ਇਸ਼ੂ, ਗੁੰਮ ਜਾਂ ਖਰਾਬ ਹੋਏ ਪਾਸਪੋਰਟ ਦੀ ਥਾਂ ਨਵਾਂ ਬਣਵਾਉਣ ਅਤੇ ਬੱਚਿਆਂ ਦੇ ਪਾਸਪੋਰਟ ਸਮੇਤ ਸਾਰੀਆਂ ਸ਼੍ਰੇਣੀਆਂ ‘ਤੇ ਲਾਗੂ ਹੋਵੇਗਾ

ਚੰਡੀਗੜ੍ਹ
ਜੇਕਰ ਤੁਸੀਂ ਨਵਾਂ ਪਾਸਪੋਰਟ ਬਣਵਾਉਣ ਜਾਂ ਪੁਰਾਣਾ ਰੀਨਿਊ ਕਰਵਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਕੰਮ 1 ਜੁਲਾਈ ਤੋਂ ਪਹਿਲਾਂ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕੇਂਦਰ ਸਰਕਾਰ ਨੇ ਕਰੀਬ 14 ਸਾਲਾਂ ਬਾਅਦ ਪਾਸਪੋਰਟ ਸੇਵਾਵਾਂ ਦੀਆਂ ਫ਼ੀਸਾਂ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਨਵੀਆਂ ਦਰਾਂ 1 ਜੁਲਾਈ 2026 ਤੋਂ ਲਾਗੂ ਹੋਣਗੀਆਂ, ਜਿਸ ਤੋਂ ਬਾਅਦ ਵੱਖ-ਵੱਖ ਸ਼੍ਰੇਣੀਆਂ ਵਿੱਚ ਪਾਸਪੋਰਟ ਬਣਵਾਉਣ ਲਈ 1,000 ਤੋਂ 2,500 ਰੁਪਏ ਤੱਕ ਵੱਧ ਖਰਚ ਕਰਨੇ ਪੈ ਸਕਦੇ ਹਨ। ਇਹ ਵਾਧਾ ਨਵੇਂ ਪਾਸਪੋਰਟ, ਰੀ-ਇਸ਼ੂ, ਗੁੰਮ ਜਾਂ ਖਰਾਬ ਹੋਏ ਪਾਸਪੋਰਟ ਦੀ ਥਾਂ ਨਵਾਂ ਬਣਵਾਉਣ ਅਤੇ ਬੱਚਿਆਂ ਦੇ ਪਾਸਪੋਰਟ ਸਮੇਤ ਸਾਰੀਆਂ ਸ਼੍ਰੇਣੀਆਂ ‘ਤੇ ਲਾਗੂ ਹੋਵੇਗਾ। ਜੇਕਰ ਤੁਸੀਂ ਅਜੇ ਤੱਕ ਅਰਜ਼ੀ ਨਹੀਂ ਦਿੱਤੀ ਤਾਂ ਅੱਜ ਹੀ ਘਰ ਬੈਠੇ ਆਨਲਾਈਨ ਅਪਲਾਈ ਕਰ ਸਕਦੇ ਹੋ।

1 ਜੁਲਾਈ ਤੋਂ ਲਾਗੂ ਹੋਣਗੀਆਂ ਨਵੀਆਂ ਫ਼ੀਸਾਂ
18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਿਨੈਕਾਰਾਂ ਅਤੇ 15 ਤੋਂ 18 ਸਾਲ ਦੇ ਉਹਨਾਂ ਨਾਬਾਲਗਾਂ ਲਈ ਜੋ ਬਾਲਗ ਸ਼੍ਰੇਣੀ ਵਿੱਚ ਅਰਜ਼ੀ ਦਿੰਦੇ ਹਨ, 36 ਪੰਨਿਆਂ ਵਾਲੇ ਆਮ ਪਾਸਪੋਰਟ ਦੀ ਫ਼ੀਸ 1,500 ਰੁਪਏ ਤੋਂ ਵਧ ਕੇ 2,500 ਰੁਪਏ ਹੋ ਜਾਵੇਗੀ।
36 ਪੰਨਿਆਂ ਵਾਲੇ ਤਤਕਾਲ ਪਾਸਪੋਰਟ ਦੀ ਫ਼ੀਸ 3,500 ਰੁਪਏ ਤੋਂ ਵਧ ਕੇ 5,000 ਰੁਪਏ ਹੋ ਜਾਵੇਗੀ।
ਬਾਲਗਾਂ ਲਈ 60 ਪੰਨਿਆਂ ਵਾਲੇ ਆਮ ਪਾਸਪੋਰਟ ਦੀ ਫ਼ੀਸ 2,000 ਰੁਪਏ ਤੋਂ ਵਧ ਕੇ 3,500 ਰੁਪਏ ਕਰ ਦਿੱਤੀ ਗਈ ਹੈ।
60 ਪੰਨਿਆਂ ਵਾਲੇ ਤਤਕਾਲ ਪਾਸਪੋਰਟ ਲਈ ਹੁਣ 4,000 ਦੀ ਥਾਂ 6,000 ਰੁਪਏ ਅਦਾ ਕਰਨੇ ਪੈਣਗੇ।
ਗੁੰਮ ਜਾਂ ਖਰਾਬ ਹੋਏ 36 ਪੰਨਿਆਂ ਵਾਲੇ ਤਤਕਾਲ ਪਾਸਪੋਰਟ ਦੀ ਮੁੜ ਜਾਰੀ ਕਰਨ ਦੀ ਫ਼ੀਸ 5,000 ਤੋਂ ਵਧ ਕੇ 7,000 ਰੁਪਏ ਹੋ ਜਾਵੇਗੀ।
ਨਾਬਾਲਗਾਂ ਲਈ 36 ਪੰਨਿਆਂ ਵਾਲੇ ਆਮ ਪਾਸਪੋਰਟ ਦੀ ਫ਼ੀਸ 1,000 ਤੋਂ ਵਧਾ ਕੇ 1,750 ਰੁਪਏ ਕਰ ਦਿੱਤੀ ਗਈ ਹੈ।
ਨਾਬਾਲਗਾਂ ਦੇ 36 ਪੰਨਿਆਂ ਵਾਲੇ ਤਤਕਾਲ ਪਾਸਪੋਰਟ ਲਈ ਹੁਣ 3,000 ਦੀ ਥਾਂ 4,250 ਰੁਪਏ ਦੇਣੇ ਪੈਣਗੇ।
ਹਾਲਾਂਕਿ ਪਾਸਪੋਰਟ ਦੀ ਵੈਧਤਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਆਮ ਪਾਸਪੋਰਟ 10 ਸਾਲ ਲਈ ਵੈਧ ਰਹੇਗਾ, ਜਦਕਿ ਨਾਬਾਲਗ ਦਾ ਪਾਸਪੋਰਟ 5 ਸਾਲ ਜਾਂ ਧਾਰਕ ਦੇ 18 ਸਾਲ ਦੇ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਵੈਧ ਰਹੇਗਾ।

ਘਰ ਬੈਠੇ ਇੰਝ ਕਰੋ ਆਨਲਾਈਨ ਅਪਲਾਈ
ਪਾਸਪੋਰਟ ਲਈ ਆਨਲਾਈਨ ਅਰਜ਼ੀ ਦੇਣ ਵਾਸਤੇ Passport Seva Portal (passportindia.gov.in) ‘ਤੇ ਜਾਓ। ਹੋਮ ਪੇਜ ‘ਤੇ ਦਿੱਤੇ Quick Links ਵਿੱਚੋਂ Apply for Passport ਵਿਕਲਪ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣੀ ਲੋੜ ਮੁਤਾਬਕ Fresh Passport, Re-issue, Tatkal Passport ਜਾਂ Diplomatic/Official Passport ਦੀ ਸ਼੍ਰੇਣੀ ਚੁਣੋ ਅਤੇ ਅੱਗੇ ਦਿੱਤੀ ਪ੍ਰਕਿਰਿਆ ਪੂਰੀ ਕਰਕੇ ਆਪਣੀ ਅਰਜ਼ੀ ਜਮ੍ਹਾਂ ਕਰਵਾਓ।

-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments