ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਪੰਜਾਬ ਵੱਲੋਂ ਸਤੀਸ਼ ਕੁਮਾਰ ਫਰੀਦਕੋਟ ਪ੍ਰਧਾਨ ਨਿਯੁਕਤ
ਪੱਤਰਕਾਰ ਪੱਤਰਕਾਰੀ ਕਰਨ ਥਾਣੇਦਾਰੀ ਨਾ ਕਰਨ : ਸਤੀਸ਼ ਕੁਮਾਰ
ਫਰੀਦਕੋਟ, 25 ਮਾਰਚ :- ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਰਜਿ.ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ ਦੀ ਪ੍ਰਧਾਨਗੀ ਹੇਠ ਫਰੀਦਕੋਟ ਦੇ ਪੱਤਰਕਾਰਾਂ ਦੀ ਇੱਕ ਅਹਿਮ ਬੈਠਕ ਸਹੀਦ ਭਗਤ ਸਿੰਘ ਪਾਰਕ ਵਿਖੇ ਹੋਈ ਜਿਸ ਵਿੱਚ ਸਮੂਹ ਪੱਤਰਕਾਰਾਂ ਦੀ ਸਰਵਸੰਮਤੀ ਨਾਲ ਪੁਰਾਣੀ ਇਕਾਈ ਨੂੰ ਭੰਗ ਕਰਕੇ ਸਤੀਸ਼ ਕੁਮਾਰ ਨੂੰ ਫਰੀਦਕੋਟ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤਾਂ ਜੋ ਫੀਲਡ ਦੇ ਪੱਤਰਕਾਰਾਂ ਦੀਆ ਮੁਸ਼ਕਿਲਾਂ ਅਤੇ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾ ਸਕੇ। ਇਸ ਮੌਕੇ ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਫਿਰੋਜਪੁਰ, ਸ੍ਰੀ ਮੁਕਤਸਰ ਸਾਹਿਬ, ਮਲੋਟ, ਫਾਜਿਲਕਾ, ਮਾਨਸਾ, ਬਰਨਾਲਾ, ਜਲੰਧਰ, ਲੁਧਿਆਣਾ, ਸ੍ਰੀ ਅੰਮਿ੍ਰਤਸਰ ਸਾਹਿਬ, ਹੁਸਿਆਰਪੁਰ, ਮੋਗਾ, ਬਠਿੰਡਾ ਤੋਂ ਇਲਾਵਾ ਇੰਨਾਂ ਜਿਲਿਆਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਰਜਿ.ਪੰਜਾਬ ਵੱਲੋਂ ਇਕਾਈਆਂ ਦਾ ਗਠਨ ਕਰਕੇ ਲੋਕ ਸਪੰਰਕ ਵਿਭਾਗ ਦੇ ਜਰੀਏ ਸੂਬਾ ਸਰਕਾਰ ਦੇ ਮੰਤਰੀਆਂ ਨੂੰ ਪੱਤਰਕਾਰਾਂ ਦੀਆਂ ਅਣਗੋਲੀਆਂ ਮੰਗਾਂ ਦੀ ਪੂਰਤੀ ਲਈ ਅਵਾਜ ਬੁਲੰਦ ਕੀਤੀ ਜਾਵੇਗੀ। ਇਸੇ ਲੜੀ ਤਹਿਤ ਹੀ ਅੱਜ ਫਰੀਦਕੋਟ ਇਕਾਈ ਦੇ ਸਮੂਹ ਪੱਤਰਕਾਰਾਂ ਦੀ ਸਹਿਮਤੀ ਉਪਰੰਤ ਸਤੀਸ਼ ਕੁਮਾਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿੰਨਾਂ ਦੀ ਅਗਵਾਈ ਹੇਠ ਲਖਵਿੰਦਰ ਹਾਲੀ ਨੂੰ ਚੇਅਰਮੈਨ, ਗੁਰਪ੍ਰੀਤ ਸਿੰਘ ਚੌਹਾਨ ਨੂੰ ਕਾਨੂੰਨੀ ਸਲਾਹਕਾਰ, ਬਲਵਿੰਦਰ ਹਾਲੀ ਸਲਾਹਕਾਰ, ਰਵੀ ਬਾਂਸਲ ਜਰਨਲ ਸਕੱਤਰ, ਬਲਜਿੰਦਰ ਸਿੰਘ ਬਰਾੜ ਪ੍ਰੈਸ ਸਕੱਤਰ, ਰਜਿੰਦਰ ਅਰੋੜਾ ਖਜਾਨਚੀ ਅਤੇ ਜਗਸੀਰ ਸਿੰਘ ਕੋਟ ਸੁਖੀਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਸਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਰਜਿ.ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਸਤੀਸ਼ ਕੁਮਾਰ ਫਰੀਦਕੋਟ ਨੇ ਕਿਹਾ ਕਿ ਅੱਜ ਸੋਸਲ ਮੀਡੀਆਂ ਦਾ ਜਮਾਨਾ ਹੈ ਪ੍ਰੰਤੂ ਫਿਰ ਵੀ ਯੂ.ਟਿਊਬ.ਤੇ ਫੇਸਬੁੱਕ ਉੱਪਰ ਚੈੱਨਲ ਚਲਾਉਣ ਵਾਲੇ ਪੱਤਰਕਾਰਾਂ ਨੂੰ ਸੂਬਾ ਸਰਕਾਰ ਵੱਲੋਂ ਸਨਾਖਤ ਪੱਤਰ ਦੇਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਇਸ ਲਈ ਸਭ ਤੋਂ ਪਹਿਲਾ ਇੰਨਾ ਪੱਤਰਕਾਰਾਂ ਨੂੰ ਸਨਾਖਤ ਦਿਵਾਉਣ ਲਈ ਲੋਕ ਸਪੰਰਕ ਵਿਭਾਗ ਦੇ ਜਰੀਏ ਸੂਬਾ ਸਰਕਾਰ ਪਾਸੋ ਮੰਗ ਉਠਾਈ ਜਾਵੇਗੀ ਤਾਂ ਜੋ ਆਪੋ ਆਪਣੇ ਜਿਲੇ ਵਿੱਚ ਇਮਾਨਦਾਰੀ ਅਤੇ ਨਿੱੱਡਰ ਪੱਤਰਕਾਰੀ ਕਰਨ ਵਾਲਿਆਂ ਨੂੰ ਬੱਣਦਾ ਹੱਕ ਮਿਲ ਸਕੇ। ਬੇਸੱਕ ਪੰਜਾਬ ਦੇ ਹਰੇਕ ਜਿਲੇ ਵਿੱਚ ਸੋਸਲ ਮੀਡੀਆਂ ਯੂ.ਟਿਊਬ ਚੈਨਲ ਤੇ ਪੱਤਰਕਾਰੀ ਕਰਨ ਵਾਲਿਆਂ ਦੀ ਤਦਾਦ ਵੱਧ ਹੈ ਪਰ ਗਰਾਊਂਡ ਪੱਧਰ ’ਤੇ ਕੰਮ ਕਰਨ ਵਾਲੇ ਹਰੇਕ ਜਿਲੇ ਵਿਚੋਂ ਤਿੰਨ ਤੋਂ ਚਾਰ ਹੀ ਪੱਤਰਕਾਰ ਹੋਣਗੇ ਇਸ ਲਈ ਉਨਾਂ ਪੱਤਰਕਾਰਾਂ ਨੂੰ ਸੂਬਾ ਸਰਕਾਰ ਵੱਲੋਂ ਸਨਾਖਤ ਦਿਵਾਉਣ ਲਈ ਜੀਅ ਤੋੜ ਯਤਨ ਕੀਤੇ ਜਾਣਗੇ ਇਸ ਤੋਂ ਇਲਾਵਾ ਉਨਾਂ ਕਿਹਾ ਕਿ ਪੱਤਰਕਾਰ ਪੱਤਰਕਾਰੀ ਕਰਨ ਥਾਣੇਦਾਰੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਮੌਕੇ ਮੈਂਬਰ ਗੌਤਮ ਬਾਂਸਲ, ਗੁਰਪ੍ਰੀਤ ਸਿੰਘ,ਜਗਦੀਸ਼ ਬਾਂਬਾ, ਧਰਮ ਪ੍ਰਵਾਨਾ, ਸ਼ੈਰੀ ਰੋਮਾਣਾ, ਕੁਸ਼ਲਦੀਪ ਸਿੰਘ ਗੋਦਾਰਾਂ, ਜਤਿੰਦਰ ਮਿੱਤਲ, ਗੁਰਪ੍ਰੀਤ ਸਿੰਘ ਬੇਦੀ, ਦਮਨ ਛਾਬੜਾ ਵੀ ਹਾਜਰ ਸਨ।
ਫੋਟੋ ਐਫਡੀਕੇ 1 : ਸਤੀਸ਼ ਕੁਮਾਰ ਨੂੰ ਫਰੀਦਕੋਟ ਪ੍ਰਧਾਨ ਨਿਯੁਕਤ ਕਰਦੇ ਹੋਏ ਸੂਬਾ ਪ੍ਰਧਾਨ ਗੋਰਾ ਸੰਧੂ ਅਤੇ ਪੱਤਰਕਾਰ।